ਜਾਣਕਰੀ ਅਨੁਸਾਰ ਦੱਸ ਦੇਈਏ ਕਿ ਅਮਰੀਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਅਹੁਦਾ ਸੰਭਾਲਣ ਤੋਂ ਮਗਰੋਂ ਬਹੁਤ ਸਾਰੇ ਅਹਿਮ ਨਿਰਦੇਸ਼ ਜਾਰੀ ਕੀਤੇ ਗਏ ਹਨ ਜਿਸ ਵਿੱਚ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਮੈਕਸੀਕੋ ਅਤੇ ਕੈਨੇਡਾ ਤੋਂ ਆਉਣ ਵਾਲੇ ਸਮਾਨ ‘ਤੇ 25% ਅਤੇ ਚੀਨ ਤੋਂ ਆਉਣ ਵਾਲੇ ਸਮਾਨ ‘ਤੇ 10% ਦੇ ਭਾਰੀ ਨਵੇਂ ਟੈਰਿਫ ਲਗਾਉਣਗੇ, ਅਤੇ ਇਨ੍ਹਾਂ ਨੂੰ ਰੋਕਣ ਲਈ ਤਿੰਨਾਂ ਦੇਸ਼ਾਂ ਵੱਲੋਂ ਕੁਝ ਨਹੀਂ ਕੀਤਾ ਜਾ ਸਕਦਾ।
ਦੱਸ ਦੇਈਏ ਕਿ ਡੋਨਾਲਡ ਟਰੰਪ ਵੱਲੋਂ ਹਫ਼ਤਿਆਂ ਤੋਂ ਟੈਰਿਫਾਂ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ,ਉਹਨਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਇਹ ਟੈਰਿਫ 1 ਫਰਵਰੀ ਨੂੰ ਲਾਗੂ ਕੀਤੇ ਜਾਣਗੇ ਅਤੇ ਉਦੋਂ ਤੱਕ ਲਾਗੂ ਰਹਿਣਗੇ ਜਦੋਂ ਤੱਕ ਦੇਸ਼ ਅਮਰੀਕੀ ਸਰਹੱਦ ‘ਤੇ ਪ੍ਰਵਾਸੀਆਂ ਅਤੇ ਫੈਂਟਾਨਿਲ ਦੋਵਾਂ ਦੇ ਪ੍ਰਵਾਹ ਨੂੰ ਰੋਕਣ ਲਈ ਹੋਰ ਕੁਝ ਨਹੀਂ ਕਰਦੇ।
ਕੈਨੇਡਾ ਵਾਸ਼ਿੰਗਟਨ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਨਾਉਣ ਲਈ ਆਖਰੀ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਸੰਭਾਵੀ ਟੈਰਿਫਾਂ ਤੋਂ ਬਚਣ ਲਈ ਸਰਹੱਦੀ ਸੁਰੱਖਿਆ ਨੂੰ ਵਧਾਉਣ ਲਈ ਮਹੱਤਵਪੂਰਨ ਕਦਮ ਚੁੱਕ ਰਿਹਾ ਹੈ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਵਿਦੇਸ਼ੀ ਮਾਮਲਿਆਂ, ਇਮੀਗ੍ਰੇਸ਼ਨ ਅਤੇ ਜਨਤਕ ਸੁਰੱਖਿਆ ਦੇ ਇੰਚਾਰਜ ਸੀਨੀਅਰ ਕੈਨੇਡੀਅਨ ਮੰਤਰੀ ਰਿਪਬਲਿਕਨ ਕਾਨੂੰਨਸਾਜ਼ਾਂ ਦੀ ਲਾਬਿੰਗ ਕਰਨ ਲਈ ਅਮਰੀਕੀ ਰਾਜਧਾਨੀ ਵਿੱਚ ਹਨ।
ਵ੍ਹਾਈਟ ਹਾਊਸ ਦੀ ਬੁਲਾਰਨ ਕੈਰੋਲੀਨ ਲੀਵਿਟ ਨੇ ਸ਼ੁੱਕਰਵਾਰ ਨੂੰ 1 ਫਰਵਰੀ ਨੂੰ ਇਨ੍ਹਾਂ ਟੈਰਿਫਾਂ ਦੇ ਲਾਗੂ ਹੋਣ ਦੀ ਪੁਸ਼ਟੀ ਕੀਤੀ ਸੀ।
ਉਹਨਾਂ ਵੱਲੋਂ ਕਿਹਾ ਗਿਆ ਹੈ ਕਿ “ਕੈਨੇਡਾ ਅਤੇ ਮੈਕਸੀਕੋ ਦੋਵਾਂ ਨੇ ਗੈਰ-ਕਾਨੂੰਨੀ ਫੈਂਟਾਨਿਲ ਦੇ ਇੱਕ ਬੇਮਿਸਾਲ ਹਮਲੇ ਦੀ ਇਜਾਜ਼ਤ ਦਿੱਤੀ ਹੈ ਜੋ ਅਮਰੀਕੀ ਨਾਗਰਿਕਾਂ ਅਤੇ ਸਾਡੇ ਦੇਸ਼ ਵਿੱਚ ਪ੍ਰਵਾਸੀਆਂ ਨੂੰ ਮਾਰ ਰਿਹਾ ਹੈ,”