ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਡਾ. ਅਮਰ ਸਿੰਘ ਨੇ ਜਿੱਤ ਕੀਤੀ ਹਾਸਲ
ਪੰਜਾਬ ਭਰ ‘ਚ 1 ਜੂਨ ਨੂੰ ਲੋਕ ਸਭਾ ਦੀਆਂ ਚੋਣਾਂ ਹੋਈਆਂ ਸਨ, ਜਿਨ੍ਹਾਂ ਦੇ ਨਤੀਜੇ ਅੱਜ ਐਲਾਨੇ ਗਏ ਹਨ।ਕਈ ਹਲਕਿਆਂ ‘ਤੇ ਉਮੀਦਵਾਰਾਂ ਦੀ ਜਿੱਤ ਸਾਫ ਹੋ ਚੁੱਕੀ ਹੈ ਤੇ ਕਈ ਥਾਈਂ ਮੁਕਾਬਲਾ ਅਜੇ ਵੀ ਫਸਿਆ ਹੋਇਆ ਜਿਵੇਂ ਕਿ ਫਿਰੋਜ਼ਪੁਰ ਵਿਖੇ ਮੁਕਾਬਲਾ ਫਸਵਾਂ ਚੱਲ ਰਿਹਾ ਹੈ।ਲੋਕ ਸਭਾ ਸੀਟਾਂ 13 ‘ਚੋਂ ਕਾਂਗਰਸ ਨੇ 7, ‘ਆਪ’ ਨੇ 3, ਅਕਾਲੀ ਦਲ ਨੇ 1, ਆਜ਼ਾਦ 2 ਸੀਟਾਂ ਹਾਸਲ ਕੀਤੀਆਂ ਹਨ।ਫ਼ਤਹਿਗੜ੍ਹ ਸਾਹਿਬ ਸੀਟ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੇ ਮੁੜ ਕਾਂਗਰਸ ਦਾ ਕਬਜ਼ਾ ਹੋ ਗਿਆ ਹੈ।ਕਾਂਗਰਸ ਦੇ ਡਾ.ਅਮਰ ਸਿੰਘ ਨੇ 332591 ਵੋਟਾਂ ਨਾਲ ਦੂਜੀ ਵਾਰ ਜਿੱਤ ਹਾਸਲ ਕੀਤੀ।ਜਦਕਿ ‘ਆਪ’ ਦੇ ਗੁਰਪ੍ਰੀਤ ਸਿੰਘ ਜੀਪੀ 298389 ਵੋਟਾਂ ਨਾਲ ਦੂਜਾ ਅਤੇ ਭਾਜਪਾ ਦੇ ਗੇਜਾ ਰਾਮ ਵਾਲਮੀਕਿ 127521 ਵੋਟਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ।
ਫਤਹਿਗੜ੍ਹ ਸਾਹਿਬ ਸੀਟ ਤੋਂ ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ ‘ਆਪ’ ਤੋਂ 21625 ਵੋਟਾਂ ਨਾਲ ਅੱਗੇ
ਕਾਂਗਰਸ: ਡਾ. ਅਮਰ ਸਿੰਘ-193300
‘ਆਪ’: ਗੁਰਪ੍ਰੀਤ ਸਿੰਘ ਜੀ ਪੀ-171675
ਭਾਜਪਾ: ਗੇਜਾ ਰਾਮ ਵਾਲਮੀਕਿ-92336
ਸ਼੍ਰੋਮਣੀ ਅਕਾਲੀ ਦਲ: ਬਿਕਰਮਜੀਤ ਖਾਲਸਾ-67780