Punjab Electricity Crisis: ਝਾਰਖੰਡ ਦੇ ਪਚਵਾੜਾ ਤੋਂ ਕੋਲੇ (coal from Pachwara) ਨਾਲ ਲੱਦੀ ਰੇਲਗੱਡੀ ਸ਼ੁਕਰਵਾਰ ਨੂੰ ਪੰਜਾਬ ਦੇ ਰੋਪੜ ਥਰਮਲ ਪਲਾਂਟ (Ropar Thermal Plant) ਪਹੁੰਚੇਗੀ। ਇਸ ਦੇ ਲਈ ਸੀਐਮ ਭਗਵੰਤ ਮਾਨ (CM Bhagwant Mann) ਰੋਪੜ ਵੀ ਜਾਣਗੇ। ਸਥਾਨਕ ਪੁਲਿਸ-ਪ੍ਰਸ਼ਾਸਨ ਵਲੋਂ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ।
ਦੱਸ ਦਈਏ ਕਿ ਪੰਜਾਬ ‘ਚ ਬਿਜਲੀ ਸੰਕਟ ਨੂੰ ਦੂਰ ਕਰਨ ਲਈ ਮਾਨਯੋਗ ਸਰਕਾਰ ਨੇ ਝਾਰਖੰਡ ਦੇ ਪਚਵਾੜਾ ਵਿੱਚ ਬੰਦ ਪਈ ਕੋਲੇ ਦੀ ਖਾਣ ਨੂੰ ਸ਼ੁਰੂ ਕਰਨ ਦੀ ਗੱਲ ਕਹੀ ਸੀ ਤਾਂ ਜੋ ਕੋਲੇ ਦੀ ਸਪਲਾਈ ਵਧਾ ਕੇ ਪੰਜਾਬ ਵਿੱਚ ਬਿਜਲੀ ਸੰਕਟ ਨੂੰ ਦੂਰ ਕੀਤਾ ਜਾ ਸਕੇ।
ਸੁਪਰੀਮ ਕੋਰਟ ਵਲੋਂ PSPCL ਦੇ ਹੱਕ ਵਿੱਚ ਫੈਸਲਾ
ਸਾਲ 2014 ਵਿੱਚ ਸੁਪਰੀਮ ਕੋਰਟ ਨੇ 213 ਕੋਲਾ ਖਾਣਾਂ ਦੀ ਅਲਾਟਮੈਂਟ ਰੱਦ ਕੀਤੇ ਸੀ। ਇਸ ਵਿੱਚ 2001 ਵਿੱਚ ਪੰਜਾਬ ਨੂੰ ਅਲਾਟ ਕੀਤੀ ਗਈ ਪਚਵਾੜਾ ਮਾਈਨ ਵੀ ਸ਼ਾਮਲ ਸੀ। 2015 ਵਿੱਚ, ਇਹ ਖਾਨ ਪੀਐਸਪੀਸੀਐਲ ਨੂੰ ਅਲਾਟ ਕੀਤੀ ਗਈ ਸੀ। ਇਸ ਦਾ ਟੈਂਡਰ ਜਾਰੀ ਕੀਤਾ ਗਿਆ ਸੀ ਪਰ ਕਾਨੂੰਨੀ ਕਾਰਨਾਂ ਕਰਕੇ ਇਹ ਨਾਕਾਮਯਾਬ ਰਿਹਾ।
2018 ਵਿੱਚ PSPCL ਨੇ ਇਸਨੂੰ ਚਲਾਉਣ ਲਈ DBL ਕੰਪਨੀ ਦੀ ਚੋਣ ਕੀਤੀ। 2019 ਵਿੱਚ ਹਾਈ ਕੋਰਟ ਨੇ ਪੁਰਾਣੀ ਕੰਪਨੀ ਦੇ ਹੱਕ ਵਿੱਚ ਫੈਸਲਾ ਦਿੱਤਾ। ਇਸ ਕਾਰਨ ਪੰਜਾਬ ਸੁਪਰੀਮ ਕੋਰਟ ਗਿਆ। 2021 ਵਿੱਚ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਆਦੇਸ਼ ਨੂੰ ਰੱਦ ਕਰਦਿਆਂ PSPCL ਵਲੋਂ ਅਪਣਾਏ ਗਏ ਢੰਗ ਨੂੰ ਜਾਇਜ਼ ਠਹਿਰਾਇਆ।
ਕਾਂਗਰਸ ਤੇ ਮਾਨ ਸਰਕਾਰ ਆਹਮੋ-ਸਾਹਮਣੇ
ਪਿਛਲੇ ਦਿਨੀਂ ਪਛਵਾੜਾ ਦੀ ਕੋਲੇ ਦੀ ਖਾਣ ਨੂੰ ਖੋਲ੍ਹਣ ਦੇ ਸਿਹਰਾ ਲੈਣ ਨੂੰ ਲੈ ਕੇ ਪੰਜਾਬ ਕਾਂਗਰਸ ਅਤੇ ਮਾਨ ਸਰਕਾਰ ਆਹਮੋ-ਸਾਹਮਣੇ ਹੋ ਗਈਆਂ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰਕੇ ਕੋਲੇ ਦੀ ਖਾਣ ਸ਼ੁਰੂ ਕਰਨ ਦੇ ਸੀਐਮ ਮਾਨ ਦੇ ਬਿਆਨ ‘ਤੇ ਇਤਰਾਜ਼ ਜਤਾਇਆ। ਉਨ੍ਹਾਂ ਸੀਐਮ ਮਾਨ ਨੂੰ ਕਿਹਾ ਕਿ ਉਹ ਬਗੈਰ ਤੱਥਾਂ ਦੀ ਜਾਂਚ ਕੀਤੇ ਬਿਆਨ ਦਿੰਦੇ ਹਨ।
ਰਾਜਾ ਵੜਿੰਗ ਨੇ ਦੱਸਿਆ ਕਿ ਇਹ ਕੋਲਾ ਖਾਨ ਅਦਾਲਤੀ ਕੇਸ ਕਾਰਨ ਬੰਦ ਕੀਤੀ ਗਈ ਸੀ। ਉਨ੍ਹਾਂ ਕਿਹਾ ਹੈ ਕਿ ਕਾਂਗਰਸ ਸਰਕਾਰ ਸਤੰਬਰ 2021 ਵਿੱਚ ਸੁਪਰੀਮ ਕੋਰਟ ਤੋਂ ਇਹ ਕੇਸ ਜਿੱਤੀ। ਵੜਿੰਗ ਨੇ ਸੀਐਮ ਮਾਨ ਤੋਂ ਪੁੱਛਿਆ ਹੈ ਕਿ ਇਸ ਵਿੱਚ ਉਨ੍ਹਾਂ ਦਾ ਕੀ ਯੋਗਦਾਨ ਹੈ।
ਸੀਐਮ ਮਾਨ ਨੇ ਮਾਈਨ ਚਲਾਉਣ ਦਾ ਕੀਤਾ ਦਾਅਵਾ
ਸੀ.ਐਮ ਮਾਨ ਨੇ ਪੰਜਾਬ ‘ਚ ਬਿਜਲੀ ਦੇ ਪ੍ਰਬੰਧ ਮੁਕੰਮਲ ਕਰਨ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਸੀ ਕਿ ਝਾਰਖੰਡ ਵਿੱਚ ਪੰਜਾਬ ਦੀ ਆਪਣੀ ਕੋਲੇ ਦੀ ਖਾਣ ਹੈ ਪਰ ਇਹ 2015 ਤੋਂ ਬੰਦ ਪਈ ਹੈ। ਇਸ ਕਾਰਨ ਪੰਜਾਬ ਨੂੰ ਇਧਰੋਂ-ਉਧਰੋਂ ਕੋਲਾ ਲੈਣਾ ਪਿਆ। ਇਸ ਮਾਮਲੇ ਵਿੱਚ ਪੈਸੇ ਦੀ ਸੈਟਿੰਗ ਦਾ ਦੋਸ਼ ਲਾਉਂਦਿਆਂ ਮਾਨ ਨੇ ਕਿਹਾ ਸੀ ਕਿ ਹੁਣ ਮਾਈਨਿੰਗ ਸ਼ੁਰੂ ਕਰ ਦਿੱਤੀ ਗਈ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h