Silverline Electric Bikes price: ਦੇਸ਼ ‘ਚ ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ। ਓਲਾ ਤੋਂ ਲੈ ਕੇ ਓਕੀਨਾਵਾ ਤੱਕ ਇਲੈਕਟ੍ਰਿਕ ਸਕੂਟਰਾਂ ਦੀ ਜ਼ੋਰਦਾਰ ਖਰੀਦਦਾਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕਈ ਇਲੈਕਟ੍ਰਿਕ ਬਾਈਕਸ ਵੀ ਬਾਜ਼ਾਰ ‘ਚ ਉਪਲਬਧ ਹਨ।
ਫਿਰ ਵੀ ਗਾਹਕ Splendor ਅਤੇ Royal Enfield Bullet ਵਰਗੀਆਂ ਬਾਈਕਸ ਦੇ ਇਲੈਕਟ੍ਰਿਕ ਅਵਤਾਰ ਦੀ ਉਡੀਕ ਕਰ ਰਹੇ ਹਨ। ਹਾਲਾਂਕਿ, ਇੱਕ ਕੰਪਨੀ ਇਨ੍ਹਾਂ ਫੇਮਸ ਬਾਈਕਸ ਦੇ ਇਲੈਕਟ੍ਰਿਕ ਵਰਜਨ ਬਣਾ ਰਹੀ ਹੈ ਤੇ ਆਪਣੀ ਵੈੱਬਸਾਈਟ ‘ਤੇ ਵੇਚ ਰਹੀ ਹੈ।
ਇਸ ਵੈੱਬਸਾਈਟ ‘ਤੇ ਇਲੈਕਟ੍ਰਿਕ ਬਾਈਕ ਤੇ ਸਕੂਟਰਾਂ ਦੇ ਕਈ ਆਪਸ਼ਨ ਉਪਲਬਧ ਹਨ। ਇੱਥੇ ਤੁਸੀਂ ਇਲੈਕਟ੍ਰਿਕ ਵਰਜ਼ਨ ਵਿੱਚ ਰਾਇਲ ਐਨਫੀਲਡ ਬੁਲੇਟ ਵੀ ਖਰੀਦ ਸਕਦੇ ਹੋ।
Silveline ਨਾਮ ਦੀ ਇਹ ਕੰਪਨੀ ਇਲੈਕਟ੍ਰਿਕ ਬਾਈਕ ਵੇਚ ਰਹੀ ਹੈ ਜੋ ਰਾਇਲ ਐਨਫੀਲਡ ਬੁਲੇਟ ਵਰਗੀ ਦਿਖਾਈ ਦਿੰਦੀ ਹੈ। ਇਸ ਨੂੰ ਲਵ ਪਲੱਸ ਦਾ ਨਾਂ ਦਿੱਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਬਾਈਕ ਸਿਰਫ 2000 ਰੁਪਏ ‘ਚ ਬੁੱਕ ਕੀਤੀ ਜਾ ਸਕਦੀ ਹੈ।
ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ‘ਚ 72V/48AH ਬੈਟਰੀ ਦਿੱਤੀ ਗਈ ਹੈ। ਬਾਈਕ ਦੀ ਟਾਪ ਸਪੀਡ 120 ਕਿਲੋਮੀਟਰ ਪ੍ਰਤੀ ਘੰਟਾ ਹੈ। ਕੰਪਨੀ ਮੁਤਾਬਕ ਇਹ ਫੁੱਲ ਚਾਰਜ ‘ਚ 150KM ਤੱਕ ਚੱਲ ਸਕਦੀ ਹੈ। ਬਾਈਕ ਦੀ ਕੀਮਤ 1,51,999 ਰੁਪਏ ਹੈ।
ਇੱਥੇ ਹੀਰੋ ਦੀ ਮਸ਼ਹੂਰ ਬਾਈਕ ਪੈਸ਼ਨ ਪ੍ਰੋ ਦਾ ਇਲੈਕਟ੍ਰਿਕ ਵਰਜ਼ਨ ਵੀ ਹੈ। ਇਸ ਦਾ ਨਾਂ Agni Plus ਰੱਖਿਆ ਗਿਆ ਹੈ। ਬਾਈਕ ਦੀ ਕੀਮਤ 1,25,999 ਰੁਪਏ ਹੈ, ਪਰ ਤੁਸੀਂ ਇਸ ਨੂੰ ਸਿਰਫ 2,000 ਰੁਪਏ ‘ਚ ਬੁੱਕ ਕਰ ਸਕਦੇ ਹੋ।
ਇਸ ਵਿੱਚ 72V/48AH ਦੀ ਬੈਟਰੀ ਹੈ। ਬਾਈਕ ਦੀ ਟਾਪ ਸਪੀਡ 90 ਕਿਲੋਮੀਟਰ ਪ੍ਰਤੀ ਘੰਟਾ ਹੈ। ਕੰਪਨੀ ਮੁਤਾਬਕ ਇਹ ਫੁੱਲ ਚਾਰਜ ‘ਚ 150KM ਤੱਕ ਚੱਲ ਸਕਦੀ ਹੈ। ਬਾਈਕ ਦੀ ਕੀਮਤ 1,51,999 ਰੁਪਏ ਹੈ।
ਸਿਰਫ਼ ਬੁਲੇਟ ਅਤੇ ਪੈਸ਼ਨ ਪ੍ਰੋ ਹੀ ਨਹੀਂ, ਇੱਥੇ Yamaha R15 ਦਾ ਇਲੈਕਟ੍ਰਿਕ ਵਰਜ਼ਨ ਵੀ ਵੇਚਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਲੈਕਟ੍ਰਿਕ ਆਟੋ ਅਤੇ ਈ-ਰਿਕਸ਼ਾ ਵੀ ਮੌਜੂਦ ਹਨ। ਕੰਪਨੀ ਕੋਲ ਸਭ ਤੋਂ ਸਸਤਾ ਮਾਡਲ 56 ਹਜ਼ਾਰ ਰੁਪਏ ਦਾ ਹੈ। ਇਹ ਇੱਕ ਸਲੌ ਸਪੀਡ ਮੋਪੇਡ ਹੈ, ਜੋ ਫੁੱਲ ਚਾਰਜ ਵਿੱਚ 70 ਕਿਲੋਮੀਟਰ ਤੱਕ ਚੱਲਦੀ ਹੈ। ਪੂਰੀ ਤਰ੍ਹਾਂ ਚਾਰਜ ਹੋਣ ਵਿੱਚ 2-3 ਘੰਟੇ ਲੱਗਦੇ ਹਨ।