ਸੰਗਰੂਰ ਦੇ ਸਿਵਲ ਹਸਪਤਾਲ ਪਹੁੰਚੇ ਸਿੱਖਿਆ ਮੰਤਰੀ ਹਰਜੋਤ ਬੈਂਸ, ਬੱਚਿਆਂ ਦਾ ਜਾਣਿਆ ਹਾਲ
ਬੱਚਿਆਂ ਨਾਲ ਮੁਲਾਕਾਤ ਕੀਤੀ, ਉਨ੍ਹਾਂ ਦਾ ਹਾਲ-ਚਾਲ ਪੁੱਛਿਆ
ਇਸ ਘਟਨਾ ਤੋਂ ਬਾਅਦ ਨਵਾਂ ਕਾਨੂੰਨ ਸ਼ੁਰੂ ਹੋਵੇਗਾ, ਹਰ ਹਫ਼ਤੇ ਬੱਚਿਆਂ ਤੋਂ ਫੀਡਬੈਕ ਲਈ ਜਾਵੇਗੀ ਕਿ ਉਨ੍ਹਾਂ ਦੇ ਸਕੂਲ ਵਿੱਚ ਕੀ ਸਮੱਸਿਆ ਹੈ, ਬੱਚੇ ਖੁਦ ਫੀਡਬੈਕ ਫਾਰਮ ਭਰਨਗੇ।
ਸਿਵਲ ਹਸਪਤਾਲ ਸੰਗਰੂਰ ਵਿਖੇ ਪਹੁੰਚ ਕੇ ਮੈਰੀਟੋਰੀਅਸ ਸਕੂਲ ਸੰਗਰੂਰ ਦੇ ਖਾਣਾ ਖਾਣ ਕਰਕੇ ਬਿਮਾਰ ਹੋਏ ਵਿਦਿਆਰਥੀਆਂ ਦਾ ਹਾਲ-ਚਾਲ ਜਾਣਿਆ ਅਤੇ ਉਹਨਾਂ ਨਾਲ ਗੱਲਬਾਤ ਕੀਤੀ।
ਸਾਰੇ ਵਿਦਿਆਰਥੀ ਹੁਣ ਪੂਰੀ ਤਰ੍ਹਾਂ ਠੀਕ ਹਨ। ਕੁਝ ਵਿਦਿਆਰਥੀ ਘਬਰਾਹਟ ਕਾਰਨ ਪ੍ਰੇਸ਼ਾਨ ਹਨ।
ਸਕੂਲ ਦੀ ਮੈੱਸ ਦੇ ਠੇਕੇਦਾਰ ਦਾ ਲਾਇਸੈਂਸ ਰੱਦ ਕਰਕੇ ਸਮੇਤ ਮੈੱਸ ਇੰਚਾਰਜ ਤੇ… https://t.co/c6rGMox5Kc
— Harjot Singh Bains (@harjotbains) December 2, 2023
ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ
ਘੱਟ ਬੱਚੇ ਬਿਮਾਰ, ਜ਼ਿਆਦਾ ਬੱਚੇ ਡਰ ਦੇ ਮਾਰੇ ਹਸਪਤਾਲ ਆ ਰਹੇ ਹਨ ਅਤੇ ਇੱਕ ਦੂਜੇ ਵੱਲ ਦੇਖ ਰਹੇ ਹਨ- ਮੰਤਰੀ ਹਰਜੋਤ ਬੈਂਸ