ਟਵਿਟਰ (Twitter) ਦੇ ਮਾਲਕ ਬਣਦੇ ਹੀ ਐਲੋਨ ਮਸਕ (Elon Musk) ਇਕ ਤੋਂ ਬਾਅਦ ਇਕ ਵੱਡੇ ਫੈਸਲੇ ਲੈ ਰਹੇ ਹਨ। ਟਵਿੱਟਰ ਦੇ ਨਵੇਂ ਮਾਲਕ ਐਲੋਨ ਮਸਕ ਨੇ ਕੰਪਨੀ ਤੋਂ ਲਗਭਗ 50 ਪ੍ਰਤੀਸ਼ਤ ਕਰਮਚਾਰੀਆਂ ਦੀ ਛਾਂਟੀ ਕਰਨ ‘ਤੇ ਸਪੱਸ਼ਟੀਕਰਨ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਇਸ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ । ਇਸ ਨੂੰ ਮੰਦਭਾਗਾ ਦੱਸਦੇ ਹੋਏ ਐਲੋਨ ਮਸਕ ਨੇ ਆਪਣੇ ਇੱਕ ਟਵੀਟ ਵਿੱਚ ਇਸ ਦਾ ਕਾਰਨ ਦੱਸਿਆ ਹੈ।
ਟਵਿਟਰ ਦੀ ਵਾਗਡੋਰ ਸੰਭਾਲਦੇ ਹੀ ਮਸਕ ਨੇ ਕਈ ਟਵਿਟਰ ਦਿੱਗਜਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ। ਫਿਰ ਬਲੂ ਟਿੱਕ ਤੋਂ ਹਰ ਮਹੀਨੇ 8 ਡਾਲਰ ਵਸੂਲੇ ਜਾਣ ਦਾ ਐਲਾਨ ਕੀਤਾ। ਇਸ ਤੋਂ ਬਾਅਦ ਟਵਿੱਟਰ ‘ਤੇ ਕਰਮਚਾਰੀਆਂ ਦੀ ਛਾਂਟੀ ਸ਼ੁਰੂ ਹੋ ਗਈ।
ਇਹ ਵੀ ਪੜ੍ਹੋ : ਇੱਕ ਹੀ ਇਮਾਰਤ ਵਿੱਚ ਵਸਿਆ ਪੂਰਾ ਸ਼ਹਿਰ , ਜਿੱਥੇ ਹਸਪਤਾਲ, ਪੁਲਿਸ ਸਟੇਸ਼ਨ, ਸਕੂਲ,ਤੋਂ ਲੈ ਕੇ ਨੇ ਹੋਰ ਵੀ ਕਈ ਸਹੂਲਤਾਂ
ਮਸਕ ਨੇ ਟਵਿੱਟਰ ‘ਤੇ ਛਾਂਟੀ ਦਾ ਕਾਰਨ ਦੱਸਿਆ
ਟਵਿੱਟਰ ਤੋਂ ਕਰਮਚਾਰੀਆਂ ਦੀ ਛਾਂਟੀ ‘ਤੇ ਐਲੋਨ ਮਸਕ ਨੇ ਕਿਹਾ ਕਿ ਜਦੋਂ ਕੰਪਨੀ ਨੂੰ ਹਰ ਰੋਜ਼ 4 ਮਿਲੀਅਨ ਡਾਲਰ ਤੋਂ ਵੱਧ ਭਾਵ 32 ਕਰੋੜ 77 ਲੱਖ ਰੁਪਏ ਦੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤਾਂ ਕੋਈ ਵਿਕਲਪ ਨਹੀਂ ਹੈ। ਮਸਕ ਨੇ ਇਸ ਨੂੰ ਛਾਂਟੀ ਦੇ ਤੌਰ ‘ਤੇ ਨਹੀਂ ਲਿਖਿਆ, ‘ਟਵਿੱਟਰ ਦੀ ਮੈਨਪਾਵਰ ਰਿਡਕਸ਼ਨ’ ਕਿਹਾ ਹੈ।
Regarding Twitter’s reduction in force, unfortunately there is no choice when the company is losing over $4M/day.
Everyone exited was offered 3 months of severance, which is 50% more than legally required.
— Elon Musk (@elonmusk) November 4, 2022
ਮਸਕ ਨੇ ਕਿਹਾ ਕਿ ਜਿਹੜੇ ਲੋਕ ਆਪਣੀ ਨੌਕਰੀ ਗੁਆ ਰਹੇ ਹਨ, ਉਨ੍ਹਾਂ ਨੂੰ 3 ਮਹੀਨਿਆਂ ਲਈ ਤਨਖਾਹ ਦਿੱਤੀ ਜਾ ਰਹੀ ਹੈ, ਜੋ ਕਿ ਕਾਨੂੰਨ ਦੁਆਰਾ ਲੋੜੀਂਦੇ ਨਾਲੋਂ 50 ਪ੍ਰਤੀਸ਼ਤ ਵੱਧ ਹੈ।
ਟਵਿਟਰ ਨੇ ਭਾਰਤ ‘ਚ ਕੰਮ ਕਰਨ ਵਾਲੇ ਕਈ ਕਰਮਚਾਰੀਆਂ ਨੂੰ ਵੀ ਨੌਕਰੀ ਤੋਂ ਕੱਢ ਦਿੱਤਾ ਹੈ। ਰਿਪੋਰਟਾਂ ਮੁਤਾਬਕ ਕੰਪਨੀ ਨੇ ਭਾਰਤ ਦੇ ਕਈ ਵਿਭਾਗਾਂ ਦੀ ਪੂਰੀ ਟੀਮ ਨੂੰ ਬਰਖਾਸਤ ਕਰ ਦਿੱਤਾ ਹੈ। ਦੱਸ ਦੇਈਏ ਕਿ ਟਵਿਟਰ ਦੇ ਮਾਲਕ ਬਣਦੇ ਹੀ ਮਸਕ ਨੇ ਟਵਿਟਰ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਪਰਾਗ ਅਗਰਵਾਲ ਨੂੰ ਕੰਪਨੀ ਤੋਂ ਬਰਖਾਸਤ ਕਰ ਦਿੱਤਾ ਸੀ।
ਐਲੋਨ ਮਸਕ ਨੇ ਪ੍ਰਤੀ ਮਹੀਨਾ 8 ਡਾਲਰ ਤੇ ਕੀਤਾ ਟਵੀਟ
ਐਲੋਨ ਮਸਕ ਨੇ 5 ਨਵੰਬਰ ਨੂੰ ਇੱਕ ਟਵੀਟ ਵਿੱਚ ਕਿਹਾ ਕਿ ਸਾਰਾ ਦਿਨ ਉਸ ਉੱਤੇ ਹਮਲਾ ਕਰੋ, ਪਰ ਇਸਦੀ ਕੀਮਤ 8 ਡਾਲਰ ਹੋਵੇਗੀ। ਇੱਥੇ ਮਸਕ ਟਵਿੱਟਰ ‘ਤੇ ਬਲੂ ਟਿੱਕਰਾਂ ਤੋਂ ਪ੍ਰਤੀ ਮਹੀਨਾ 8 ਡਾਲਰ ਯਾਨੀ ਲਗਭਗ 655 ਰੁਪਏ ਚਾਰਜ ਕਰਨ ਦੀ ਗੱਲ ਕਰ ਰਿਹਾ ਹੈ।
Trash me all day, but it’ll cost $8
— Elon Musk (@elonmusk) November 5, 2022
ਮਸਕ ਦੇ ਅਨੁਸਾਰ, ਇਹ ਕਦਮ ਸਮੱਗਰੀ ਸਿਰਜਣਹਾਰਾਂ ਨੂੰ ਇਨਾਮ ਦੇਵੇਗਾ ਅਤੇ ਆਮਦਨ ਦਾ ਇੱਕ ਸਰੋਤ ਬਣਾਏਗਾ। ਹਾਲਾਂਕਿ ਐਲੋਨ ਮਸਕ ਦੇ ਇਸ ਫੈਸਲੇ ਦੀ ਆਲੋਚਨਾ ਵੀ ਹੋ ਰਹੀ ਹੈ ਪਰ ਮਸਕ ਨੇ ਸਪੱਸ਼ਟ ਕੀਤਾ ਹੈ ਕਿ ਬਲੂ ਟਿੱਕ ਲਈ 8 ਡਾਲਰ ਖਰਚ ਕਰਨੇ ਪੈਣਗੇ।