Hypertower: ਦੁਬਈ ‘ਚ ਇੱਕ ਨਵੀਂ ਸਕਾਈਸਕ੍ਰੈਪਰ ਦੁਨੀਆ ਦੀ ਸਭ ਤੋਂ ਉੱਚੀ ਰਿਹਾਇਸ਼ੀ ਇਮਾਰਤ ਬਣਨ ਜਾ ਰਹੀ ਹੈ। ਬੁਰਜ ਬਿਨਘਾਟੀ ਜੈਕਬ ਐਂਡ ਕੰਪਨੀ ਰਿਹਾਇਸ਼। ਇਹ ਇਮਾਰਤ ਅਮੀਰੀ ਪ੍ਰਾਪਰਟੀ ਡਿਵੈਲਪਮੈਂਟ ਕੰਪਨੀ ਬਿੰਗਹੱਟੀ ਅਤੇ ਘੜੀ ਬਣਾਉਣ ਵਾਲੀ ਜੈਕਬ ਐਂਡ ਕੰਪਨੀ ਵਲੋਂ ਸਾਂਝੇ ਤੌਰ ‘ਤੇ ਬਣਾਈ ਜਾ ਰਹੀ ਹੈ।
ਦੋਵਾਂ ਕੰਪਨੀਆਂ ਨੇ ਮੰਗਲਵਾਰ ਨੂੰ ਇਮਾਰਤ ਦੇ ਡਿਜ਼ਾਈਨ ਨੂੰ ਡਿਜ਼ਾਈਨ ਕੀਤਾ ਤੇ ਡਿਵੈਲਪਰਾਂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ “ਸਾਡਾ ਟੀਚਾ ਦੁਨੀਆ ਦੀਆਂ ਸਭ ਤੋਂ ਉੱਚੀਆਂ ਰਿਹਾਇਸ਼ੀ ਇਮਾਰਤਾਂ ਚੋਂ ਇੱਕ ਬਣਾਉਣ ਦਾ ਹੈ।” ਟਾਵਰ ਦੀਆਂ 100 ਮੰਜ਼ਿਲਾਂ ਹੋਣਗੀਆਂ। ਇਹ ਦੁਨੀਆ ਦੀ ਸਭ ਤੋਂ ਉੱਚੀ ਰਿਹਾਇਸ਼ੀ ਇਮਾਰਤ ਦੇ ਰਿਕਾਰਡ ਤੋਂ ਦੋ ਮੰਜ਼ਿਲਾਂ ਉੱਚੀ ਹੋਵੇਗੀ।
ਇਹ ਰਿਕਾਰਡ ਫਿਲਹਾਲ ਮੈਨਹਟਨ ਦੀ 57ਵੀਂ ਸਟਰੀਟ ‘ਤੇ ਸੈਂਟਰਲ ਪਾਰਕ ਟਾਵਰ ਦੇ ਕੋਲ ਹੈ। “The Hypertower'” ਦੇ ਡਿਵੈਲਪਰਾਂ ਮੁਤਾਬਕ, ਇਹ ਮੈਨਹਟਨ ਦੀ ਸਭ ਤੋਂ ਉੱਚੀ ਇਮਾਰਤ, ਜਿਸ ਦੀ ਉਚਾਈ 472 ਮੀਟਰ ਹੋਵੇਗੀ।
ਇਸ ਇਮਾਰਤ ਦੀ ਦੂਸਰੀ ਖਾਸ ਗੱਲ ਇਹ ਹੈ ਕਿ ਇਸ ਦੇ ਉਪਰਲੇ ਹਿੱਸੇ ‘ਤੇ ਹੀਰੇ ਦੇ ਆਕਾਰ ਦਾ ਇੱਕ ਡਿਜ਼ਾਈਨ ਬਣਾਇਆ ਜਾਵੇਗਾ। ਸੁਵਿਧਾਵਾਂ ਦੀ ਗੱਲ ਕਰੀਏ ਤਾਂ ਦ ਪੋਸਟ ਦੀ ਰਿਪੋਰਟ ਮੁਤਾਬਕ, ਇਸ ‘ਚ concierge ਟੀਮ ਹੋਵੇਗੀ ਜੋ (a la carte) ਸੇਵਾ ਪ੍ਰਦਾਨ ਕਰੇਗੀ। ਬਾਡੀਗਾਰਡ ਦੀਆਂ ਸੇਵਾਵਾਂ ਵੀ ਹੋਣਗੀਆਂ ਅਤੇ ਪ੍ਰਾਈਵੇਟ ਸ਼ੈੱਫ ਵੀ ਉਪਲਬਧ ਹੋਣਗੇ। ਇੱਕ ਵੱਡਾ ਪੂਲ ਅਤੇ ਇੱਕ ਲੌਂਜ ਖੇਤਰ ਦੇ ਨਾਲ ਇੱਕ “ਨਿਵੇਕਲਾ ਪ੍ਰਾਈਵੇਟ ਕਲੱਬ” ਬਣਾਉਣ ਦੀ ਵੀ ਯੋਜਨਾ ਹੈ।
ਇਹ ਇਮਾਰਤ ”ਬਿਜ਼ਨਸ ਬੇ” ਦੇ ਵਿਚਕਾਰ ਬਣੇਗੀ ਤੇ ਇਹ ਦੁਬਈ ਦਾ ਵਿੱਤੀ ਜ਼ਿਲ੍ਹਾ ਹੈ, ਇਸ ਇਮਾਰਤ ਦੀ ਉਪਰਲੀ ਮੰਜ਼ਿਲ ‘ਤੇ ਪੰਜ ਪੈਂਟਹਾਊਸ ਵੀ ਬਣਾਏ ਜਾਣਗੇ, ਜੋ ਕਿ ਸਭ ਤੋਂ ‘ਆਲੀਸ਼ਾਨ ਅਤੇ ਵੱਖਰੇ’ ਹੋਣਗੇ। ਇਸ ਇਮਾਰਤ ਦੀ ਸ਼ੁਰੂਆਤ ਦਾ ਅਜੇ ਐਲਾਨ ਨਹੀਂ ਕੀਤਾ ਗਿਆ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h