ਤੁਸੀਂ ਕਹਾਣੀਆਂ ਵਿਚ ਸਵਰਗ ਲੋਕ ਤੇ ਪਾਤਾਲ ਲੋਕ ਬਾਰੇ ਜ਼ਰੂਰ ਸੁਣਿਆ ਹੋਵੇਗਾ। ਕਿਹਾ ਜਾਂਦਾ ਹੈ ਕਿ ਪਾਤਾਲ ਲੋਕ ਜ਼ਮੀਨ ਦੇ ਹੇਠਾਂ ਵਸਿਆ ਹੈ। ਹਾਲਾਂਕਿ ਇਹ ਸਿਰਫ਼ ਕਿੱਸੇ-ਕਹਾਣੀਆਂ ਵਿਚ ਹੀ ਸੁਣਨ ਤੇ ਵੇਖਣ ਨੂੰ ਮਿਲਦੇ ਹਨ ਪਰ ਇਕ ਅਜਿਹਾ ਪਿੰਡ ਹੈ ਜੋ ਜ਼ਮੀਨ ਤੋਂ ਹਜ਼ਾਰਾਂ ਫੁੱਟ ਹੇਠਾਂ ਵਸਿਆ ਹੋਇਆ ਹੈ। ਇਹ ਪਿੰਡ ਅਮਰੀਕਾ ਦੇ ਗ੍ਰੈਂਡ ਕੈਨਿਅਨ ਦੇ ਹਵਾਸੂ ਕੈਨਿਅਨ ਵਿਚ ਹੈ। ਇਸ ਪਿੰਡ ਦਾ ਨਾਂ ਸੁਪਾਈ ਹੈ।
ਡੂੰਘੀ ਖੱਡ ’ਚ ਵਸਿਆ ਹੈ ਇਹ ਪਿੰਡ
ਇਹ ਪਿੰਡ ਹਵਾਸੂ ਕੈਨਿਅਨ ਨੇੜੇ ਇਕ ਡੂੰਘੀ ਖੱਡ ਵਿਚ ਵਸਿਆ ਹੋਇਆ ਹੈ। ਇਸ ਪਿੰਡ ਨੂੰ ਪੂਰੀ ਦੁਨੀਆ ’ਚ ਇੰਟਰਨੈੱਟ ’ਤੇ ਕਾਫੀ ਸਰਚ ਕੀਤਾ ਜਾਂਦਾ ਹੈ। ਐਡਵੈਂਚਰ ਦੇ ਸ਼ੌਕੀਨ ਲੋਕ ਹਰ ਸਾਲ ਇੱਥੇ ਘੁੰਮਣ ਲਈ ਆਉਂਦੇ ਹਨ। ਹਰ ਸਾਲ ਦੁਨੀਆ ਭਰ ’ਚੋਂ ਲਗਭਗ ਸਾਢੇ 5 ਲੱਖ ਲੋਕ ਇਸ ਨੂੰ ਦੇਖਣ ਲਈ ਐਰੀਜ਼ੋਨਾ ਆਉਂਦੇ ਹਨ।
ਇਹ ਵੀ ਪੜ੍ਹੋ- ਅਜ਼ਬ-ਗਜ਼ਬ: ‘ਸ਼ਰਾਬ’ ਦੀ ਖਪਤ ਵਧਾਉਣ ਲਈ ਇਹ ਦੇਸ਼ ਨੌਜਵਾਨਾਂ ‘ਚ ਕਰਵਾ ਰਿਹੈ ਸ਼ਰਾਬ ਪੀਣ ਦੇ ਮੁਕਾਬਲੇ
ਪਿੰਡ ’ਚ ਰਹਿੰਦੇ ਹਨ ਰੈੱਡ ਇੰਡੀਅਨਸ
ਦੱਸਿਆ ਜਾਂਦਾ ਹੈ ਕਿ ਇਸ ਪਿੰਡ ਦੀ ਕੁਲ ਆਬਾਦੀ 208 ਹੈ। ਪਿੰਡ ਦੇ ਵਸਨੀਕ ਅਮਰੀਕਾ ਦੇ ਮੂਲ ਵਾਸੀ ਰੈੱਡ ਇੰਡੀਅਨਸ ਹਨ। ਦੱਸ ਦੇਈਏ ਕਿ ਆਧੁਨਿਕ ਯੁੱਗ ਵਿਚ ਵੀ ਇਹ ਪਿੰਡ ਦੁਨੀਆ ਨਾਲੋਂ ਕੱਟਿਆ ਹੋਇਆ ਹੈ, ਜਿਸ ਦਾ ਕਾਰਨ ਇਸ ਦਾ ਜ਼ਮੀਨ ਅੰਦਰ ਵਸਿਆ ਹੋਣਾ ਹੈ। ਇਸ ਪਿੰਡ ਵਿਚ ਆਵਾਜਾਈ ਦੇ ਸਾਧਨ ਵੀ ਸੀਮਤ ਹਨ। ਪਿੰਡ ਤਕ ਪਹੁੰਚਣ ਲਈ ਔਖਾ ਪੈਦਲ ਸਫ਼ਰ ਕਰਨਾ ਪੈਂਦਾ ਹੈ। ਲੋਕ ਇੱਥੇ ਪਹੁੰਚਣ ਲਈ ਖੱਚਰਾਂ ਦੀ ਵਰਤੋਂ ਵੀ ਕਰਦੇ ਹਨ। ਕੁਝ ਲੋਕ ਇੱਥੇ ਪਹੁੰਚਣ ਲਈ ਹਵਾਈ ਜਹਾਜ਼ ਦੀ ਵਰਤੋਂ ਕਰਦੇ ਹਨ ਜੋ ਪਿੰਡ ਨੂੰ ਨਜ਼ਦੀਕੀ ਹਾਈਵੇਅ ਨਾਲ ਜੋੜਦਾ ਹੈ। ਇੰਨਾ ਹੀ ਨਹੀਂ, ਇਸ ਪਿੰਡ ਵਿਚ ਅੱਜ ਵੀ ਚਿੱਠੀਆਂ ਲਿਆਉਣ-ਲਿਜਾਣ ਦਾ ਕੰਮ ਖੱਚਰਾਂ ਰਾਹੀਂ ਕੀਤਾ ਜਾਂਦਾ ਹੈ।