ਟੇਸਲਾ ਦੇ ਸੀਈਓ ਐਲੋਨ ਮਸਕ (Elon Musk) ਟਵਿੱਟਰ ਦੇ ਨਵੇਂ ਮਾਲਕ ਬਣ ਗਏ ਹਨ। ਇਕ ਰਿਪੋਰਟ ਅਨੁਸਾਰ ਐਲਨ ਮਸਕ ਨੇ ਟਵਿੱਟਰ ਦੇ ਸੀਈਓ ਪਰਾਗ ਅਗਰਵਾਲ, (CEO Parag Agrawal) ਸੀਐਫਓ ਨੇਡ ਸੇਗਲ, (CFO Ned Segal) US ਦੇ ਚੋਟੀ ਦੇ ਕਾਨੂੰਨੀ ਅਤੇ ਨੀਤੀ ਕਾਰਜਕਾਰੀ ਵਿਜੇ ਗੱਡੇ (Vijaya Gadde 🇺🇸 top legal and policy executive) ਸਮੇਤ ਜਨਰਲ ਕਾਉਂਸਲ US ਸੀਨ ਐਡਜੇਟ (Sean Edgett the general counsel) ਨੂੰ ਕੰਪਨੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਦੱਸ ਦੇਈਏ ਕਿ ਅਮਰੀਕਾ ਦੇ San Francisco ਸਥਿਤ ਟਵਿੱਟਰ ਹੈੱਡਕੁਆਟਰ’ਚ ਇਸ ਸਮੇਂ ਸਵੇਰ ਦੇ ਸੱਤ ਵੱਜ ਰਹੇ ਹਨ ਤੇ ਇਸ ਅਨੁਸਾਰ ਅੱਜ ਮਸਕ ਦਿਨ ਵੇਲੇ ਕੰਪਨੀ ਦੇ ਮੁਲਾਜ਼ਮਾਂ ਨੂੰ ਸੰਬੋਧਨ ਕਰਣਗੇ ਤੇ ਇਸ ‘ਚ ਵੱਡੇ ਐਲਾਨ ਹੋਣ ਦੇ ਆਸਾਰ ਜਤਾਏ ਜਾ ਰਹੇ ਹਨ।
ਦੱਸ ਦੇਈਏ ਕਿ ਐਲੋਨ ਮਸਕ ਨੇ ਇਸ ਸਾਲ 13 ਅਪ੍ਰੈਲ ਨੂੰ ਟਵਿਟਰ ਨੂੰ ਖਰੀਦਣ ਦਾ ਐਲਾਨ ਕੀਤਾ ਸੀ। ਉਸਨੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ $54.2 ਪ੍ਰਤੀ ਸ਼ੇਅਰ ਦੀ ਦਰ ਨਾਲ $44 ਬਿਲੀਅਨ ਵਿੱਚ ਖਰੀਦਣ ਦੀ ਪੇਸ਼ਕਸ਼ ਕੀਤੀ ਸੀ। ਪਰ ਫਿਰ ਸਪੈਮ ਅਤੇ ਜਾਅਲੀ ਖਾਤਿਆਂ ਦੇ ਕਾਰਨ, ਉਸਨੇ ਉਸ ਸੌਦੇ ਨੂੰ ਰੋਕ ਦਿੱਤਾ। ਇਸ ਤੋਂ ਬਾਅਦ 8 ਜੁਲਾਈ ਨੂੰ ਮਸਕ ਨੇ ਸੌਦਾ ਤੋੜਨ ਦਾ ਫੈਸਲਾ ਕੀਤਾ। ਇਸ ਦੇ ਖਿਲਾਫ ਟਵਿਟਰ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ਪਰ ਫਿਰ ਅਕਤੂਬਰ ਦੀ ਸ਼ੁਰੂਆਤ ਵਿੱਚ, ਮਸਕ ਨੇ ਆਪਣਾ ਰੁਖ ਬਦਲਿਆ ਅਤੇ ਸੌਦੇ ਨੂੰ ਦੁਬਾਰਾ ਪੂਰਾ ਕਰਨ ਲਈ ਸਹਿਮਤ ਹੋ ਗਿਆ। ਇਸ ਦੌਰਾਨ ਡੇਲਾਵੇਅਰ ਅਦਾਲਤ ਨੇ 28 ਅਕਤੂਬਰ ਤੱਕ ਸੌਦਾ ਪੂਰਾ ਕਰਨ ਦਾ ਹੁਕਮ ਦਿੱਤਾ ਹੈ। ਐਲੋਨ ਮਸਕ ਨੇ ਇਕ ਦਿਨ ਪਹਿਲਾਂ ਹੀ ਟਵਿਟਰ ਦੇ ਦਫਤਰ ਪਹੁੰਚ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।
TV, FACEBOOK, YOUTUBE ਤੋਂ ਪਹਿਲਾਂ ਦੇਖੋ ਹਰ ਖ਼ਬਰ PRO PUNJAB TV APP ‘ਤੇ
Link ‘ਤੇ Click ਕਰਕੇ ਹੁਣੇ Download ਕਰੋ :
Android: https://bit.ly/3VMis0h