ਕਤਰ ਦੇ ਲੁਸੈਲ ਸਟੇਡੀਅਮ ‘ਚ ਸਾਊਦੀ ਅਰਬ ਦੀ ਦੋ ਵਾਰ ਦੇ ਫੀਫਾ ਵਿਸ਼ਵ ਕੱਪ ਚੈਂਪੀਅਨ ਅਰਜਨਟੀਨਾ ‘ਤੇ 2-1 ਨਾਲ ਜਿੱਤ ਸਾਲ ਦੇ ਸਭ ਤੋਂ ਵੱਡੇ ਹੈਰਾਨੀਜਨਕ ਮੁਕਾਬਲਿਆਂ ‘ਚੋਂ ਇਕ ਸੀ। ਅਰਜਨਟੀਨਾ ਦੀ ਹਾਰ ਨੂੰ ਕਈਆਂ ਨੇ ਵਿਸ਼ਵ ਕੱਪ ਇਤਿਹਾਸ ਦੀ ਸਭ ਤੋਂ ਵੱਡਾ ਉਲਟਫੇਰ ਦੱਸਿਆ ਹੈ।
ਵਿਸ਼ਵ ਰੈਂਕਿੰਗ ਵਿੱਚ ਅਰਜਨਟੀਨਾ ਅਤੇ ਸਾਊਦੀ ਅਰਬ ਦੇ 48 ਸਥਾਨਾਂ ਦੇ ਦੂਰੀ ਦੇ ਨਾਲ, ਬਹੁਤ ਸਾਰੇ ਫੁੱਟਬਾਲ ਦੇ ਮਹਾਨ ਖਿਡਾਰੀ ਲਿਓਨੇਲ ਮੇਸੀ ਦੀ ਅਗਵਾਈ ਵਿੱਚ ਅਰਜਨਟੀਨਾ ਨੂੰ ਆਸਾਨੀ ਨਾਲ ਸਾਊਦੀ ਅਰਬ ਨੂੰ ਹਰਾਉਣ ਦੀ ਉਮੀਦ ਸੀ। ਅਰਜਨਟੀਨਾ ਤਿੰਨ ਸਾਲਾਂ ਤੋਂ ਅਜੇਤੂ ਹੈ ਅਤੇ 2022 ਦਾ ਟੂਰਨਾਮੈਂਟ ਜਿੱਤਣ ਦੇ ਦਾਅਵੇਦਾਰਾਂ ਵਿੱਚੋਂ ਇੱਕ ਹੈ।
ਸਾਊਦੀ ਅਰਬ ਦੀ ਅਰਜਨਟੀਨਾ ‘ਤੇ ਜਿੱਤ ਤੋਂ ਬਾਅਦ ਪੂਰਾ ਦੇਸ਼ ਜਸ਼ਨ ਮਨਾ ਰਿਹਾ ਹੈ। ਇਸ ਸਿਲਸਿਲੇ ‘ਚ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਵੀ ਆਪਣੇ ਸਾਥੀਆਂ ਅਤੇ ਪਰਿਵਾਰਕ ਮੈਂਬਰਾਂ ਨਾਲ ਸਾਊਦੀ ਅਰਬ ਦੀ ਜਿੱਤ ਦਾ ਜਸ਼ਨ ਮਨਾਉਂਦੇ ਨਜ਼ਰ ਆਏ। ਸਾਊਦੀ ਸਰਕਾਰ ਨੇ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਸੋਮਵਾਰ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਸੀ, ਹੁਣ ਇਕ ਹੋਰ ਵੱਡਾ ਐਲਾਨ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਸਾਊਦੀ ਅਰਬ ਦੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਅਰਜਨਟੀਨਾ ਉੱਤੇ ਸਾਊਦੀ ਦੀ ਜਿੱਤ ’ਚ ਸ਼ਾਮਲ ਸਾਊਦੀ ਅਰਬ ਦੀ ਰਾਸ਼ਟਰੀ ਫੁੱਟਬਾਲ ਟੀਮ ਦੇ ਹਰੇਕ ਖਿਡਾਰੀ ਨੂੰ ਇਕ ਰੋਲਸ ਰਾਇਸ ਫੈਂਟਮ ਦਿੱਤੀ ਜਾਵੇਗੀ। ਅਰਜਨਟੀਨਾ ਨਾਲ ਆਪਣੇ ਮੈਚ ’ਚ 1-0 ਨਾਲ ਪਿਛੜਨ ਤੋਂ ਬਾਅਦ ਸਾਊਦੀ ਅਰਬ ਦੀ ਟੀਮ ਨੇ ਸਨਸਨੀਖੇਜ਼ ਵਾਪਸੀ ਕੀਤੀ ਅਤੇ 2-1 ਦੇ ਸਕੋਰ ਨਾਲ ਮੈਚ ਜਿੱਤ ਲਿਆ ਸੀ। ਸਾਲੇਹ ਅਲਸ਼ਹਿਰੀ ਨੇ 48ਵੇਂ ਮਿੰਟ ’ਚ ਗੋਲ ਕੀਤਾ ਸੀ। ਉਸ ਤੋਂ ਬਾਅਦ ਸਾਲੇਹ ਅਲਦਵਸਾਰੀ ਨੇ ਗੋਲ ਕਰਕੇ ਬੜ੍ਹਤ 2-1 ਕਰ ਦਿੱਤੀ ਸੀ, ਜੋ ਅੰਤ ਤੱਕ ਜਾਰੀ ਰਹੀ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h