Mexico Earthquake: ਮੈਕਸੀਕੋ ਵਿੱਚ ਸੋਮਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐਨਸੀਐਸ) ਮੁਤਾਬਕ, ਭੂਚਾਲ ਦੇ ਝਟਕੇ ਭਾਰਤੀ ਸਮੇਂ ਅਨੁਸਾਰ ਸਵੇਰੇ 2 ਵਜੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 6.3 ਮਾਪੀ ਗਈ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਅਜੇ ਤੱਕ ਭੂਚਾਲ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਪੁਸ਼ਟੀ ਨਹੀਂ ਕੀਤੀ।
ਮਈ ‘ਚ ਦੋ ਵਾਰ ਆਏ ਭੂਚਾਲ ਦੇ ਝਟਕੇ
ਦੱਸ ਦੇਈਏ ਕਿ ਮੈਕਸੀਕੋ ਵਿੱਚ ਭੂਚਾਲ ਦੀਆਂ ਗਤੀਵਿਧੀਆਂ ਆਮ ਹਨ। ਮੈਕਸੀਕੋ ਕਈ ਸਰਗਰਮ ਜੁਆਲਾਮੁਖੀ ਦਾ ਘਰ ਹੈ। ਦੱਸ ਦੇਈਏ ਕਿ 25 ਮਈ ਨੂੰ ਮੈਕਸੀਕੋ ਵਿੱਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 6.6 ਸੀ। ਭੂਚਾਲ ਕਾਰਨ ਕੋਈ ਨੁਕਸਾਨ ਨਹੀਂ ਹੋਇਆ। ਇਸ ਤੋਂ ਇਲਾਵਾ 18 ਮਈ ਨੂੰ ਮੈਕਸੀਕੋ ‘ਚ 6.4 ਤੀਬਰਤਾ ਦਾ ਭੂਚਾਲ ਆਇਆ ਸੀ। ਭੂਚਾਲ ਦਾ ਕੇਂਦਰ ਗੁਆਟੇਮਾਲਾ ਦੇ ਕੈਨਿਲਾ ਨਗਰਪਾਲਿਕਾ ਤੋਂ 2 ਕਿਲੋਮੀਟਰ ਦੱਖਣ-ਪੂਰਬ ਵਿੱਚ ਸੀ।
An earthquake with a magnitude of 6.3 on the Richter Scale hit Off Coast of Central Mexico at around 02:00 am today: National Center for Seismology pic.twitter.com/gk2jTuQzQI
— ANI (@ANI) June 18, 2023
ਭੂਚਾਲ ਦੀ ਤੀਬਰਤਾ
ਰਿਕਟਰ ਪੈਮਾਨੇ ‘ਤੇ 2.0 ਤੋਂ ਘੱਟ ਤੀਬਰਤਾ ਵਾਲੇ ਭੁਚਾਲਾਂ ਨੂੰ ਮਾਈਕ੍ਰੋ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ ਤੇ ਇਹ ਭੂਚਾਲ ਮਹਿਸੂਸ ਨਹੀਂ ਕੀਤੇ ਜਾਂਦੇ। ਰਿਕਟਰ ਪੈਮਾਨੇ ‘ਤੇ ਮਾਈਕ੍ਰੋ ਸ਼੍ਰੇਣੀ ਦੇ 8,000 ਭੂਚਾਲ ਦੁਨੀਆ ਵਿਚ ਹਰ ਰੋਜ਼ ਰਿਕਾਰਡ ਕੀਤੇ ਜਾਂਦੇ ਹਨ। ਇਸੇ ਤਰ੍ਹਾਂ 2.0 ਤੋਂ 2.9 ਤੀਬਰਤਾ ਵਾਲੇ ਭੂਚਾਲਾਂ ਨੂੰ ਮਾਮੂਲੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਰੋਜ਼ਾਨਾ ਇੱਕ ਹਜ਼ਾਰ ਅਜਿਹੇ ਭੂਚਾਲ ਆਉਂਦੇ ਹਨ। ਇਸ ਤੋਂ ਇਲਾਵਾ ਬਹੁਤ ਹਲਕੀ ਸ਼੍ਰੇਣੀ ਦੇ ਭੂਚਾਲ 3.0 ਤੋਂ 3.9 ਤੀਬਰਤਾ ਦੇ ਹੁੰਦੇ ਹਨ, ਜੋ ਇੱਕ ਸਾਲ ਵਿਚ ਕਰੀਬ 49 ਹਜ਼ਾਰ ਵਾਰ ਰਿਕਾਰਡ ਕੀਤੇ ਜਾਂਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h