ਜਿੱਥੇ ਕਰੱਪਸ਼ਨ ਦੇ ਕੇਸ ਵਿਚ ਡਾ ਵਿਜੇ ਸਿੰਗਲਾ ਨੂੰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਵੱਲੋਂ ਇਲਜ਼ਾਮ ਲਗਾ ਕੇ ਜੇਲ ਭੇਜ ਦਿੱਤਾ ਗਿਆ ਸੀ ਉੱਥੇ ਹੀ ਜ਼ਮਾਨਤ ਮਿਲਣ ਪਿੱਛੋਂ ਡਾ ਵਿਜੇ ਸਿੰਗਲਾ ਦਾ ਮਾਨਸਾ ਦਫਤਰ ਪਹੁੰਚਣ ਤੇ ਵਰਕਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਉੱਥੇ ਹੀ ਉਨ੍ਹਾਂ ਨਵੀਂ ਸ਼ੁਰੂਆਤ ਕਰਨ ਦਾ ਆਗਾਜ਼ ਕੀਤਾ । ਉਨ੍ਹਾਂ ਕਿਹਾ ਕਿ ਪਹਿਲਾਂ ਦੀ ਤਰ੍ਹਾਂ ਮਾਨਸਾ ਹਲਕੇ ਦੇ ਹੋਣਗੇ ਵਿਕਾਸ ਪੱਖੀ ਕੰਮਾਂ ਤੇ ਸਰਕਾਰ ਦੇ ਨਾਲ ਚੱਲ ਕੇ ਕਰਾਂਗੇ ਸਾਰੇ ਕੰਮ।
ਅੱਜ ਡਾਕਟਰ ਵਿਜੈ ਸਿੰਗਲਾ ਦਾ ਮਾਨਸਾ ਦਫਤਰ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ ਤੇ ਵਰਕਰਾਂ ਵਿੱਚ ਕਾਫੀ ਜੋਸ਼ ਦੇਖਣ ਨੂੰ ਮਿਲਿਆ । ਜਾਣਕਾਰੀ ਦਿੰਦਿਆਂ ਅੱਜ ਡਾਕਟਰ ਵਿਜੈ ਸਿੰਗਲਾ ਨੇ ਦੱਸਿਆ ਕਿ ਅਸੀਂ ਪਹਿਲਾ ਵੀ ਸਰਕਾਰ ਨਾਲ ਮਿਲਕੇ ਚੱਲ ਰਹੇ ਸੀ ਚਲੋ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਹਨ। ਜਿਸ ਕਰਕੇ ਅਸੀਂ ਕਿਸੇ ਨੂੰ ਵੀ ਦੋਸ਼ੀ ਨਹੀਂ ਦੱਸ ਸਕਦੇ।
ਉਹਨਾਂ ਕਿਹਾ ਕਿ ਅਸੀਂ ਪਹਿਲਾ ਦੀ ਤਰਾਂ ਮਾਨਸਾ ਦੇ ਵਿਕਾਸ ਪੱਖੀ ਕੰਮ ਕਰਦੇ ਰਹੇ ਹਾਂ। ਉਹਨਾਂ ਸਰਕਾਰ ਦੇ ਸਹਿਯੋਗ ਵਾਲੇ ਸਵਾਲ ਤੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਦਾ ਹੀ ਹਿੱਸਾ ਹਾਂ ਅਤੇ ਸਰਕਾਰ ਬਿਨਾ ਅਸੀਂ ਵਿਕਾਸ ਨਹੀਂ ਕਰ ਸਕਦੇ। ਅਸੀ ਸਰਕਾਰ ਦੇ ਨਾਲ ਮਿਲਕੇ ਹੀ ਆਉਣ ਵਾਲੇ ਸਮੇਂ ਵਿੱਚ ਕੰਮ ਕਰਦੇ ਰਹਾਂਗੇ।