ED: ਸੀਐੱਮ ਮਾਨ ਦੇ ਹੁਕਮਾਂ ਤਹਿਤ ਭ੍ਰਿਸ਼ਟਾਚਾਰੀਆਂ ਵਿਰੁੱਧ ਸ਼ਿਕੰਜਾ ਕੱਸਿਆ ਜਾ ਰਿਹਾ ਹੈ।ਵਿਜੀਲੈਂਸ ਵਿਭਾਗ ਵਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ।ਦੂਜੇ ਪਾਸੇ ਕੇਂਦਰ ਦੀ ਪ੍ਰਮੁੱਖ ਏਜੰਸੀ ਈਡੀ ਵਲੋਂ ਵੀ ਵਿਜੀਲੈਂਸ ਵਿਭਾਗ ਦੇ ਚੀਫ਼ ਤੋਂ ਰਿਕਾਰਡ ਮੰਗ ਕੇ ਕੁਝ ਦੇ ਖਿਲਾਫ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ।ਖ਼ਬਰ ਵਾਲੇ ਡਾਟਕਾਮ ਨੂੰ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਈਡੀ ਵਲੋਂ ਆਪਣੇ ਅਹੁਦੇ ਤੇ ਰਹਿੰਦਿਆਂ ਆਪਣੇ ਆਮਦਨ ਤੋਂ ਵੱਧ ਧੰਨ ਤੇ ਪ੍ਰਾਪਰਟੀ ਬਣਾਉਣ ਵਾਲੇ ਰਾਜਨੀਤਿਕ ਅੱਗੋਂ ਤੇ ਸਰਕਾਰੀ ਅਧਿਕਾਰੀਆਂ ਦਾ ਰਿਕਾਰਡ ਮੰਗਿਆ ਗਿਆ ਹੈ।
ਜਾਣਕਾਰੀ ਮੁਤਾਬਕ ਈਡੀ ਵਲੋਂ ਪੰਜਾਬ ਦੇ ਤਿੰਨ ਹਾਈ ਪ੍ਰੋਫਾਈਲ ਭ੍ਰਿਸ਼ਟਾਚਾਰ ਵਾਲੇ ਕੇਸਾਂ ਦਾ ਰਿਕਾਰਡ ਹਾਸਲ ਕਰ ਲਿਆ ਹੈ।ਜਿਸ ‘ਚ ਈਡੀ ਵਲੋਂ ਬੇਨਾਮੀਆਂ ਤੇ ਵਿਦੇਸ਼ਾਂ ‘ਚ ਪੈਸਿਆਂ ਦਾ ਲੈਣ ਦੇਣ ਤੇ ਪ੍ਰਾਪਰਟੀ ਖ੍ਰੀਦਣ ਦੀ ਵੀ ਜਾਂਚ ਕੀਤੀ ਜਾ ਰਹੀ ਹੈ।ਪਤਾ ਲੱਗਾ ਹੈ ਕਿ ਈਡੀ ਵਲੋਂ ਪੰਜਾਬ ਦਾ ਬਹੁਕਰੋੜੀ ਫੂਡ ਸਪਲਾਈ ਵਿਭਾਗਾਂ ਦੇ ਟੈਂਡਰ ਘੁਟਾਲਾ ‘ਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਸੰਗਤ ਸਿੰਘ ਗਿਲਜੀਆਂ ਵਾਲੇ ਕੇਸਾਂ ਦੀਆਂ ਫਾਈਲਾਂ ਕਰੀਬ ਹਾਸਲ ਕਰ ਲਈਆਂ ਹਨ।
ਜਿਸ ਵਿੱਚ ਵਿਦੇਸ਼ ਭੱਜ ਚੁੱਕੇ ਫੂਡ ਸਪਲਾਈ ਵਿਭਾਗ ਦੇ ਡਿਪਟੀ ਡਾਇਰੈਕਟਰ ਰਾਕੇਸ਼ ਸਿੰਗਲਾ ਦੀਆਂ ਪ੍ਰਾਪਰਟੀਆਂ ਦੀ ਵੀ ਨਿਸ਼ਾਨਦੇਹੀ ਕਰ ਲਈ ਗਈ ਹੈ।ਬਹੁਚਰਚਿਤ 1200 ਕਰੋੜ ਦੇ ਸਿੰਜਾਈ ਘੁਟਾਲੇ ਨੂੰ ਦੀ ਫਾਈਲ ਵੀ ਈਡੀ ਵਲੋਂ ਵਿਜੀਲੈਂਸ ਤੋਂ ਮੰਗੀ ਗਈ ਹੈ।ਜਿਸ ‘ਚ ਪ੍ਰਮੁੱਖ ਤੌਰ ‘ਤੇ ਠੇਕੇਦਾਰ ਗੁਰਿੰਦਰ ਸਿੰਘ ਤੇ ਇਸ ਮਾਮਲੇ ‘ਚ ਨਾਮਜ਼ਦ ਕੀਤੇ ਗਏ 2 ਸਾਬਕਾ ਮੰਤਰੀਆਂ ਸ਼ਰਨਜੀਤ ਸਿੰਘ ਢਿੱਲੋਂ, ਜਨਮੇਜਾ ਸਿੰਘ ਸੇਖੋਂ ਤੋਂ ਇਲਾਵਾ ਹੋਰਾਂ ਦੀ ਹੁਣ ਤੱਕ ਦੀ ਕਾਰਵਾਈ ਤੇ ਇੰਟੈਰੋਗੇਸ਼ਨ ਰਿਪੋਰਟ ਮੰਗੀ ਹੈ।