ED ਵਲੋਂ ਮੁੱਢ ਤੋਂ ਸਰਗਰਮੀਆਂ ਤੇਜ਼ ਕੀਤੀਆਂ ਗਈਆਂ ਹਨ । ਬਹੁਤ ਸਾਰੀਆਂ ਥਾਵਾਂ ‘ਤੇ ਰੇਡ ਕੀਤੀ ਜਾ ਰਹੀ ਹੈ। ਦਿੱਲੀ ਤੋਂ ਲੈ ਕੇ ਝਾਰਖੰਡ ਤੱਕ ਦੇ ਸੂਬਿਆਂ ਵਿੱਚ ED ਦੀ ਰੇਡ ਕੀਤੀ ਜਾ ਰਹੀ ਹੈ ਜਿਨ੍ਹਾਂ ਵਿੱਚ ਵੱਡੇ ਅਫਸਰਾਂ ਦੇ ਘਰ ਵੀ ਸ਼ਾਮਿਲ ਹਨ।
IAS ਅਫ਼ਸਰ ਪੂਜਾ ਸਿੰਘਲ ਦੇ ਘਰ ਵੀ ਰੇਡ ਕੀਤੀ ਗਈ ਹੈ ਅਤੇ ਬਹੁਤ ਸਾਰਾ ਪੈਸਾ ਬਰਾਮਦ ਕੀਤਾ ਗਿਆ ਹੈ ਜਾਣਕਾਰੀ ਅਨੁਸਾਰ 25 ਕਰੋੜ ਦੀ ਨਕਦੀ ਬਰਾਮਦ ਕੀਤੀ ਗਈ ਹੈ। IAS ਅਫ਼ਸਰਾਂ ਦੇ ਘਰਾਂ ‘ਚ ਵੀ ਰੇਡ ਕੀਤੀ ਜਾ ਰਹੀ ਹੈ ਅਤੇ ਕਰੋੜਾਂ ਰੁਪਏ ਦੀ ਨਕਦ ਬਰਾਮਦ ਹੋਏ ਹਨ । ਅਫ਼ਸਰ ਪੈਸੇ ਗਿਣਦੇ ਗਿਣਦੇ ਥੱਕ ਗਏ ਅਤੇ ਪੈਸੇ ਗਿਣਨ ਵਾਲੀ ਮਸੀਨ ਮੰਗਵਾਈ ਅਤੇ ਫੇਰ ਪੈਸੇ ਗਿਣੇ ।
ਇਨਫੋਰਸਮੈਂਟ ਡਾਇਰੈਕਟੋਰੇਟ ED ਦੀ ਟੀਮ ਨੇ ਇੱਕੋ ਸਮੇਂ ਰਾਂਚੀ, ਧਨਬਾਦ, ਝਾਰਖੰਡ, ਰਾਜਸਥਾਨ ਦੇ ਜੈਪੁਰ, ਹਰਿਆਣਾ ਦੇ ਫਰੀਦਾਬਾਦ ਅਤੇ ਗੁਰੂਗ੍ਰਾਮ, ਪੱਛਮੀ ਬੰਗਾਲ ਦੇ ਕੋਲਕਾਤਾ, ਬਿਹਾਰ ਦੇ ਮੁਜ਼ੱਫਰਪੁਰ ਅਤੇ ਦਿੱਲੀ-ਐਨਸੀਆਰ ਵਿੱਚ ਛਾਪੇਮਾਰੀ ਕੀਤੀ ਹੈ। ਰਾਂਚੀ ਵਿੱਚ ਪੰਚਵਟੀ ਰੈਜ਼ੀਡੈਂਸੀ ਦੇ ਬਲਾਕ ਨੰਬਰ 9, ਚਾਂਦਨੀ ਚੌਕ, ਕਾਂਕੇ ਰੋਡ, ਹਰੀਓਮ ਟਾਵਰ, ਲਾਲਪੁਰ ਦੀ ਨਵੀਂ ਬਿਲਡਿੰਗ, ਪਲਸ ਹਸਪਤਾਲ, ਬਰਿਆਟੂ ਵਿੱਚ ਛਾਪੇਮਾਰੀ ਕੀਤੇ ਜਾਣ ਦੀ ਸੂਚਨਾ ਮਿਲੀ ਹੈ।
IAS ਅਧਿਕਾਰੀ ਪੂਜਾ ਸਿੰਘਲ ਦੀ ਸਰਕਾਰੀ ਰਿਹਾਇਸ਼ ‘ਤੇ ਛਾਪੇਮਾਰੀ ਦੀ ਵੀ ਸੂਚਨਾ ਹੈ। ਸੂਤਰਾਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਝਾਰਖੰਡ ਰਾਜ ਵਿਜੀਲੈਂਸ ਬਿਊਰੋ ਵੱਲੋਂ ਦਰਜ ਕੀਤੇ ਵੱਖ-ਵੱਖ ਮਾਮਲਿਆਂ ਦੇ ਆਧਾਰ ‘ਤੇ ਮਨੀ ਲਾਂਡਰਿੰਗ ਐਕਟ ਤਹਿਤ ਕੇਸ ਦਰਜ ਕੀਤਾ ਸੀ।