ਈ ਡੀ ( ਐੱਨਫੋਰਸਮੈਂਟ ਡਾਇਰੈਕਟੋਰੇਟ ) ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਨੈਸ਼ਨਲ ਹੈਰਾਲਡ ਮਨੀ ਲਾਂਡਰਿੰਗ ਬਾਰੇ ਜਾਂਚ ਲਈ ਪੁੱਛ-ਪੜਤਾਲ ਲਈ 17 ਜੂਨ ਨੂੰ ਮੁੜ ਸੱਦ ਲਿਆ ਹੈ।ਈਡੀ ਅਧਿਕਾਰੀਆਂ ਨੇ ਕਿਹਾ ਕਿ ਕਾਂਗਰਸ ਆਗੂ ਨੇ ਵੀਰਵਾਰ ਨੂੰ ਪੇਸ਼ੀ ਤੋਂ ਛੋਟ ਮੰਗੀ ਸੀ, ਜਿਸ ਦੀ ਇਜਾਜ਼ਤ ਦੇ ਦਿੱਤੀ ਗਈ। ਕਾਂਗਰਸ ਆਗੂ ਰਾਹੁਲ ਗਾਂਧੀ ਅੱਜ ਲਗਾਤਾਰ ਤੀਜੇ ਦਿਨ ਨੈਸ਼ਨਲ ਹੈਰਾਲਡ ਮਨੀ ਲਾਂਡਰਿੰਗ ਕੇਸ ਵਿੱਚ ਪੁੱਛ-ਪੜਤਾਲ ਲਈ ਐੱਨਫੋਰਸਮੈਂਟ ਡਾਇਰੈਕਟੋਰੇਟ ਦੇ ਦਫ਼ਤਰ ਵਿੱਚ ਪੇਸ਼ ਹੋਏ, ਜਿੱਥੇ ਉਨ੍ਹਾਂ ਤੋਂ ਅੱਠ ਘੰਟੇ ਤੋਂ ਵੱਧ ਸਮਾਂ ਪੁੱਛਗਿੱਛ ਕੀਤੀ ਗਈ।ਕਾਂਗਰਸ ਦੇ ਸੀਨੀਅਰ ਲੀਡਰਾਂ ਨੇ ਦੋਸ਼ ਕ ਲਾਇਆ ਕਿ ਕੇਂਦਰ ਸਰਕਾਰ ਆਪਣੀਆਂ ਧੱਕੇਸ਼ਾਹੀਆਂ ਕਰ ਰਹੀਆਂ ਹਨ ,ਇਹ ਗੈਰ ਲੋਕਤੰਤਰੀ ਹੈ ਤੇ ਅੱਜ ਦੇਸ਼ ਭਰ ਚ ਕੇਂਦਰ ਸਰਕਾਰ ਖਿਲਾਫ ਰੋਹ ਪ੍ਰਦਸ਼ਨ ਕੀਤੇ ਜਾਣਗੇ । ਆਗੂਆਂ ਕੇਂਦਰ ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਜਦ ਗੁਆਂਢੀ ਮੁਲਕ ਸਾਡੇ ਦੇਸ਼ ਤੇ ਚੜ ਕੇ ਆਂਉਦੇ ਹਨ ਉਦੋਂ ਤਾਂ ਕੇਂਦਰ ਸਰਕਾਰ ਕੁਝ ਨਹੀ ਕਰਦੀ,ਸਗੋਂ ਉਨਾ ਨੂੰ ਭਾਰਤ ਦਾ ਹਿੱਸਾ ਦੇ ਰਹੀ ਹੈ । ਕਾਂਗਰਸੀ ਸੀਨੀਅਰ ਆਗੂਆਂ ਸਪੱਸ਼ਟ ਤੌਰ ਤੇ ਦੱਸਿਆ ਕਿ ਅਸੀ ਧੱਕਾ ਬਰਦਾਸ਼ਤ ਨਹੀ ਕਰਾਂਗੇ ਤੇ ਕਿਸੇ ਵੀ ਕੀਮਤ ਤੇ ਸਾਡੀ ਆਵਾਜ ਦਬਾਈ ਨਹੀਂ ਜਾ ਸਕਦੀ ਹੈ। ਸਾਡੀ ਲੜਾਈ ਜਾਰੀ ਰਹੇਗੀ।’
ਇਥੇ ਇਹ ਵੀ ਜਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ 23 ਜੂਨ ਨੂੰ ਤਲਬ ਕੀਤਾ ਹੈ।
ਕਾਂਗਰਸ ਨੇ ਲਾਇਆ ਦੋਸ਼
ਦਿੱਲੀ ਪੁਲੀਸ ਅੱਜ ਧੱਕੇ ਨਾਲ ਪਾਰਟੀ ਦੇ ਮੁੱਖ ਦਫ਼ਤਰ ਵਿਚ ਦਾਖਲ ਹੋ ਗਈ ਤੇ ਪਾਰਟੀ ਵਰਕਰਾਂ ਤੇ ਆਗੂਆਂ ਨੂੰ ਕੁੱਟਿਆ ਗਿਆ। ਕਈ ਸੀਨੀਅਰ ਪਾਰਟੀ ਆਗੂਆਂ ਜਿਨ੍ਹਾਂ ਵਿਚ ਸਚਿਨ ਪਾਇਲਟ, ਦਿੱਲੀ ਕਾਂਗਰਸ ਦੇ ਮੁਖੀ ਅਨਿਲ ਚੌਧਰੀ ਤੇ ਬੀਵੀ ਸ੍ਰੀਨਿਵਾਸ ਸ਼ਾਮਲ ਸਨ, ਨੂੰ ਅੱਜ ਦਿਨ ’ਚ ਪੁਲੀਸ ਨੇ ਹਿਰਾਸਤ ’ਚ ਲੈ ਲਿਆ। ਕਾਂਗਰਸ ਪਾਰਟੀ ਦੇ ਆਗੂਆਂ ਨੇ ਸੋਸ਼ਲ ਮੀਡੀਆ ਉੱਤੇ ,ਕੁਝ ਵੀਡੀਓ ਕਲਿੱਪਾਂ ਵੀ ਸ਼ੇਅਰ ਕੀਤੀਆਂ, ਜਿਨ੍ਹਾਂ ਵਿਚ ਪੁਲੀਸ ਕਰਮੀ ਅਕਬਰ ਰੋਡ ਸਥਿਤ ਕਾਂਗਰਸ ਦੇ ਦਫ਼ਤਰ ਵਿਚ ਦਾਖਲ ਹੁੰਦੇ ਤੇ ਪਾਰਟੀ ਆਗੂਆਂ-ਵਰਕਰਾਂ ਨੂੰ ਕੁੱਟਦੇ ਨਜ਼ਰ ਆ ਰਹੇ ਹਨ
ਦਿੱਲੀ ਪੁਲਿਸ ਨੇ ਦੋਸ਼ਾਂ ਨੂੰ ਨਕਾਰਿਆ
ਦਿੱਲੀ ਪੁਲੀਸ ਨੇ ਹਾਲਾਂਕਿ ਦੋਸ਼ਾਂ ਨੂੰ ‘ਬਿਲਕੁਲ ਝੂਠ’ ਦੱਸਦਿਆਂ ਨਕਾਰ ਦਿੱਤਾ ਹੈ। ਕਾਂਗਰਸ ਦੀਆਂ ਕਰਨਾਟਕ, ਉੱਤਰ ਪ੍ਰਦੇਸ਼, ਮਹਾਰਾਸ਼ਟਰ ਤੇ ਗੁਜਰਾਤ ਵਿਚਲੀਆਂ ਸੂਬਾਈ ਇਕਾਈਆਂ ਨੇ ਦਿੱਲੀ ਪੁਲੀਸ ਦੀ ਕਾਰਵਾਈ ਖ਼ਿਲਾਫ਼ ਰਾਜ ਭਵਨਾਂ ਦਾ ਘਿਰਾਓ ਕਰਨ ਤੇ ਰੋਸ ਮੁਜ਼ਾਹਰਿਆਂ ਦਾ ਐਲਾਨ ਕੀਤਾ ਹੈ।
ਮਿਲੀ ਜਾਣਕਾਰੀ ਅਨੁਸਾਰ , ਪਹਿਲੇ ਦਿਨ ਈਡੀ ਨੇ ਰਾਹੁਲ ਗਾਂਧੀ ਤੋਂ ਇਸ ਕੇਸ ਨਾਲ ਸਬੰਧੀ ਹੇਠ ਲਿਖੇ ਇਹ ਸਵਾਲ ਪੁੱਛੇ ਸਨ
ਯੰਗ ਇੰਡੀਅਨ ਕੰਪਨੀ ਨਾਲ ਜੁੜੇ ਪੁੱਛੇ ਜਾ ਰਹੇ ਸਵਾਲ
ਇਸ ਕੰਪਨੀ ‘ਚ ਤੁਸੀਂ ਡਾਇਰੈਕਟਰ ਕਿਵੇਂ ਬਣੇ?
ਤੁਸੀਂ ਸ਼ੇਅਰ ਕਿਸ ਤਰ੍ਹਾਂ ਖਰੀਦੇ?
ਸ਼ੇਅਰ ਖਰੀਦ ਲਈ ਕੋਈ ਪੈਸਾ ਦਿੱਤਾ ਸੀ?
ਜੇਕਰ ਦਿੱਤਾ ਸੀ ਤਾਂ ਕਿਸ ਬੈਂਕ ਖਾਤੇ ਤੋਂ ਕਿਸ ਤਰ੍ਹਾਂ?
ਰਾਹੁਲ ਗਾਂਧੀ ਤੋਂ ਸਵਾਲਾਂ ਦੇ ਪਹਿਲਾਂ ਬੈਂਚ ਤੋਂ ਪੁੱਛਿਆ ਜਾਵੇਗਾ ਕਿ ਤੁਹਾਡੇ ਕਿੰਨੇ ਬੈਂਕ ਖਾਤੇ ਹਨ?
ਕਿਸ ਕਿਸ ਬੈਂਕ ‘ਚ ਖਾਤਾ ਹੈ?
ਕੀ ਕੋਈ ਬੈਂਕ ਅਕਾਊਂਟ ਵਿਦੇਸ਼ ‘ਚ ਵੀ ਹੈ?
ਜੇਕਰ ਹੈ ਤਾਂ ਉਸਦੀ ਜਾਣਕਾਰੀ?
ਤੁਹਾਡੀ ਜਾਇਦਾਦ ਕਿੱਥੇ ਕਿੱਥੇ ਹੈ?ਕੀ ਵਿਦੇਸ਼ ‘ਚ ਵੀ ਜਾਇਦਾਦ ਹੈ?ਜੇਕਰ ਹੈ ਤਾਂ ਉਸਦੀ ਡਿਟੇਲ?
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਈਡੀ ਦਫ਼ਤਰ ਲਈ ਰਾਹੁਲ ਗਾਂਧੀ ਕਾਂਗਰਸ ਦਫ਼ਤਰ ਤੋਂ ਥੋੜ੍ਹੀ ਦੂਰ ਤਕ ਪੈਦਲ ਹੀ ਚੱਲੇ।ਪੁਲਿਸ ਨੇ ਇਸ ਦੌਰਾਨ ਕਾਂਗਰਸ ਨੇਤਾਵਾਂ ਅਤੇ ਵਰਕਰਾਂ ਨੂੰ ਰੋਕ ਦਿੱਤਾ।ਇਸ ਤੋਂ ਪਹਿਲਾਂ ਪਾਰਟੀ ਦੇ ਮਾਰਚ ਦੇ ਮੱਦੇਨਜ਼ਰ ਪੁਲਸ ਨੇ ਕਾਂਗਰਸ ਦੇ ਕਈ ਵਰਕਰਾਂ ਨੂੰ ਹਿਰਾਸਤ ‘ਚ ਲੈ ਲਿਆ ਅਤੇ ਪਾਰਟੀ ਦਫ਼ਤਰ ਦੇ ਕੋਲ ਧਾਰਾ 144 ਲਗਾ ਦਿੱਤੀ ਗਈ ਹੈ।