ਥਾਈਲੈਂਡ ਦੇ ਪ੍ਰਧਾਨ ਮੰਤਰੀ ਨੂੰ ਮੁਅੱਤਲ ਕੀਤੇ ਜਾਣ ਅਤੇ ਉਪ ਪ੍ਰਧਾਨ ਮੰਤਰੀ ਦੇ ਸੱਤਾ ਦੀ ਵਾਗਡੋਰ ਸੰਭਾਲਣ ਦੇ ਨਾਲ ਦੇਸ਼ ‘ਚ ਵੀਰਵਾਰ ਨੂੰ ਸਿਆਸੀ ਅਨਿਸ਼ਿਚਤਤਾ ਪੈਦਾ ਹੋ ਗਈ। ਪ੍ਰਧਾਨ ਮੰਤਰੀ ਪ੍ਰਯੁਤ ਚਾਨ ਓਚਾ 2014 ‘ਚ ਇਕ ਫੌਜੀ ਤਖਤਾਪਲਟ ਤੋਂ ਬਾਅਦ ਸੱਤਾ ‘ਚ ਆਏ ਸਨ। ਉਨ੍ਹਾਂ ਦੇ ਸੰਵਿਧਾਨਿਕ ਕਾਰਜਕਾਲ ਦੀ ਸਮਾਂ ਸੀਮਾ ‘ਤੇ ਅਦਾਲਤ ਦੇ ਫੈਸਲਾ ਸੁਣਾਏ ਜਾਣ ਤੱਕ ਉਨ੍ਹਾਂ ਨੂੰ ਅਹੁਦੇ ਤੋਂ ਮੁਅੱਤਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਬੰਬੀਹਾ ਗੈਂਗ ਦੀ ਪੰਜਾਬ ਪੁਲਸ ਨੂੰ ਚੁਣੌਤੀ, ਮਨਕੀਰਤ ਔਲਖ ਦਾ ਵੀ ਕੀਤਾ ਜ਼ਿਕਰ
ਦੇਸ਼ ਦੀ ਸੰਵਿਧਾਨ ਅਦਾਲਤ ਨੇ ਤਖਤਾਪਲਟ ਦੇ ਸਮੇਂ ਥਲ ਸੈਨਾ ਦੇ ਕਮਾਂਡਰ ਰਹੇ ਪ੍ਰਯੁਤ ਨੂੰ ਬੁੱਧਵਾਰ ਨੂੰ ਮੁਅੱਤਲ ਕਰ ਦਿੱਤਾ। ਅਦਾਲਤ ਉਨ੍ਹਾਂ ਦੇ ਮਾਮਲਿਆਂ ‘ਚ ਦਲੀਲਾਂ ‘ਤੇ ਵਿਚਾਰ ਕਰ ਰਹੀ ਹੈ। ਪ੍ਰਯੁਤ ਦੇ ਸਮਰਥਕਾਂ ਨੇ ਦਲੀਲ ਦਿੱਤੀ ਕਿ ਪ੍ਰਧਾਨ ਮੰਤਰੀ ਦੇ ਤੌਰ ‘ਤੇ ਉਨ੍ਹਾਂ ਦਾ ਕਾਰਜਕਾਲ ਉਸ ਸਮੇਂ ਤੋਂ ਸ਼ੁਰੂ ਹੋਇਆ ਮੰਨਿਆ ਜਾਵੇ ਜਦ ਉਨ੍ਹਾਂ ਨੇ 2019 ‘ਚ ਆਮ ਚੋਣਾਂ ਤੋਂ ਬਾਅਦ ਕਾਨੂੰਨ ਇਹ ਅਹੁਦਾ ਹਾਸਲ ਕੀਤਾ ਸੀ। ਉਪ ਪ੍ਰਧਾਨ ਮੰਤਰੀ ਪ੍ਰਵੀਤ ਵੋਂਗਸੁਵਾਨ (77) ਕਾਰਜਕਾਰੀ ਪ੍ਰਧਾਨ ਮੰਤਰੀ ਬਣਾਏ ਗਏ ਹਨ। ਉਨ੍ਹਾਂ ਨੇ ਰਾਸ਼ਟਰੀ ਆਫਤਾਂ ਦੌਰਾਨ ਸੰਚਾਰ ‘ਤੇ ਇਕ ਕਮੇਟੀ ਦੀ ਵੀਰਵਾਰ ਨੂੰ ਬੈਠਕ ਦੀ ਪ੍ਰਧਾਨਗੀ ਕੀਤੀ।