YouTuber ਐਲਵਿਸ਼ ਯਾਦਵ ਅਤੇ ਗਾਇਕ ਫਾਜ਼ਿਲਪੁਰੀਆ ਦੀਆਂ ED ਨੇ ਜਾਇਦਾਦਾਂ ਕੀਤੀਆਂ ਜ਼ਬਤ
ਫਾਜ਼ਿਲਪੁਰੀਆ ਦੇ ਗੀਤ ਜਿਸ ਲਈ ਇਲਵੀਸ਼ ‘ਤੇ ਸੱਪ ਦੇਣ ਦਾ ਦੋਸ਼ ਹੈ, ਨੇ 50 ਲੱਖ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਸੀ। ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਅਲਵਿਸ਼ ਯਾਦਵ ਤੋਂ ਕਰੀਬ 8 ਘੰਟੇ ਤੱਕ ਡੂੰਘਾਈ ਨਾਲ ਪੁੱਛਗਿੱਛ ਕੀਤੀ।
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਮਸ਼ਹੂਰ ਯੂਟਿਊਬਰ ਐਲਵਿਸ਼ ਯਾਦਵ ਅਤੇ ਪੰਜਾਬੀ ਗਾਇਕ ਰਾਹੁਲ ਯਾਦਵ ਫਾਜ਼ਿਲਪੁਰੀਆ ਦੀਆਂ ਜਾਇਦਾਦਾਂ ਜ਼ਬਤ ਕਰੇਗਾ।
ਈਡੀ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਅਲਵਿਸ਼ ਯਾਦਵ ਤੋਂ ਕਰੀਬ 8 ਘੰਟੇ ਤੱਕ ਡੂੰਘਾਈ ਨਾਲ ਪੁੱਛਗਿੱਛ ਕੀਤੀ। ਉਸ ਨੂੰ ਤੀਜੀ ਵਾਰ ਤਲਬ ਕੀਤਾ ਗਿਆ ਸੀ। ਅਧਿਕਾਰੀਆਂ ਮੁਤਾਬਕ ਫਾਜ਼ਿਲਪੁਰੀਆ ਦੇ ਗੀਤ ਜਿਸ ਲਈ ਐਲਵਿਸ਼ ‘ਤੇ ਸੱਪ ਮੁਹੱਈਆ ਕਰਵਾਉਣ ਦਾ ਦੋਸ਼ ਹੈ, ਨੇ 50 ਲੱਖ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਸੀ।
ਇਸ ਗੀਤ ਦੇ ਡਿਸਟ੍ਰੀਬਿਊਸ਼ਨ ਦੀ ਜ਼ਿੰਮੇਵਾਰੀ ਮੋਹਾਲੀ ਸਥਿਤ ਕੰਪਨੀ ਸਕਾਈ ਡਿਜੀਟਲ ਨੂੰ ਦਿੱਤੀ ਗਈ ਸੀ। ਹੁਣ ਈਡੀ ਗੀਤ ਤੋਂ ਹੋਈ ਕਮਾਈ ਤੋਂ ਹਾਸਲ ਕੀਤੀ ਜਾਇਦਾਦ ਨੂੰ ਜ਼ਬਤ ਕਰੇਗੀ।