ਪੰਜਾਬ ਦੇ 13 ਹਜ਼ਾਰ ਦੇ ਕਰੀਬ ਈ. ਜੀ. ਐੱਸ. ਅਧਿਆਪਕਾਂ ਨੇ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਅਧਿਆਪਕਾਂ ਦੀਆਂ ਤਨਖਾਹਾਂ ਵਧਾਉਣ ਦੀ ਮੰਗ ਰੱਖੀ ਹੈ। ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਕਨਵੀਨਰ ਸੁਖਚੈਨ ਸਿੰਘ ਨੇ ਕਿਹਾ ਕਿ ਪੰਜਾਬ ਚ 13 ਹਜ਼ਾਰ ਦੇ ਕਰੀਬ ਈਜੀਐਸ ਅਧਿਆਪਕ ਪਿਛਲੇ 18 ਸਾਲਾਂ ਤੋਂ 6 ਹਜ਼ਾਰ ਰੁਪਏ ਦੀ ਮਾਮੂਲੀ ਤਨਖ਼ਾਹ ‘ਤੇ ਕੰਮ ਕਰ ਰਹੇ ਹਨ ਅਤੇ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਇਨ੍ਹਾਂ ਅਧਿਆਪਕਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ |
ਅਧਿਆਪਕਾਂ ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਸਾਨੂੰ ਭਰੋਸਾ ਦਿੱਤਾ ਸੀ ਕਿ ਪਹਿਲੀ ਕੈਬਨਿਟ ਬੈਠਕ ‘ਚ ਹੀ ਦਿੱਲੀ ਦੀ ਤਰਜ਼ ‘ਤੇ ਤੁਹਾਡੀਆਂ ਤਨਖਾਹਾਂ 36,000 ਰੁਪਏ ਮਹੀਨਾ ਕਰ ਦਿੱਤੀਆਂ ਜਾਣਗੀਆਂ ਕੈਬਨਿਟ ਦੀਆਂ ਬੈਠਕਾਂ ਵੀ ਹੋ ਪਈਆਂ ਪਰ ਸਾਡੀਆਂ ਤਨਖਾਹਾਂ ਨਹੀਂ ਵਧਾਈਆਂ ਗਈਆਂ , ਜਿਨ੍ਹਾਂ ਤੱਕ ਸਾਡੀਆਂ ਸਾਰੀਆਂ ਮੰਗਾਂ ਨਹੀਂ ਹੁੰਦੀਆਂ ਉਹਨਾਂ ਤੱਕ ਅਸੀ ਧਰਨੇ ਲਾਵਾਂਗੇ | ਸਾਡਾ ਹੁਣ ਆਪ ਦੀ ਸਰਕਾਰ ਤੋਂ ਭਰੋਸਾ ਟੁੱਟ ਗਿਆ ਹੈ ਇਸ ਲਈ ਅਸੀਂ ਇਸ ਸੰਬੰਧ ਚ ਸਿੱਖਿਆ ਮੰਤਰੀ ਸਮੇਤ ਪੰਜਾਬ ਦੇ ਮੰਤਰੀਆਂ ਨੂੰ ਵੀ ਮਿਲ ਚੁੱਕੇ ਹਾਂ ਪਰ ਸਾਡੀ ਕਿਸੇ ਨੇ ਵੀ ਇੱਕ ਨਹੀਂ ਸੁਣੀ | ਆਪ ਨੂੰ ਵੋਟਾਂ ਪਾਉਣ ਲਈ ਸਟੇਜਾਂ ਤੋਂ ਐਲਾਨ ਕੀਤਾ ਸੀ ਕਿ ਆਪ ਪਾਰਟੀ ਦੀ ਸਰਕਾਰ ਬਣਨ ਮਗਰੋਂ ਅਧਿਆਪਕਾਂ ਦੀਆਂ ਤਨਖਾਹਾਂ ਵਧਾਈਆਂ ਜਾਣਗੀਆਂ ਪਰ ਤਨਖਾਹਾਂ ਹੀ ਵਧੀਆਂ ਇਸ ਲਈ ਉਸ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ |
ਸਾਡੀ ਮੰਗ ਹੈ ਕਿ ਉਸ ਅਸਤੀਫ਼ਾ ਸਵੀਕਾਰ ਨਾ ਕੀਤਾ ਜਾਵੇ ਅਤੇ ਸਾਡੀਆਂ ਤਨਖ਼ਾਹਾਂ ਵਧਾਈਆਂ ਜਾਣ ਨਹੀਂ ਤਾਂ ਸਾਡੇ ਵੱਲੋਂ ਖੁੱਲ੍ਹੇ ਤੌਰ ਤੇ ਪੂਰੇ ਪੰਜਾਬ ਚ ਸੰਘਰਸ਼ ਸ਼ੁਰੂ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਹੀ ਹੋਵੇਗੀ | ਪਿਛਲੇ ਦਿਨੀਂ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਸੀ ਪਰ
ਸਾਡਾ ਧਰਨਾ ਚੁਕਾ ਦਿੱਤਾ ਗਿਆ ਸੀ ਕਿ ਤੁਹਾਡੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਹਨ ਸੋਮਵਾਰ ਨੂੰ ਇਸ ਸਬੰਧੀ ਪੱਤਰ ਵੀ ਜਾਰੀ ਕਰਵਾਇਆ ਜਾਵੇਗਾ ਸੋਮਵਾਰ ਨੂੰ ਪੱਤਰ ਤਾਂ ਜਾਰੀ ਹੋਇਆ ਹੋਇਆ ਪਰ ਸਾਡੀ ਮੰਗਾਂ ਸਿਰਫ਼ 10 ਫ਼ੀਸਦੀ ਹੀ ਮੰਨਿਆ ਗਿਆ 6 ਅਪ੍ਰੈਲ ਨੂੰ ਹੋਈ ਮੀਟਿੰਗ ਦਾ ਵੀ ਕੋਈ ਸਿੱਟਾ ਨਹੀਂ ਨਿਕਲਿਆ ਜਿਸ ਦੇ ਰੋਸ ਵਜੋਂ ਅੱਜ ਸਾਨੂੰ ਫਿਰ ਤੋਂ ਅਣਮਿੱਥੇ ਸਮੇਂ ਲਈ ਧਰਨਾ ਲਗਾਉਣਾ ਪਿਆ |