Emergency landing of Indigo flight: ਅੰਮ੍ਰਿਤਸਰ ਦੇ ਰਾਜਾਸਾਂਸੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਬੀਤੀ ਰਾਤ ਅੰਮ੍ਰਿਤਸਰ-ਕੋਲਕਾਤਾ ਇੰਡੀਗੋ ਦੀ ਉਡਾਣ ਦੀ ਐਮਰਜੈਂਸੀ ਕਰਵਾਈ ਗਈ। ਹਾਸਲ ਜਾਣਕਾਰੀ ਮੁਤਾਬਕ ਉਡਾਣ ਭਰਨ ਤੋਂ ਕਰੀਬ ਚਾਰ ਮਿੰਟ ਬਾਅਦ ਹੀ ਜਹਾਜ਼ ਦਾ ਇੱਕ ਇੰਜਣ ਫੇਲ੍ਹ ਹੋ ਗਿਆ। ਜਿਸ ਤੋਂ ਬਾਅਦ ਤੁਰੰਤ ਏਅਰਪੋਰਟ ਸਮੇਤ ਸਬੰਧਤ ਵਿਭਾਗਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।
ਦੱਸ ਦਈਏ ਕਿ ਇਸ ਨਾਲ ਇੱਕ ਵੱਡਾ ਹਾਦਸਾ ਹੋਣ ਤੋਂ ਵਾਲ ਵਾਲ ਬਚਾਅ ਹੋ ਗਿਆ। ਜਹਾਜ਼ ਨੂੰ ਅੰਮ੍ਰਿਤਸਰ ਦੇ ਰਾਜਾਸਾਂਸੀ ਅੰਤਰਰਾਸ਼ਟਰੀ ਏਅਰਪੋਰਟ ’ਤੇ ਵਾਪਸ ਲੈਂਡ ਕਰਵਾਇਆ ਗਿਆ। ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ 10.24 ਵਜੇ ਜਦੋਂ ਇੰਡੀਗੋ ਏਅਰਲਾਈਨਜ਼ ਦਾ ਜਹਾਜ਼ ਜ਼ਮੀਨ ਤੋਂ 5000 ਫੁੱਟ ਦੀ ਉਚਾਈ ’ਤੇ ਪਹੁੰਚਿਆ ਤਾਂ ਚਾਲਕ ਦਲ ਨੂੰ ਫਲਾਈਟ ਦਾ ਇੱਕ ਇੰਜਣ ਬੰਦ ਹੋਣ ਦੇ ਸੰਕੇਤ ਮਿਲੇ।
ਚਾਲਕ ਦਲ ਨੇ ਬੜੀ ਮੁਹਾਰਤ ਨਾਲ ਜਹਾਜ਼ ਨੂੰ ਹਵਾਈ ਅੱਡੇ ਵੱਲ ਮੋੜਿਆ ਤੇ 16 ਮਿੰਟ ਬਾਅਦ ਜਹਾਜ਼ ਨੂੰ ਵਾਪਸ ਹਵਾਈ ਅੱਡੇ ’ਤੇ ਸੁਰੱਖਿਅਤ ਉਤਾਰਿਆ। ਏਅਰਪੋਰਟ ‘ਤੇ ਮੁੜ ਲੈਂਡ ਕਰਨ ਤੋਂ ਬਾਅਦ ਜਹਾਜ਼ ਦੀ ਜਾਂਚ ਕੀਤੀ ਗਈ ਤੇ ਇਸ ਨੂੰ ਪਾਰਕਿੰਗ ’ਚ ਲਿਜਾਇਆ ਗਿਆ।
ਦੱਸ ਦਈਏ ਕਿ ਇਸ ਸਬੰਧੀ ਹਵਾਈ ਅੱਡੇ ਦੇ ਡਾਇਰੈਕਟਰ ਮੈਡਮ ਰੀਤੂ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਇਹ ਦੱਸਿਆ ਕਿ ਸੂਚਨਾ ਮਿਲਦੇ ਹੀ ਹਵਾਈ ਅੱਡੇ ’ਤੇ ਐਮਰਜੈਂਸੀ ਸੇਵਾ ਦੇ ਕਰਮਚਾਰੀ ਤੁਰੰਤ ਤਾਇਨਾਤ ਕਰ ਦਿੱਤੇ ਗਏ ਸੀ।
ਹਵਾਈ ਅੱਡੇ ਦੇ ਡਾਇਰੈਕਟਰ ਮੈਡਮ ਰੀਤੂ ਸ਼ਰਮਾ ਨੇ ਦੱਸਿਆ ਕਿ ਇਸ ਤੋਂ ਬਾਅਦ ਇੰਡੀਗੋ ਏਅਰਲਾਈਨਜ਼ ਵੱਲੋਂ ਬਦਲਵੀਂ ਉਡਾਣ ਦਾ ਪ੍ਰਬੰਧ ਕਰ ਕੇ ਯਾਤਰੀਆਂ ਨੂੰ ਕੋਲਕਾਤਾ ਭੇਜਿਆ ਗਿਆ।ਇਸ ਦੌਰਾਨ 3 ਯਾਤਰੀਆਂ ਨੇ ਅਗਲੀ ਫਲਾਈਟ ’ਚ ਸਵਾਰ ਹੋਣ ਤੋਂ ਇਨਕਾਰ ਕਰ ਦਿੱਤਾ। ਕੋਲਕਾਤਾ ਜਾਣ ਵਾਲੀ ਇਸ ਫਲਾਈਟ ‘ਚ 122 ਯਾਤਰੀ ਤੇ 6 ਸਟਾਫ ਮੈਂਬਰ ਸਵਾਰ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h