ਜੇਕਰ ਤੁਸੀਂ ਹਵਾਈ ਯਾਤਰਾ ਉਤੇ ਜਾ ਰਹੇ ਹੋ, ਤਾਂ ਏਅਰਪੋਰਟ ‘ਤੇ ਕੁਝ ਵੀ ਕਹਿਣ ਤੋਂ ਪਹਿਲਾਂ ਸੌ ਵਾਰ ਸੋਚੋ। ਹੋ ਸਕਦਾ ਹੈ ਕਿ ਤੁਹਾਡੇ ਮੂੰਹ ‘ਚੋਂ ਕੁਝ ਅਜਿਹਾ ਨਿਕਲ ਜਾਵੇ, ਜੋ ਤੁਹਾਡੇ ਲਈ ਆਮ ਗੱਲ ਹੋਵੇ ਪਰ ਇਨ੍ਹਾਂ ਗੱਲਾਂ ਦੇ ਆਧਾਰ ‘ਤੇ ਸੁਰੱਖਿਆ ਏਜੰਸੀਆਂ ਤੁਹਾਨੂੰ ਸਲਾਖਾਂ ਪਿੱਛੇ ਭੇਜ ਸਕਦੀਆਂ ਹਨ।
ਦੱਸ ਦਈਏ ਕਿ ਦੋ ਦਿਨ ਪਹਿਲਾਂ ਕੋਚੀ ਹਵਾਈ ਅੱਡੇ ਤੋਂ ਇਸੇ ਤਰ੍ਹਾਂ ਦੇ ਇੱਕ ਮਾਮਲੇ ਵਿੱਚ ਇੱਕ ਯਾਤਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਕੁਝ ਮਹੀਨੇ ਪਹਿਲਾਂ ਵੀ ਇਸੇ ਤਰ੍ਹਾਂ ਦੇ ਮਾਮਲੇ ‘ਚ ਦਿੱਲੀ ਏਅਰਪੋਰਟ ਤੋਂ ਦੋ ਯਾਤਰੀਆਂ ‘ਤੇ ਕਾਰਵਾਈ ਕੀਤੀ ਜਾ ਚੁੱਕੀ ਹੈ।
ਹਵਾਈ ਅੱਡੇ ਦੀ ਸੁਰੱਖਿਆ ਨਾਲ ਜੁੜੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਯਾਤਰੀ ਅਕਸਰ ਚਿੜਚਿੜੇਪਨ ਵਿਚ ਅਜਿਹੇ ਸ਼ਬਦ ਬੋਲਦੇ ਹਨ, ਜਿਸ ਕਾਰਨ ਉਹ ਆਪਣੇ ਲਈ ਵੱਡੀ ਮੁਸੀਬਤ ਖੜ੍ਹੀ ਕਰ ਲੈਂਦੇ ਹਨ। ਉਦਾਹਰਨ ਲਈ, ਪੂਰਵ-ਸੁਰੱਖਿਆ ਜਾਂਚ ਦੌਰਾਨ ਐਕਸ-ਰੇ ਮਾਨੀਟਰ ‘ਤੇ ਬੈਠੇ ਸੀਆਈਐਸਐਫ ਸਕ੍ਰੀਨਰ ਨੂੰ ਬੈਗ ਵਿੱਚ ਰੱਖੀ ਕਿਸੇ ਵੀ ਵਸਤੂ ‘ਤੇ ਸ਼ੱਕ ਹੁੰਦਾ ਹੈ। ਅਜਿਹੇ ਵਿੱਚ ਉੱਥੇ ਮੌਜੂਦ ਸੀਆਈਐਸਐਫ ਅਧਿਕਾਰੀ ਸਬੰਧਤ ਯਾਤਰੀ ਨੂੰ ਬੈਗ ਖੋਲ੍ਹ ਕੇ ਦਿਖਾਉਣ ਲਈ ਕਹਿੰਦਾ ਹੈ। ਅਜਿਹੇ ‘ਚ ਕਈ ਵਾਰ ਯਾਤਰੀ ਪਰੇਸ਼ਾਨ ਹੋ ਜਾਂਦੇ ਹਨ ਅਤੇ ਕਹਿੰਦੇ ਹਨ, ‘‘ਦੇਖ ਲੋ ਬੈਗ ‘ਚ ਕਿਹੜਾ ਬੰਬ ਹੈ।’’