ਸਮਾਣਾ ਦੇ ਪਿੰਡ ਦੌਦੜਾ ਵਿਚ ਅੱਗ ਲੱਗਣ ਕਾਰਨ 3 ਏਕੜ ਕਣਕ ਦੀ ਫਸਲ ਸੜ ਗਈ। ਇਸ ਤੋਂ ਇਲਾਵਾ 7 ਏਕੜ ਨਾੜ ਵੀ ਸੁਆਹ ਹੋ ਗਿਆ।
ਪੁਲਿਸ ਅਤੇ ਫਾਇਰਬ੍ਰਿਗੇਡ ਨੇ ਮੌਕੇ ਉਤੇ ਪਹੁੰਚ ਕੇ ਅੱਗ ਉਤੇ ਕਾਬੂ ਪਾਇਆ। ਜਸਵੀਰ ਸਿੰਘ ਅਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਨਾਲ ਦੇ ਖੇਤਾਂ ਵਿੱਚ ਕੰਬਾਈਨ ਚੱਲ ਰਹੀ ਸੀ। ਅਚਾਨਕ ਕੰਬਾਈਨ ਵਿੱਚ ਕੋਈ ਸਪਾਰਕਿੰਗ ਹੋਈ ਜਿਸ ਦੇ ਨਾਲ ਖੇਤਾਂ ਵਿੱਚ ਅੱਗ ਲੱਗ ਗਈ।
ਕਿਸਾਨ ਜਸਵੀਰ ਸਿੰਘ ਦੀ ਤਿੰਨ ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋਈ ਹੈ। ਇਸ ਤੋਂ ਇਲਾਵਾ ਨਾਲ ਲੱਗਦੇ ਖੇਤਾਂ ਵਿਚ ਨਾੜ ਵੀ ਸੜ ਗਿਆ। ਫਾਇਰਬ੍ਰਿਗੇਡ ਦੇ ਮੁਲਾਜ਼ਮ ਮੌਕੇ ਉਤੇ ਪਹੁੰਚੇ ਅਤੇ ਅੱਗ ਉਤੇ ਕਾਬੂ ਪਾਇਆ। ਸਦਰ ਪੁਲਿਸ ਸਟੇਸ਼ਨ ਸਮਾਣਾ ਦੇ ਅਧਿਕਾਰੀ ਆਪਣੀ ਪੁਲਿਸ ਟੀਮ ਦੇ ਨਾਲ ਮੌਕੇ ਉਤੇ ਪਹੁੰਚੇ।