ਨਵਾਂਸ਼ਹਿਰ: ਪਿੰਡ ਖਟਕੜ ਕਲਾਂ (Khatkar Kalan) ਵਿਖੇ ਸ਼ਹੀਦ ਭਗਤ ਸਿੰਘ (Shaheed Bhagat Singh) ਦੇ ਘਰ ਦਾ ਬਿਜਲੀ ਕਨੈਕਸ਼ਨ ਕੱਟਿਆ ਗਿਆ। ਜਿਸ ਤੋਂ ਬਾਅਦ ਵਿਭਾਗ ਨੇ ਮੁੜ ਬਿਜਲੀ ਕਨੈਕਸ਼ਨ (electricity connection) ਬਹਾਲ ਕਰ ਦਿੱਤਾ।
ਇੱਕ ਨਿਊਜ਼ ਚੈਨਲ ਦੇ ਹਵਾਲੇ ਮੁਤਾਬਕ ਸ਼ਹੀਦ ਭਗਤ ਸਿੰਘ ਦੇ ਘਰ ਦਾ ਬਿਜਲੀ ਬਿਲ ਬਕਾਇਆ ਸੀ। ਜਿਸ ‘ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸ਼ਹੀਦ ਭਗਤ ਸਿੰਘ ਦੇ ਘਰ ਦਾ ਬਿਜਲੀ ਦਾ ਬਕਾਇਆ ਬਿਲ ਭਰਨ ਲਈ ਤਿਆਰ ਹੈ।
ਦੱਸ ਦਈਏ ਕਿ ਪਹਿਲਾਂ ਖ਼ਬਰ ਸੀ ਕਿ ਸ਼ਹੀਦ ਭਗਤ ਸਿੰਘ ਦੇ ਘਰ ਦਾ ਬਿਜਲੀ ਕਨੈਕਸ਼ਨ ਕੱਟ ਦਿੱਤਾ ਗਿਆ ਹੈ, ਕਿਉਂਕਿ ਘਰ ਦਾ ਬਿਜਲੀ ਬਿੱਲ ਬਕਾਇਆ ਸੀ। ਪਰ ਖ਼ਬਰ ਲਿੱਖੇ ਜਾਣ ਤੱਕ ਇਸ ਨੂੰ ਮੁੜ ਬਹਾਲ ਕਰ ਦਿੱਤਾ ਗਿਆ।
ਜਾਣੋ ਈਟੀਓ ਨੇ ਕੀ ਕਿਹਾ
ਇਸ ਮਾਮਲੇ ਸਬੰਧੀ ਜਦੋਂ ਪੰਜਾਬ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈਂ। ਬਿੱਲ 9 ਅਕਤੂਬਰ ਨੂੰ ਹੀ ਭਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਘਰ ਦੇ ਕੇਅਰ ਟੇਕਰ ਦੀ ਤਨਖ਼ਾਹ ਨਹੀਂ ਦਿੱਤੀ ਗਈ ਤਾਂ ਇਸ ਨੂੰ ਜਲਦ ਹੀ ਰਿਲੀਜ਼ ਕੀਤਾ ਜਾਵੇਗਾ।
ਈਟੀਓ ਨੇ ਦਾਅਵਾ ਕੀਤਾ ਕਿ ਨਾ ਤਾਂ ਭਗਤ ਸਿੰਘ ਦੇ ਘਰ ਦਾ ਕਨੈਕਸ਼ਨ ਕੱਟਿਆ ਅਤੇ ਨਾ ਹੀ ਮਿਊਜ਼ਿਅਮ ਦਾ ਕਨੈਕਸ਼ਨ ਕੱਟਿਆ ਗਿਆ। ਉਨ੍ਹਾਂ ਸਾਫ਼ ਕੀਤਾ ਕਿ ਜੇਕਰ ਇਸ ਮਾਮਲੇ ‘ਚ ਕਿਸੇ ਦੀ ਵੀ ਕੋਈ ਵੀ ਗੜਬੜੀ ਨਜ਼ਰ ਆਈ ਤਾਂ ਉਸ ਖਿਲਾਫ ਐਕਸ਼ਨ ਜ਼ਰਰੂ ਲਿਆ ਜਾਵੇਗਾ।