Dr. Vivek Bindra : ਮੋਟੀਵੇਸ਼ਨਲ ਸਪੀਕਰ ਡਾ. ਵਿਵੇਕ ਬਿੰਦਰਾ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਐਨੀਮੇਟਿਡ ਵੀਡੀਓ ਅਪਲੋਡ ਕਰਨ ‘ਤੇ ਹੋਏ ਵਿਵਾਦ ਤੋਂ ਬਾਅਦ ਸਿੱਖ ਪੰਥ ਤੋਂ ਮਾਫੀ ਮੰਗ ਲਈ ਹੈ।ਡਾ. ਬਿੰਦਰਾ ਨੇ ਕੰਪਨੀ ਦੇ ਲੈਟਰ ਹੈੱਡ ‘ਤੇ ਆਪਣਾ ਮਾਫੀਨਾਮਾ ਲਿਖ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਭੇਜਿਆ ਹੈ।ਮਹੱਤਵਪੂਰਨ ਹੈ ਕਿ ਡਾ. ਵਿਵੇਕ ਬਿੰਦਰਾ ਦੀ ਉਕਤ ਵੀਡੀਓ ਤੋਂ ਬਾਅਦ ਵਿਵਾਦ ਹੋ ਗਿਆ ਸੀ।
ਇਹ ਵੀ ਪੜ੍ਹੋ : GST: ਸਰਾਵਾਂ ‘ਤੇ ਜੀਐੱਸਟੀ ਨੂੰ ਲੈ ਕੇ ਕੇਂਦਰ ਨੇ ਦਿੱਤੀ ਸਫ਼ਾਈ , ਕਿਹਾ…
ਦਰਅਸਲ, ਡਾ. ਵਿਵੇਕ ਬਿੰਦਰਾ ਨੇ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤਾ, ਜਿਸ ‘ਚ ਉਨ੍ਹਾਂ ਨੇ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਐਨੀਮੇਟਿਡ ਦਿਖਾਇਆ ਸੀ।ਦੀਵਾਨ ਟੋਡਰ ਮੱਲ ਨੂੰ ਜੈਨ ਵਰਗ ਦੇ ਨਾਲ ਜੋੜਿਆ ਸੀ।ਦੁਨੀਆਭਰ ਦੀਆਂ ਸਿੱਖ ਸੰਸਥਾਵਾਂ ਨੇ ਡਾ. ਬਿੰਦਰਾ ਦੇ ਇਸ ਵੀਡੀਓ ‘ਤੇ ਇਤਰਾਜ਼ ਜਤਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸ਼ਿਕਾਇਤਾਂ ਭੇਜੀਆਂ ਸਨ।ਸ਼ਿਕਾਇਤਾਂ ‘ਚ ਕਿਹਾ ਗਿਆ ਸੀ ਕਿ ਵਿਵੇਕ ਬਿੰਦਰਾ ਨੇ ਜੋ ਵੀਡੀਓ ਅਪਲੋਡ ਕੀਤਾ ਗਿਆ ਹੈ।ਗੁਰੂ ਸਾਹਿਬ ਦੇ ਜੀਵਨ ਇਤਿਹਾਸ ਦੇ ਸਬੰਧ ‘ਚ ਗਲਤ ਤੱਤ ਵੀ ਪੇਸ਼ ਕੀਤੇ ਗਏ ਹਨ।ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਮਾਮਲੇ ‘ਚ ਐੱਸਜੀਪੀਸੀ ਨੂੰ ਬਿੰਦਰਾ ਦੇ ਵਿਰੁੱਧ ਐਕਸ਼ਨ ਲੈਣ ਦੀ ਹਿਦਾਇਤ ਦਿੱਤੀ।
ਡਾ. ਬਿੰਦਰਾ ਨੂੰ ਭੇਜਿਆ ਸੀ ਨੋਟਿਸ
ਐੱਸਜੀਪੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਬਾਅਦ ਡਾ. ਵਿਵੇਕ ਬਿੰਦਰਾ ਨੂੰ ਕਾਨੂੰਨੀ ਨੋਟਿਸ ਭੇਜ ਕੇ ਮਾਫੀ ਮੰਗਣ ਅਤੇ ਵੀਡੀਓ ਨੂੰ ਹਟਾਉਣ ਦੀ ਹਿਦਾਇਤ ਦਿੱਤੀ ਸੀ।ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਨੂੰ ਵੀ ਲਿਖਤ ਸ਼ਿਕਾਇਤ ਦਿੱਤੀ ਸੀ, ਜਿਸ ਤੋਂ ਬਾਅਦ ਹੁਣ ਡਾ. ਵਿਵੇਕ ਬਿੰਦਰਾ ਨੇ ਆਪਣੀ ਕੰਪਨੀ ਦੇ ਲੈਟਰ ਹੈਡ ‘ਤੇ ਮਾਫੀਨਾਮਾ ਲਿਖ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਐੱਸਜੀਪੀਸੀ ਨੂੰ ਭੇਜਿਆ ਹੈ।
ਜਾਣੋ ਕੀ ਕਿਹਾ ਮਾਫੀਨਾਮੇ ‘ਚ
ਬਿੰਦਰਾ ਨੇ ਕਿਹਾ ਕਿ ਉਹ ਸਿੱਖ ਧਰਮ ਦਾ ਤਹਿ ਦਿਲੋਂ ਸਨਮਾਨ ਕਰਦੇ ਹਨ ਅਤੇ ਉਹ ਖੁਦ ਗੁਰੂ ਸਾਹਿਬਾਨਾਂ ਦੀ ਸਿੱਖਿਆਵਾਂ ਨੂੰ ਆਪਣੇ ਜੀਵਨ ‘ਚ ਧਾਰਨ ਕਰਦੇ ਹਨ।ਸੋਸ਼ਲ ਮੀਡੀਆ ਪਲੇਟਫਾਰਮ ਤੋਂ ਵੀਡੀਓ ਹਟਾਏ ਜਾ ਰਹੇ ਹਨ।ਉਹ 10ਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਕਾਫੀ ਸਨਮਾਨ ਕਰਦੇ ਹਨ।ਗੁਰੂ ਸਾਹਿਬ ਦੇ ਸਬੰਧ ‘ਚ ਵੀਡੀਓ ਤਿਆਰ ਕਰਨ ਦੇ ਪਿੱਛੇ ਕੋਈ ਗਲਤ ਭਾਵਨਾ ਨਹੀਂ ਸੀ।ਸਾਰੇ ਇਤਰਾਜ਼ ਵਾਲੇ ਸੀਨ ਹਟਾ ਦਿੱਤੇ ਹਨ ਤੇ ਸੋਸ਼ਲ ਮੀਡੀਆ ਤੋਂ ਵੀਡੀਓ ਹਟਾਉਣੇ ਸ਼ੁਰੂ ਕਰ ਦਿੱਤੇ ਹਨ।ਉਨ੍ਹਾਂ ਦੀ ਸਿੱਖ ਵਰਗ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀਕੋਈ ਮਨਸ਼ਾ ਨਹੀਂ ਸੀ, ਜੋ ਗਲਤੀ ਵੀਡੀਓ ਬਣਾਉਣ ‘ਚ ਹੋਈ ਹੈ, ਸਿੱਖ ਵਰਗ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਇਸ ਲਈ ਉਹ ਮੁਆਫੀ ਮੰਗਦੇ ਹਨ।
ਇਹ ਵੀ ਪੜ੍ਹੋ : ਭਾਰੀ ਬਾਰਿਸ਼ ਤੋਂ ਬਾਅਦ ਗਰਮੀ ਤੇ ਹੁੰਮਸ ਤੋਂ ਲੋਕ ਪਰੇਸ਼ਾਨ, ਜਾਣੋ ਕਦੋਂ ਮਿਲੇਗੀ ਗਰਮੀ ਤੋਂ ਰਾਹਤ