ਤਰਨਤਾਰਨ ਦੇ ਥਾਣਾ ਸਰਹਾਲੀ ‘ਤੇ ਸ਼ੁੱਕਰਵਾਰ ਰਾਤ ਰਾਕੇਟ ਲਾਂਚਰ ਨਾਲ ਹਮਲਾ ਕੀਤਾ ਗਿਆ।ਹਮਲੇ ਤੋਂ ਬਾਦ ਮੌਕੇ ‘ਤੇ ਪਹੁੰਚੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਸ਼ੁੱਕਰਵਾਰ ਰਾਤ ਕਰੀਬ 11.22 ਵਜੇ ਆਰਪੀਜੀ ਦੀ ਵਰਤੋਂ ਕਰਦੇ ਹੋਏ ਹਾਈਵੇਅ ਤੋਂ ਗ੍ਰਨੇਡ ਦਾਗਿਆ ਗਿਆ। ਇਹ ਥਾਣਾ ਸਰਹਾਲੀ ਦੇ ਸੁਵਿਧਾ ਕੇਂਦਰ ਨਾਲ ਟਕਰਾ ਗਿਆ। ਯੂਏਪੀਏ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਇਸ ਸਾਲ ਕਰੀਬ 200 ਡਰੋਨ ਡੇਗੇ ਜਾ ਚੁੱਕੇ ਹਨ। ਪਿਛਲੇ ਇਕ ਮਹੀਨੇ ‘ਚ ਕਈ ਡਰੋਨਾਂ ਨੂੰ ਰੋਕਿਆ ਵੀ ਗਿਆ ਹੈ, ਹੈਰੋਇਨ ਅਤੇ ਹਥਿਆਰ ਜ਼ਬਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਦੁਸ਼ਮਣ ਦੇਸ਼ ਬੌਖਲਾਇਆ ਹੋਇਆ ਹੈ ਅਤੇ ਧਿਆਨ ਭਟਕਾਉਣ ਦੇ ਰਾਤ ਨੂੰ ਇਹ ਹਮਲੇ ਕਰਵਾ ਰਿਹਾ ਹੈ। ਫੋਰੈਂਸਿਕ ਟੀਮ ਅਤੇ ਫੌਜ ਮੌਕੇ ‘ਤੇ ਮੌਜੂਦ ਹੈ।ਇਹ ਇੱਕ ਆਰਪੀਜੀ ਹਮਲਾ ਮੰਨਿਆ ਜਾ ਰਿਹਾ ਹੈ ਜੋ ਕਾਫ਼ੀ ਸ਼ਕਤੀਸ਼ਾਲੀ ਹੁੰਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਪਹਿਲਾਂ ਕਿਤੇ ਹੋਰ ਡਿੱਗਿਆ ਅਤੇ ਬਾਅਦ ਵਿੱਚ ਡਾਇਵਰਟ ਹੋ ਕੇ ਥਾਣੇ ‘ਚ ਡਿੱਗਿਆ।
ਉਦਾਹਰਣ ਵਜੋਂ, ਪਹਿਲਾਂ ਗੇਟ ਜਾਂ ਪਿੱਲਰ ਨੂੰ ਨਿਸ਼ਾਨਾ ਬਣਾਇਆ ਅਤੇ ਫਿਰ ਇਮਾਰਤ ਵੱਲ ਆਇਆ।ਗੁਰਪਤਵੰਤ ਸਿੰਘ ਪੰਨੂ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।ਮੌਕੇ ‘ਤੇ ਪਹੁੰਚੇ ਡੀਜੀਪੀ ਨੇ ਕਿਹਾ ਕਿ ਮੁੱਢਲੀ ਜਾਂਚ ਮੁਤਾਬਕ ਇਹ ਸਰਹੱਦ ਪਾਰ ਤਸਕਰੀ ਦਾ ਮਾਮਲਾ ਹੋ ਸਕਦਾ ਹੈ। ਬਹੁਤ ਸਪੱਸ਼ਟ ਸੰਕੇਤ ਹੈ ਕਿ ਇਹ ਗੁਆਂਢੀ ਦੇਸ਼ ਦੀ ਰਣਨੀਤੀ ਹੈ। ਪੰਜਾਬ ਪੁਲਿਸ ਬੀਐਸਐਫ ਅਤੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਜਾਂਚ ਕਰੇਗੀ।ਉਨ੍ਹਾਂ ਕਿਹਾ ਕਿ ਅਸੀਂ ਇਸਦੀ ਤਕਨੀਕੀ ਅਤੇ ਫੋਰੈਂਸਿਕ ਤੌਰ ‘ਤੇ ਜਾਂਚ ਕਰਾਂਗੇ, ਅਪਰਾਧ ਦੇ ਸਥਾਨ ਤੋਂ ਸਾਰੇ ਸੁਰਾਗ ਇਕੱਠੇ ਕਰਾਂਗੇ।ਡੀਜੀਪੀ ਨੇ ਕਿਹਾ ਕਿ ਅਸੀਂ SFJ ਦੇ ਦਾਅਵੇ ਦੀ ਵੀ ਜਾਂਚ ਕਰਾਂਗੇ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h