ਵੀਰਵਾਰ, ਜਨਵਰੀ 22, 2026 02:43 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਡਾ. ਭੀਮ ਰਾਓ ਅੰਬੇਦਕਰ ਦੀ ਬਰਸੀ ਮੌਕੇ ਜਾਣੋ ਉਹਨਾਂ ਦੀਆਂ ਬੇਹੱਦ ਖ਼ਾਸ ਪ੍ਰਾਪਤੀਆਂ

ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਜੀ ਦੀ ਅੱਜ ਬਰਸੀ ਹੈ, ਬਾਬਾ ਸਾਹਿਬ ਅੰਬੇਦਕਰ ਦੇ ਨਾਮ ਨਾਲ ਵੀ ਪ੍ਰਸਿੱਧ ਹੋਏ ਹਨ।

by Gurjeet Kaur
ਦਸੰਬਰ 6, 2023
in ਦੇਸ਼
0

ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਜੀ ਦੀ ਅੱਜ ਬਰਸੀ ਹੈ, ਬਾਬਾ ਸਾਹਿਬ ਅੰਬੇਦਕਰ ਦੇ ਨਾਮ ਨਾਲ ਵੀ ਪ੍ਰਸਿੱਧ ਹੋਏ ਹਨ। ਬਾਬਾ ਸਾਹਿਬ ਅੰਬੇਦਕਰ ਜੀ ਨੇ 6 ਦਸੰਬਰ 1956 ਨੂੰ ਆਖਰੀ ਸਾਂਹ ਲਏ ਸੀ। ਅੱਜ ਦਾ ਦਿਨ ‘ਮਹਾਪ੍ਰਾਣੀਨਵਨਾ ਦਿਵਸ’ (Dr.BR Ambedkar Death Anniversary) ਦੇ ਰੂਪ ਵਜੋਂ ਮਨਾਇਆ ਜਾਂਦਾ ਹੈ। ਡਾਕਟਰ ਅੰਬੇਦਕਰ ਨੇ ਛੂਆ-ਛੂਤ ਅਤੇ ਜਾਤੀਵਾਦ ਦੇ ਖਾਤਮੇ ਲਈ ਵੱਡੇ ਅੰਦੋਲਨ ਵੀ ਕੀਤੇ। ਉਹਨਾਂ ਨੇ ਅਪਣਾ ਪੂਰਾ ਜੀਵਨ ਗਰੀਬਾਂ, ਦਲਿਤਾਂ, ਅਤੇ ਸਮਾਜ ਦੇ ਪਛੜੇ ਵਰਗਾਂ ਦੇ ਚੰਗੇ ਲਈ ਅਪਣਾ ਸਾਰਾ ਜੀਵਨ ਉਹਨਾਂ ਦੀ ਸੇਵਾ ਵਿਚ ਲਾ ਦਿਤਾ। ਉਹ ਸਵਤੰਤਰ ਭਾਰਤ ਦੇ ਪਹਿਲੇ ਕਾਨੂੰਨ ਅਤੇ ਨਿਆਂ ਮੰਤਰੀ, ਭਾਰਤੀ ਸੰਵਿਧਾਨ ਅਤੇ ਭਾਰਤੀ ਗਣਰਾਜ ਦੇ ਸਿਰਜਣਹਾਰ ਹਨ। ਉਹਨਾਂ ਦੇ ਵਿਚਾਰ ਐਵੇਂ ਦੇ ਰਹੇ ਕਿ ਨਾ ਤਾਂ ਦਲਿਤ ਰਾਜਨੀਤੀ ਕਰਨ ਵਾਲੀਆਂ ਪਾਰਟੀਆਂ ਖਾਰਜ ਕਰ ਸਕੀਆਂ ਅਤੇ ਨਾ ਹੀ ਸਵਰਨਾਂ ਦੀ ਰਾਜਨੀਤੀ ਕਰਨ ਵਾਲੀਆਂ ਪਾਰਟੀਆਂ ਖਾਰਜ ਕਰ ਸਕੀਆਂ।

ਆਓ ਜਾਣਦੇ ਹਾਂ ਬਾਬਾ ਸਾਹਿਬ ਨਾਲ ਜੁੜੀਆਂ ਗੱਲਾਂ ਬਾਰੇ :-

ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਜਨਮ 14 ਅਪ੍ਰੈਲ 1891 ਨੂੰ ਮੱਧ ਪ੍ਰਦੇਸ਼ ਦੇ ਇਕ ਛੋਟੇ ਜਿਹੇ ਪਿੰਡ ਵਿਚ ਹੋਇਆ ਸੀ। ਹਾਲਾਂਕਿ ਉਹਨਾਂ ਦਾ ਪਰਵਾਰ ਮਰਾਠੀ ਸੀ ਅਤੇ ਮੂਲ ਰੂਪ ਵਿਚ ਮਹਾਰਸ਼ਟਰ ਦੇ ਰਤਨਾਗਿਰੀ ਜਿਲ੍ਹੇ ਦੇ ਆਂਬਡਵੇ ਪਿੰਡ ਤੋਂ ਸੀ। ਉਹਨਾਂ ਦੇ ਪਿਤਾ ਦਾ ਨਾਮ ਰਾਮਜੀ ਮਾਲੋਜੀ ਸਕਪਾਲ ਅਤੇ ਮਾਂ ਭੀਮਾਬਾਈ ਸੀ। ਅੰਬੇਦਕਰ ਮਹਾਰ ਜਾਤੀ ਨਾਲ ਸਬੰਧਤ ਸੀ। ਇਸ ਜਾਤੀ ਦੇ ਲੋਕਾਂ ਨੂੰ ਸਮਾਜ ਵਿਚ ਅਛੂਤ ਮੰਨਿਆ ਜਾਂਦਾ ਸੀ ਅਤੇ ਉਹਨਾਂ ਦੇ ਨਾਲ ਭੇਦਭਾਵ ਰੱਖਿਆ ਜਾਂਦਾ ਸੀ।

ਅੰਬੇਦਕਰ ਬਚਪਨ ਤੋਂ ਹੀ ਤੇਜ਼ ਦਿਮਾਗ ਦੇ ਸੀ ਪਰ ਜਾਤੀ ਛੂਆ-ਛੂਤ ਦੀ ਵਜ੍ਹਾ ਨਾਲ ਉਹਨਾਂ ਨੂੰ ਐਲੀਮੈਂਟਰੀ ਸਿੱਖਿਆ ਲੈਣ ਤੋਂ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸਕੂਲ ਵਿਚ ਉਹਨਾਂ ਦਾ ਉਪ ਨਾਮ ਉਹਨਾਂ ਦੇ ਪਿੰਡ ਦੇ ਨਾਮ ਦੇ ਅਧਾਰ ਉਤੇ ਆਂਬਡਵੇਕਰ ਲਿਖਵਾਇਆ ਗਿਆ ਸੀ। ਸਕੂਲ ਦੇ ਇਕ ਅਧਿਆਪਕ ਨੂੰ ਬਾਬਾ ਸਾਹਿਬ ਨਾਲ ਵੱਡਾ ਲਗਾਅ ਸੀ ਅਤੇ ਉਸ ਨੇ ਉਹਨਾਂ ਦਾ ਉਪਨਾਮ ਨੂੰ ਸੌਖਾ ਕਰਦੇ ਹੋਏ ਆਂਬਡਵੇਕਰ ਨੂੰ ਅੰਬੇਦਕਰ ਕਰ ਦਿਤਾ। ਭੀਮ ਰਾਓ ਅੰਬੇਦਕਰ ਮੁੰਬਈ ਦੇ ਐਲਫਿੰਟਨ ਰੋਡ ‘ਤੇ ਸਥਿਤ ਸਰਕਾਰੀ ਸਕੂਲ ਦਾ ਪਹਿਲਾਂ ਅਛੂਤ ਵਿਦਿਆਰਥੀ ਬਣੇ। 1913 ਵਿਚ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਵਿਚ ਪੜ੍ਹਨ ਲਈ ਭੀਮਰਾਓ ਨੂੰ ਚੁਣਿਆ ਗਿਆ, ਜਿਥੋਂ ਉਹਨਾਂ ਨੇ ਰਾਜਨੀਤੀ ਵਿਗਿਆਨ ਵਿਚ ਗ੍ਰੇਜੂਏਸ਼ਨ ਕੀਤੀ।

1916 ਵਿਚ ਉਹਨਾਂ ਨੂੰ ਇਕ ਸੇਧ ਲਈ ਪੀਐਚਡੀ ਨਾਲ ਸਨਮਾਨਿਤ ਵੀ ਕੀਤਾ ਗਿਆ। ਅੰਬੇਦਕਰ ਲੰਦਨ ਤੋਂ ਅਰਥਸ਼ਾਸ਼ਤਰ ਵਿਚ ਡਾਕਟਰੇਟ ਕਰਨਾ ਚਾਹੁੰਦੇ ਸੀ ਪਰ ਸਕਾਲਰਸ਼ਿਪ ਖ਼ਤਮ ਹੋ ਜਾਣ ਦੀ ਵਜ੍ਹਾ ਤੋਂ ਉਹਨਾਂ ਨੂੰ ਪੜ੍ਹਾਈ ਵਿਚ ਹੀ ਛੱਡ ਕੇ ਵਾਪਸ ਆਉਣਾ ਪਿਆ। 1923 ਵਿਚ ਉਹਨਾਂ ਨੂੰ The Problem Of the Rupee ਨਾਮ ਨਾਲ ਅਪਣੀ ਖ਼ੋਜ ਪੂਰੀ ਕੀਤੀ ਅਤੇ ਲੰਦਨ ਯੂਨੀਵਰਸਿਟੀ ਨੇ ਬਾਬਾ ਸਾਹਿਬ ਨੂੰ ਡਾਕਟਰੇਟ ਆਫ਼ ਸਾਇੰਸ ਦੀ ਡਿਗਰੀ ਮਿਲੀ। 1927 ਵਿਚ ਕੋਲੰਬੀਆ ਯੂਨੀਵਰਸਿਟੀ ਨੇ ਵੀ ਉਹਨਾਂ ਨੂੰ ਪੀਐਚਡੀ ਦਿਤੀ।

ਬਾਬਾ ਸਾਹਿਬ ਸਮਾਜ ਦੇ ਦਲਿਤ ਵਰਗ ਨੂੰ ਸਮਾਨਤਾ ਦਵਾਉਣ ਲਈ ਜੀਵਨ ਭਰ ਸੰਘਰਸ਼ ਕਰਦੇ ਰਹੇ। 1932 ਵਿਚ ਬ੍ਰਿਟਿਸ਼ ਸਰਕਾਰ ਨੇ ਅੰਬੇਦਕਰ ਦੀ ਅਲੱਗ ਚੋਣ ਪੱਧਰ ਨੂੰ ਮੰਜੂਰੀ ਦਿਤੀ। ਪਰ ਇਸ ਦੇ ਵਿਰੋਧ ਵਿਚ ਮਹਾਤਮਾ ਗਾਂਧੀ ਨੇ ਭੁੱਖ ਹੜਤਾਲ ਸ਼ੁਰੂ ਕਰ ਦਿਤੀ। ਇਸ ਤੋਂ ਬਾਅਦ ਡਾ. ਅੰਬੇਦਕਰ ਨੇ ਅਪਣੀ ਮੰਗ ਵਾਪਸ ਲੈ ਲਈ ਪਰ ਇਸ ਦੇ ਬਦਲੇ ਵਿਚ ਉਹਨਾਂ ਨੇ ਦਲਿਤ ਵਰਗ ਨੂੰ ਰਾਖਵੀਆਂ ਸੀਟਾਂ ਅਤੇ ਮੰਦਰਾਂ ਵਿਚ ਦਾਖਲ ਹੋਣ ਦਾ ਅਧਿਕਾਰ ਦੇਣ ਨਾਲ ਹੀ ਛੂਆ-ਛੂਤ ਖਤਮ ਕਰਨ ਦੀ ਗੱਲ ਵੀ ਮਨਾਈ।

ਬਾਬਾ ਸਾਹਿਬ ਨੇ 1936 ਵਿਚ ਸਵਤੰਤਰ ਲੇਬਰ ਪਾਰਟੀ ਦੀ ਸਥਾਪਨਾ ਕੀਤੀ, ਇਸ ਪਾਰਟੀ ਨੇ 1937 ਵਿਚ ਕੇਂਦਰੀ ਵਿਧਾਨਸਭਾ ਚੋਣਾਂ ਵਿਚ 15 ਸੀਟਾਂ ਜਿੱਤੀਆਂ। 1941 ਅਤੇ 1945 ਦੇ ਵਿਚ ਉਹਨਾਂ ਨੇ ਕਈਂ ਵਿਵਾਦਤ ਕਿਤਾਬਾਂ ਵੀ ਲਿਖੀਆਂ ਜਿਨ੍ਹਾਂ ਵਿਚ ‘ਥਾਟਸ ਆਨ ਪਾਕਿਸਤਾਨ’ ਅਤੇ ‘ਵਾੱਟ ਕਾਂਗਰਸ ਐਂਡ ਗਾਂਦੀ ਹੈਵ ਡਨ ਟੂ ਦ ਅਨਟਚੇਬਲਸ’ ਵੀ ਸ਼ਾਮਲ ਹਨ। ਡਾਕਟਰ ਬੀਆਰ ਅੰਬੇਦਕਰ ਨੂੰ ਭਾਰਤ ਦਾ ਪਹਿਲਾ ਕਾਨੂੰਨ ਮੰਤਰੀ ਬਣਾਇਆ ਗਿਆ ਇਨ੍ਹਾ ਹੀ ਨਹੀਂ 29 ਅਗਸਤ 1947 ਨੂੰ ਅੰਬੇਦਕਰ ਨੂੰ ਭਾਰਤ ਦੇ ਸਵਿਧਾਨ ਕਮੇਟੀ ਦਾ ਪ੍ਰਧਾਨ ਵੀ ਨਿਯੁਕਤ ਕੀਤਾ ਗਿਆ।

ਬਾਬਾ ਸਾਹਿਬ ਅੰਬੇਦਕਰ ਨੂੰ ਭਾਰਤੀ ਸੰਵੀਧਾਨ ਦੇ ਪਿਤਾ ਵੀ ਕਿਹਾ ਜਾਂਦਾ ਹੈ। ਡਾ. ਭੀਮਰਾਓ ਅੰਬੇਦਕਰ ਨੇ 1956 ਵਿਚ ਅਪਣੀ ਆਖਰੀ ਕਿਤਾਬ ਬੁੱਧ ਧਰਮ ਉਤੇ ਲਿਖੀ ਜਿਸ ਦਾ ਨਾਮ ਸੀ ‘ਦ ਬੁੱਧ ਹਿਜ਼ ਥਮ’, ਇਹ ਕਿਤਾਬ ਉਹਨਾਂ ਦੀ ਮੌਤ ਤੋਂ ਬਾਅਦ ਪ੍ਰਕਾਸ਼ਿਤ ਹੋਈ। ਡਾਕਟਰ ਅੰਬੇਦਕਰ ਨੂੰ ਸ਼ੂਗਰ ਦੀ ਬੀਮਾਰੀ ਹੋ ਗਈ ਸੀ। ਅਪਣੀ ਆਖਰੀ ਕਿਤਾਬ ‘ਦ ਬੁੱਧ ਐਂਡ ਹਿਜ਼ ਥਮ’ ਨੂੰ ਪੂਰਾ ਕਰਨ ਤੋਂ ਤਿੰਨ ਬਾਅਦ 6 ਦਸੰਬਰ 1956 ਨੂੰ ਦਿੱਲੀ ਵਿਚ ਉਹਨਾਂ ਦੀ ਮੌਤ ਹੋ ਗਈ। ਉਹਨਾਂ ਦਾ ਆਖਰੀ ਸੰਸਕਾਰ ਮੁੰਬਈ ਵਿਚ ਬੁੱਧ ਰੀਤੀ-ਰਿਵਾਜਾਂ ਮੁਤਾਬਿਕ ਕੀਤਾ ਗਿਆ।

Tags: baba sahib ambedkarBhimrao Ramji AmbedkarDr BR AmbedkarDr.BR Ambedkar Death AnniversaryFormer Minister of Law and Justice of Indiapropunjab tv
Share217Tweet136Share54

Related Posts

ਮਾਘ ਮੇਲੇ ਦੌਰਾਨ ਪ੍ਰਯਾਗਰਾਜ ‘ਚ ਵਾਪਰ ਗਿਆ ਵੱਡਾ ਹਾਦਸਾ, ਲੋਕਾਂ ‘ਚ ਮਚੀ ਭਗਦੜ

ਜਨਵਰੀ 16, 2026

ਅੱਜ ਪੰਜਾਬ ਦਾ ਦੌਰਾ ਕਰਨਗੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ

ਜਨਵਰੀ 15, 2026

ਪ੍ਰਧਾਨ ਮੰਤਰੀ ਮੋਦੀ ਨੇ 9 ਨਵੀਆਂ ਅੰਮ੍ਰਿਤ ਭਾਰਤ ਐਕਸਪ੍ਰੈਸ ਟ੍ਰੇਨਾਂ ਦੇ ਐਲਾਨ ਦੀ ਕੀਤੀ ਸ਼ਲਾਘਾ

ਜਨਵਰੀ 15, 2026

ਪ੍ਰਧਾਨ ਮੰਤਰੀ ਨਰਿੰਦਰ ਮੋਦੀ 12 ਜਨਵਰੀ ਨੂੰ ‘Viksit Bharat Young Leaders’ Dialogue’ ਵਿੱਚ ਨੌਜਵਾਨ ਆਗੂਆਂ ਨੂੰ ਕਰਨਗੇ ਸੰਬੋਧਨ

ਜਨਵਰੀ 10, 2026

ਵੇਦਾਂਤਾ ਗਰੁੱਪ ਦੇ ਚੇਅਰਮੈਨ ਅਨਿਲ ਅਗਰਵਾਲ ਦੇ ਪੁੱਤਰ ਅਗਨੀਵੇਸ਼ ਦਾ ਦੇਹਾਂਤ

ਜਨਵਰੀ 8, 2026

ਭਾਰਤ ਦੀ ਤਕਨਾਲੋਜੀ ਅਤੇ ਵਿਗਿਆਨਕ ਯਾਤਰਾ ‘ਚ 2025 ਰਿਹਾ ਪਰਿਭਾਸ਼ਿਤ ਸਾਲ

ਜਨਵਰੀ 2, 2026
Load More

Recent News

ਪੰਜਾਬ ਵਿੱਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸ਼ੁਰੂ : ਕੇਜਰੀਵਾਲ ਨੇ ਕਿਹਾ, “ਹੁਣ ਕੋਈ ਵੀ ਬਿਮਾਰੀ ਨਾਲ ਨਹੀਂ ਮਰੇਗਾ, 10 ਲੱਖ ਰੁਪਏ ਦਾ ਮੁਫ਼ਤ ਇਲਾਜ ਹੋਵੇਗਾ ਉਪਲਬਧ

ਜਨਵਰੀ 22, 2026

ਯੂਕੇ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ’ਸਰਕਾਰ-ਏ-ਖਾਲਸਾ ਪੁਰਸਕਾਰ’ ਨਾਲ ਕੀਤਾ ਗਿਆ ਸਨਮਾਨਿਤ

ਜਨਵਰੀ 22, 2026

ਪੰਜਾਬ ਸਰਕਾਰ ਨੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸਮੇਤ 10 ਚੇਅਰਮੈਨ ਅਤੇ ਉਪ-ਚੇਅਰਮੈਨ ਕੀਤੇ ਨਿਯੁਕਤ

ਜਨਵਰੀ 22, 2026

ਪੰਜਾਬ ਸਰਕਾਰ ਵੱਲੋਂ ਪਲੇਵੇਅ ਸਕੂਲਾਂ ਲਈ ਔਨਲਾਈਨ ਰਜਿਸਟ੍ਰੇਸ਼ਨ ਪੋਰਟਲ ਕੀਤਾ ਲਾਂਚ

ਜਨਵਰੀ 22, 2026

ਵਿਜੀਲੈਂਸ ਦੀ ਵੱਡੀ ਕਾਰਵਾਈ: ਰਿਸ਼ਵਤ ਲੈਂਦਾ ਹੈੱਡ ਕਾਂਸਟੇਬਲ ਰੰਗੇ ਹੱਥੀਂ ਕਾਬੂ

ਜਨਵਰੀ 22, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.