Tourism in Dubai: ਦੁਬਈ ਦੁਨੀਆ ਭਰ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ। ਉੱਥੇ ਦਾ ਪ੍ਰਸ਼ਾਸਨ ਵੀ ਸੈਲਾਨੀਆਂ ਨੂੰ ਪ੍ਰਭਾਵਿਤ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਹੈ। ਨਵੇਂ ਸਾਲ ਮੌਕੇ ‘ਤੇ ਦੁਬਈ ਪ੍ਰਸ਼ਾਸਨ ਨੇ ਸ਼ਰਾਬ ‘ਤੇ ਟੈਕਸ ਅਤੇ ਲਾਇਸੈਂਸ ਫੀਸ ਨੂੰ ਖ਼ਤਮ ਕਰਨ ਦਾ ਵੱਡਾ ਐਲਾਨ ਕੀਤਾ ਹੈ।
ਇਹ ਐਲਾਨ ਦੁਬਈ ਦੀਆਂ ਦੋ ਸਰਕਾਰੀ ਸ਼ਰਾਬ ਕੰਪਨੀਆਂ (Maritime and Mercantile International) ਨੇ ਕੀਤਾ ਹੈ। ਦੱਸ ਦਈਏ ਕਿ ਇਹ ਦੋਵੇਂ ਕੰਪਨੀਆਂ ਅਮੀਰਾਤ ਗਰੁੱਪ ਦਾ ਹਿੱਸਾ ਹਨ।
ਇਹ ਐਲਾਨ ਸੱਤਾਧਾਰੀ ਅਲ ਮਖਤੂਮ ਪਰਿਵਾਰ ਦੇ ਹੁਕਮਾਂ ‘ਤੇ ਹੋਇਆ ਹੈ। ਹਾਲਾਂਕਿ ਹੁਣ ਉਨ੍ਹਾਂ ਨੂੰ ਆਮਦਨ ਦਾ ਇਹ ਵੱਡਾ ਸਰੋਤ ਗੁਆਉਣਾ ਪਵੇਗਾ। ਦੱਸ ਦਈਏ ਕਿ ਦੁਬਈ ‘ਚ ਸ਼ਰਾਬ ‘ਤੇ 30 ਫੀਸਦੀ ਟੈਕਸ ਸੀ ਅਤੇ ਸ਼ਰਾਬ ਦਾ ਲਾਇਸੈਂਸ ਲੈਣ ਵਾਲਿਆਂ ਨੂੰ ਇੱਕ ਖਾਸ ਫੀਸ ਦੇਣੀ ਪੈਂਦੀ ਸੀ।
ਪਹਿਲਾਂ ਵੀ ਲਏ ਗਏ ਸ਼ਰਾਬ ਨਾਲ ਸਬੰਧਤ ਕੁਝ ਅਹਿਮ ਫੈਸਲੇ
ਇਸ ਤੋਂ ਪਹਿਲਾਂ ਵੀ ਦੁਬਈ ਪ੍ਰਸ਼ਾਸਨ ਵੱਲੋਂ ਸੈਲਾਨੀਆਂ ਨੂੰ ਲੁਭਾਉਣ ਲਈ ਸ਼ਰਾਬ ਨਾਲ ਸਬੰਧਤ ਕੁਝ ਫੈਸਲੇ ਲਏ ਗਏ ਸੀ, ਜਿਵੇਂ ਕਿ ਰਮਜ਼ਾਨ ਦੇ ਮਹੀਨੇ ਦੌਰਾਨ ਦਿਨ ਵੇਲੇ ਵੀ ਸ਼ਰਾਬ ਵੇਚਣ ਦੀ ਇਜਾਜ਼ਤ ਦਿੱਤੀ ਗਈ ਸੀ। ਕੋਵਿਡ ਲੌਕਡਾਊਨ ਦੌਰਾਨ ਸ਼ਰਾਬ ਦੀ ਹੋਮ ਡਿਲਿਵਰੀ ਵੀ ਸ਼ੁਰੂ ਕੀਤੀ ਗਈ ਸੀ।
ਦੁਬਈ ‘ਚ ਸ਼ਰਾਬ ਸਬੰਧੀ ਕਾਨੂੰਨ
ਦੁਬਈ ਦੇ ਕਾਨੂੰਨ ਦੇ ਤਹਿਤ, ਸ਼ਰਾਬ ਪੀਣ ਲਈ ਗੈਰ-ਮੁਸਲਮਾਨਾਂ ਦੀ ਉਮਰ 21 ਸਾਲ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ। ਪੀਣ ਵਾਲਿਆਂ ਨੂੰ ਦੁਬਈ ਪੁਲਿਸ ਵਲੋਂ ਜਾਰੀ ਇੱਕ ਪਲਾਸਟਿਕ ਕਾਰਡ ਰੱਖਣ ਦੀ ਲੋੜ ਹੁੰਦੀ ਹੈ ਜੋ ਉਨ੍ਹਾਂ ਨੂੰ ਬੀਅਰ, ਵਾਈਨ ਤੇ ਸ਼ਰਾਬ ਖਰੀਦਣ, ਟ੍ਰਾਂਸਪੋਰਟ ਕਰਨ ਅਤੇ ਸੇਵਨ ਕਰਨ ਦੀ ਇਜਾਜ਼ਤ ਦਿੰਦਾ ਹੈ। ਪਲਾਸਟਿਕ ਕਾਰਡ ਨਾ ਹੋਣ ‘ਤੇ ਜ਼ੁਰਮਾਨਾ ਤੇ ਗ੍ਰਿਫ਼ਤਾਰੀ ਹੋ ਸਕਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h