ਸਤੰਬਰ ਮਹੀਨੇ ਪੈ ਰਹੀ ਗਰਮੀ ਦੌਰਾਨ ਬਿਜਲੀ ਦੀ ਮੰਗ ਵੀ ਵਧਣ ਲੱਗੀ ਹੈ। ਬੁੱਧਵਾਰ ਨੂੰ ਪਾਵਰਕਾਮ ਵੱਲੋਂ ਸੂਬੇ ਵਿਚ 15 ਹਜ਼ਾਰ 251 ਮੈਗਾਵਾਟ ਤੱਕ ਬਿਜਲੀ ਸਪਲਾਈ ਕੀਤੀ ਗਈ ਹੈ ਜੋ ਕਿ ਇਸ ਸਾਲ ਦੀ ਸਭ ਤੋਂ ਵੱਧ ਸਪਲਾਈ ਤੋਂ ਸਿਰਫ਼ 74 ਮੈਗਾਵਾਟ ਘੱਟ ਹੈ। ਪਿਛਲੇ ਸਾਲ ਇਸੇ ਦਿਨ ਬਿਜਲੀ ਦੀ ਮੰਗ ਸਿਰਫ਼ 13 ਹਜ਼ਾਰ 988 ਮੈਗਾਵਾਟ ਤੱਕ ਦਰਜ ਕੀਤੀ ਗਈ ਸੀ।
ਸੂਤਰਾਂ ਅਨੁਸਾਰ ਪੰਜਾਬ ਵਿਚ ਬਿਜਲੀ ਦੀ ਮੰਗ ਬੁੱਧਵਾਰ ਨੂੰ ਸਪਲਾਈ ਨਾਲੋਂ ਕਿਤੇ ਵੱਧ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਮੰਗ 16 ਹਜ਼ਾਰ ਮੈਗਾਵਾਟ ਤੱਕ ਰਹੀ ਹੈ। ਪਾਵਰਕਾਮ ਦੀ ਸਪਲਾਈ ਦੀ ਸਮਰੱਥਾ ਵੀ 15500 ਮੈਗਾਵਾਟ ਤੱਕ ਹੈ। ਬਿਜਲੀ ਦੀ ਮੰਗ ਪੂਰੀ ਕਰਨ ਲਈ ਕੇਂਦਰੀ ਪੂਲ ਤੋਂ 9500 ਮੈਗਾਵਾਟ ਬਿਜਲੀ ਪੰਜਾਬ ਲਈ ਗਈ ਹੈ।
ਬੁੱਧਵਾਰ ਨੂੰ ਬਾਅਦ ਦੁਪਹਿਰ 3 ਵਜੇ ਦੇ ਕਰੀਬ 15251 ਮੈਗਾਵਾਟ ਬਿਜਲੀ ਪਾਵਰਕਾਮ ਵੱਲੋਂ ਸਪਲਾਈ ਕੀਤੀ ਗਈ ਹੈ। ਇਸੇ ਸਾਲ 23 ਜੂਨ ਨੂੰ ਪਾਵਰਕਾਮ ਨੇ 15325 ਮੈਗਾਵਾਟ ਬਿਜਲੀ ਸਪਲਾਈ ਕੀਤੀ ਗਈ ਸੀ। ਬੁੱਧਵਾਰ ਨੂੰ ਬਾਅਦ ਦੁਪਹਿਰ ਤੱਕ ਸੂਬੇ ਭਰ ਵਿਚੋਂ ਬਿਜਲੀ ਬੰਦ ਦੀਆਂ 30 ਹਜ਼ਾਰ ਦੇ ਕਰੀਬ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ। ਇਸ ਦੌਰਾਨ 46 ਫੀਡਰਾਂ ਤੋਂ ਦੋ ਘੰਟੇ ਤੱਕ, 10 ਫੀਡਰਾਂ ਤੋਂ ਚਾਰ ਘੰਟੇ ਤੱਕ, ਸੱਤ ਫੀਡਰਾਂ ਤੋਂ 6 ਘੰਟੇ ਤੱਕ ਤੇ ਤਿੰਨ ਫੀਡਰਾਂ ਤੋਂ ਇਸ ਤੋਂ ਵੀ ਵੱਧ ਬਿਜਲੀ ਬੰਦ ਰਹੀ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h