ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਲਾਰੈਂਸ ਗੈਂਗ ਦੇ ਗੈਂਗਸਟਰ ਗੋਲਡੀ ਬਰਾੜ ਨੂੰ ਕਰਾਰਾ ਜਵਾਬ ਦਿੱਤਾ ਹੈ। ਜੇਲ੍ਹ ਮੰਤਰੀ ਨੇ ਕਿਹਾ ਕਿ ਪਹਿਲਾਂ ਗੈਂਗਸਟਰਾਂ ਨੂੰ ਜੇਲ੍ਹ ਵਿੱਚ ਵੀਆਈਪੀ ਟ੍ਰੀਟਮੈਂਟ ਅਤੇ ਪੀਜ਼ਾ ਮਿਲਦਾ ਸੀ ਪਰ ਹੁਣ ਨਹੀਂ ਮਿਲੇਗਾ। ਉਨ੍ਹਾਂ ਕਿਹਾ ਕਿ ਮੈਂ ਤਾਂ ਕਿ ਮੇਰਾ ਕੋਈ ਕਾਂਸਟੇਬਲ ਜਾਂ ਵਾਰਡਰ ਵੀ ਇਨ੍ਹਾਂ ਦੀਆਂ ਧਮਕੀਆਂ ਤੋਂ ਨਹੀਂ ਡਰਦਾ। ਜਿਸ ਦਿਨ ਤੋਂ ਮੈਨੂੰ ਜੇਲ੍ਹ ਦਾ ਪੋਰਟਫੋਲੀਓ ਮਿਲਿਆ ਹੈ ਮੇਰੇ ਸਾਰੇ ਅਧਿਕਾਰੀ ਜੇਲ੍ਹਾਂ ਨੂੰ ਸੁਧਾਰ ਘਰ ਵਿੱਚ ਬਦਲਣ ਵਿੱਚ ਲੱਗੇ ਹੋਏ ਹਨ। ਸਾਨੂੰ ਅਜਿਹਾ ਕਰਨ ਤੋਂ ਕੋਈ ਨਹੀਂ ਰੋਕ ਸਕਦਾ।
ਇਹ ਵੀ ਪੜ੍ਹੋ- ਲਿੰਗ ਅਸਮਾਨਤਾ ਕਾਰਨ ਵਧੀ ਲੜਕੀਆਂ ਦੀ ਤਸਕਰੀ, ਕੰਬੋਡੀਆ ਤੋਂ 8 ਲੱਖ ’ਚ ਲਾੜੀ ਖਰੀਦ ਰਹੇ ਚੀਨੀ
ਪਹਿਲਾਂ ਗੈਂਗਸਟਰਾਂ ਨੂੰ ਜੇਲ੍ਹਾਂ ਵਿੱਚ ਵੀਆਈਪੀ ਸਹੂਲਤਾਂ ਅਤੇ ਪੀਜ਼ਾ ਮਿਲਦੇ ਸਨ ਪਰ ਹੁਣ ਨਹੀਂ।
ਜਿਸ ਦਿਨ ਤੋਂ ਮੇਰੇ ਮੁੱਖ ਮੰਤਰੀ ਨੇ ਮੈਨੂੰ ਜੇਲ੍ਹ ਪੋਰਟਫੋਲੀਓ ਦਿੱਤਾ ਹੈ; ਮੇਰੇ ਸਾਰੇ ਅਧਿਕਾਰੀ ਜੇਲ੍ਹਾਂ ਨੂੰ ਅਸਲ ਸੁਧਾਰ ਘਰ ਬਣਾਉਣ ਲਈ ਵਚਨਬੱਧ ਹਨ।
ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਸਾਨੂੰ ਅਜਿਹਾ ਕਰਨ ਤੋਂ ਕੋਈ ਨਹੀਂ ਰੋਕ ਸਕਦਾ |
— Harjot Singh Bains (@harjotbains) August 29, 2022
ਗੋਲਡੀ ਬਰਾੜ ਨੇ 3 ਸਾਥੀਆਂ ਦੇ ਨਾਂ ‘ਤੇ ਦਿੱਤੀ ਧਮਕੀ
ਗੈਂਗਸਟਰ ਗੋਲਡੀ ਬਰਾੜ ਨੇ ਬਠਿੰਡਾ ਜੇਲ੍ਹ ਨੂੰ ਲੈ ਕੇ ਡੀਜੀਪੀ ਗੌਰਵ ਯਾਦਵ ਅਤੇ ਜੇਲ੍ਹ ਮੰਤਰੀ ਹਰਜੋਤ ਬੈਂਸ ਨੂੰ ਧਮਕੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਬਠਿੰਡਾ ਜੇਲ੍ਹ ਵਿੱਚ ਉਸ ਦੇ ਸਾਥੀ ਸਾਰਜ ਸੰਧੂ, ਬੌਬੀ ਮਲਹੋਤਰਾ ਅਤੇ ਜਗਰੋਸ਼ਨ ਹੁੰਦਲ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਡਿਪਟੀ ਸੁਪਰਡੈਂਟ ਉਨ੍ਹਾਂ ਤੋਂ ਪੈਸੇ ਮੰਗ ਰਿਹਾ ਹੈ। ਗੋਲਡੀ ਨੇ ਕਿਹਾ ਕਿ ਜੇਲ੍ਹ ਮੰਤਰੀ ਕਾਰਵਾਈ ਕਰੇ ਨਹੀਂ ਤਾਂ ਸਿੱਧੂ ਮੂਸੇਵਾਲਾ ਦੇ ਕਤਲ ਵਰਗੀ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਪਵੇਗਾ।
ਇਹ ਵੀ ਪੜ੍ਹੋ- ‘ਆਜ਼ਾਦ’ ਦੇ ਸਮਰਥਨ ‘ਚ ਜੰਮੂ-ਕਸ਼ਮੀਰ ‘ਚ ਕਾਂਗਰਸ ਦੇ 3 ਹੋਰ ਨੇਤਾਵਾਂ ਨੇ ਦਿੱਤਾ ਅਸਤੀਫ਼ਾ
ਗੈਂਗਸਟਰਾਂ ਦੇ ਸਿਰ ‘ਤੇ ਕਿਸ ਦਾ ਹੱਥ ਹੈ, ਉਸਦਾ ਵੀ ਲੱਗੇਗਾ ਨੰਬਰ
ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਸਿਰਫ ਗੈਂਗਸਟਰ ਹੀ ਨਹੀਂ, ਉਨ੍ਹਾਂ ਦੇ ਨੰਬਰ ਵੀ ਲਾਏ ਜਾਣਗੇ, ਜਿਨ੍ਹਾਂ ਦਾ ਇਨ੍ਹਾਂ ਦੇ ਸਿਰ ‘ਤੇ ਹੱਥ ਹੈ। ਮੈਂ ਗਾਰੰਟੀ ਦਿੰਦਾ ਹਾਂ ਜੇਲ੍ਹ ਅੰਦਰ ਆਏ ਗੈਂਗਸਟਰਾਂ ਦੀ। ਜਿਸ ਕਾਰਨ ਗੈਂਗਸਟਰਾਂ ਨੂੰ ਤਕਲੀਫ਼ ਹੋ ਰਹੀ ਹੈ। ਬਾਹਰ ਵਾਲੇ ਗੈਂਗਸਟਰਾਂ ਨੂੰ ਪੰਜਾਬ ਪੁਲਿਸ ਦੇਖ ਰਹੀ ਹੈ। ਪਹਿਲਾਂ ਜਿੰਨਾ ਵੱਡਾ ਠੱਗ ਜਾਂ ਗੈਂਗਸਟਰ ਹੁੰਦਾ ਸੀ, ਜੇਲ੍ਹ ਵਿੱਚ ਉਸ ਦਾ ਓਨਾ ਪ੍ਰਭਾਵ ਹੁੰਦਾ ਸੀ। ਹੁਣ ਇਹ ਸਭ ਨਹੀਂ ਹੋਵੇਗਾ।