Gurdaspur News: ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਨਜਦੀਕੀ ਪਿੰਡ ਕੋਟਲਾ ਬੱਝਾ ਸਿੰਘ (ਅੰਮੋ ਨੰਗਲ) ਵਾਲੇ ਪੁਲ ਤੋਂ ਬਾਬੋਵਾਲ ਜਾਣ ਵਾਲ ਸੂਏ ‘ਚ ਅਚਾਨਕ ਪਾੜ ਪੈ ਗਿਆ। ਇਸ ਨਾਲ ਸੰਦਲਪੁਰ ਅਤੇ ਕੋਟਲਾ ਬੱਝਾ ਸਿੰਘ ਇਲਾਕੇ ਦੇ ਖੇਤਾਂ ਵਿੱਚ ਪਾਣੀ ਭਰ ਗਿਆ। ਦੱਸ ਦਈਏ ਕਿ ਸੂਏ ‘ਚ ਪਏ ਇਸ ਪਾੜ ਨਾਲ ਕਿਸਾਨਾਂ ਦੀ ਫਸਲ ਦਾ ਕਾਫੀ ਵੱਡੀ ਮਾਤਰਾ ‘ਚ ਨੁਕਸਾਨ ਹੋਇਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਮਨਪ੍ਰੀਤ ਸਿੰਘ, ਦਿਆਲ ਸਿੰਘ, ਮਨਦੀਪ ਸਿੰਘ ਨੇ ਦੱਸਿਆ ਕਿ ਪਹਿਲਾਂ ਕੁਦਰਤ ਦੀ ਮਾਰ ਕਾਰਨ ਉਨ੍ਹਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਸੀ ਤੇ ਹੁਣ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਵਲੋਂ ਲਗਾਏ ਗਏ ਝੋਨੇ ਦੀ ਫਸਲ ’ਚ ਨਹਿਰੀ ਪਾਣੀ ਦਾਖਲ ਹੋ ਜਾਣ ਕਾਰਨ ਉਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਹੈ।
ਉਨ੍ਹਾਂ ਕਿਹਾ ਕਿ ਕੋਟਲਾ ਬੱਝਾ ਸਿੰਘ ਪੁੱਲ ਤੋਂ ਬਾਬੋਵਾਲ, ਅੰਮ੍ਰਿਤਸਰ ਨੂੰ ਜਾਂਦੇ ਸੂਏ ’ਚ ਅਚਾਨਕ ਪਾੜ ਪੈ ਜਾਣ ਦੇ ਚਲਦਿਆਂ ਨਹਿਰ ਦਾ ਤੇਜ਼ ਵਹਾਅ ਵਾਲਾ ਪਾਣੀ ਕੋਟਲਾ ਬੱਝਾ ਸਿੰਘ ਦੇ ਸੂਏ ਤੋਂ ਓਵਰਫਲੋ ਹੋ ਕੇ ਕਿਸਾਨਾਂ ਦੀਆਂ ਫਸਲਾਂ ’ਚ ਦਾਖਲ ਹੋ ਗਿਆ। ਇਸਦੇ ਚਲਦਿਆਂ ਕਿਸਾਨਾਂ ਦੀ 120 ਏਕੜ ਤੋਂ ਵੱਧ ਝੋਨੇ ਦੀ ਫਸਲ ਖਰਾਬ ਹੋ ਗਈ ਹੈ।
ਉਨ੍ਹਾਂ ਅੱਗੇ ਕਿਹਾ ਕਿ ਦੋ ਸਾਲ ਪਹਿਲਾਂ ਵੀ ਨਹਿਰ ’ਚ ਤੇਜ਼ ਪਾਣੀ ਆਉਣ ਕਾਰਨ ਕੋਟਲਾ ਬੱਝਾ ਸਿੰਘ ਦਾ ਪੁਲ ਰੁੜ ਗਿਆ ਸੀ, ਪਰ ਅਜੇ ਤੱਕ ਸਰਕਾਰ ਵਲੋਂ ਇਸ ਪੁਲ ਦੀ ਕੋਈ ਸਾਰ ਨਹੀਂ ਲਈ ਗਈ। ਹੁਣਇੱਕ ਵਾਰ ਫਿਰ ਤੋਂ ਤੇਜ਼ ਪਾਣੀ ਆਉਣ ਕਾਰਨ ਪਾਣੀ ਕਿਸਾਨਾਂ ਦੀਆਂ ਫਸਲਾਂ ’ਚ ਦਾਖਲ ਹੋ ਗਿਆ ਹੈ। ਉਨ੍ਹਾਂ ਕਿਹਾ ਜਦੋ ਇਹ ਨਹਿਰ ਪਾਣੀ ਕਿਸਾਨਾਂ ਦੀਆਂ ਫਸਲਾਂ ’ਚ ਦਾਖਲ ਹੋਣਾ ਸ਼ੁਰੂ ਹੋਇਆ ਸੀ ਓਦੋਂ ਹੀ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਫੋਨ ‘ਤੇ ਸੂਚਨਾ ਦਿੱਤੀ ਸੀ ਪਰ ਅਜੇ ਤੱਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਵਲੋਂ ਇਸ ਨੂੰ ਰੋਕਣ ਸੰਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h