T20 World Cup 2022 Final Match: ਟੀ-20 ਵਿਸ਼ਵ ਕੱਪ 2022 ਦਾ ਫਾਈਨਲ ਮੈਚ ਇੰਗਲੈਂਡ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਜਾਣਾ ਹੈ। 13 ਨਵੰਬਰ (ਐਤਵਾਰ) ਨੂੰ ਮੈਲਬੌਰਨ ਕ੍ਰਿਕਟ ਗਰਾਊਂਡ ‘ਤੇ ਹੋਣ ਵਾਲੇ ਇਸ ਸ਼ਾਨਦਾਰ ਮੈਚ ਨੂੰ ਦੁਨੀਆ ਭਰ ਦੇ ਕ੍ਰਿਕਟ ਪ੍ਰੇਮੀਆਂ ਦੀ ਨਜ਼ਰ ਹੋਵੇਗੀ। ਜਿੱਥੇ ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ। ਇਸ ਦੇ ਨਾਲ ਹੀ ਇੰਗਲੈਂਡ ਨੇ ਭਾਰਤੀ ਟੀਮ ਨੂੰ ਇਕਤਰਫਾ ਮੈਚ ‘ਚ 10 ਵਿਕਟਾਂ ਨਾਲ ਹਰਾਇਆ। ਫਾਈਨਲ ਮੈਚ ਭਾਰਤੀ ਸਮੇਂ ਮੁਤਾਬਕ ਦੁਪਹਿਰ 1.30 ਵਜੇ ਸ਼ੁਰੂ ਹੋਵੇਗਾ।
ਫਾਈਨਲ ਮੈਚ ‘ਤੇ ਮੀਂਹ ਦਾ ਖਦਸ਼ਾ
ਫਾਈਨਲ ਮੈਚ ‘ਤੇ ਵੀ ਮੀਂਹ ਦਾ ਖ਼ਤਰਾ ਮੰਡਰਾ ਰਿਹਾ ਹੈ। ਮੈਲਬਰਨ ‘ਚ ਐਤਵਾਰ ਨੂੰ ਮੀਂਹ ਪੈਣ ਦੀ ਸੰਭਾਵਨਾ 95 ਪ੍ਰਤੀਸ਼ਤ ਹੈ। ਚੰਗੀ ਗੱਲ ਇਹ ਹੈ ਕਿ ਰਿਜ਼ਰਵ ਡੇਅ ਵੀ ਰੱਖਿਆ ਗਿਆ ਹੈ। ਪਰ ਬਦਕਿਸਮਤੀ ਨਾਲ ‘ਰਿਜ਼ਰਵ ਡੇ’ ਵਾਲੇ ਦਿਨ ਵੀ ਮੀਂਹ ਪੈਣ ਦੀ 95 ਫੀਸਦੀ ਸੰਭਾਵਨਾ ਹੈ। ਅਜਿਹੇ ‘ਚ ਜੇਕਰ ਮੀਂਹ ਕਾਰਨ ਰਿਜ਼ਰਵ ਡੇਅ ‘ਚ ਵੀ ਨਤੀਜਾ ਨਹੀਂ ਨਿਕਲਿਆ ਤਾਂ ਇੰਗਲੈਂਡ ਅਤੇ ਪਾਕਿਸਤਾਨ ਨੂੰ ਸਾਂਝੇ ਤੌਰ ‘ਤੇ ਜੇਤੂ ਐਲਾਨ ਦਿੱਤਾ ਜਾਵੇਗਾ। ਅਜਿਹਾ ਪਹਿਲਾਂ ਵੀ ਹੋਇਆ ਹੈ ਜਦੋਂ ਭਾਰਤ ਅਤੇ ਸ਼੍ਰੀਲੰਕਾ 2002 ਦੀ ਚੈਂਪੀਅਨਜ਼ ਟਰਾਫੀ ਦੇ ਸਾਂਝੇ ਜੇਤੂ ਐਲਾਨੇ ਗਏ ਸੀ।
ਦੱਸ ਦੇਈਏ ਕਿ ਆਈਸੀਸੀ ਦੇ ਨਿਯਮਾਂ ਦੇ ਮੁਤਾਬਕ, ਡਕਵਰਥ ਲੁਈਸ ਨਿਯਮ ਤੋਂ ਨਤੀਜਾ ਹਾਸਲ ਕਰਨ ਲਈ ਟੀ-20 ਵਿਸ਼ਵ ਕੱਪ ਦੇ ਪਲੇਆਫ ਮੈਚਾਂ ਵਿੱਚ 10-10 ਓਵਰਾਂ ਦੀ ਖੇਡ ਹੋਣੀ ਜ਼ਰੂਰੀ ਹੈ। ਜੇਕਰ ਐਤਵਾਰ ਨੂੰ 10-10 ਓਵਰਾਂ ਦੀ ਖੇਡ ਬਾਰਿਸ਼ ਕਾਰਨ ਪੂਰੀ ਨਹੀਂ ਹੋ ਸਕੀ ਤਾਂ ਇਹ ਰਿਜ਼ਰਵ ਡੇ ‘ਤੇ ਹੋਵੇਗੀ। ਟਾਸ ਹੋਣ ਤੋਂ ਬਾਅਦ ਮੈਚ ‘ਲਾਈਵ’ ਮੰਨਿਆ ਜਾਵੇਗਾ। ਜੇਕਰ ਮੈਚ ਰਿਜ਼ਰਵ ਦਿਨ ‘ਤੇ ਜਾਂਦਾ ਹੈ, ਤਾਂ ਇਹ ਭਾਰਤੀ ਸਮੇਂ ਮੁਤਾਬਕ ਸਵੇਰੇ 9.30 ਵਜੇ ਸ਼ੁਰੂ ਹੋਵੇਗਾ।
ਮੀਂਹ ਨਾਲ ਧੋਤੇ ਗਏ ਕੁੱਲ ਚਾਰ ਮੈਚ
ਮੌਜੂਦਾ ਟੀ-20 ਵਿਸ਼ਵ ਕੱਪ ‘ਚ ਕੁੱਲ ਚਾਰ ਮੈਚ ਮੀਂਹ ਕਾਰਨ ਧੋਤੇ ਗਏ। 28 ਅਕਤੂਬਰ ਨੂੰ ਆਇਰਲੈਂਡ-ਅਫਗਾਨਿਸਤਾਨ ਅਤੇ ਆਸਟ੍ਰੇਲੀਆ-ਇੰਗਲੈਂਡ ਦੇ ਮੈਚ ਮੀਂਹ ਕਾਰਨ ਰੱਦ ਕਰਨੇ ਪਏ ਸਨ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ-ਜ਼ਿੰਬਾਬਵੇ ਅਤੇ ਨਿਊਜ਼ੀਲੈਂਡ-ਅਫਗਾਨਿਸਤਾਨ ਦੇ ਮੈਚ ਵੀ ਮੀਂਹ ਕਾਰਨ ਬੇ-ਅਨਤੀਏ ਹੋਏ ਸੀ।
ਟੀ-20 ਵਿਸ਼ਵ ਕੱਪ 2022 ਵਿੱਚ ਪਾਕਿਸਤਾਨ ਅਤੇ ਇੰਗਲੈਂਡ ਨੇ ਮੈਲਬਰਨ ਕ੍ਰਿਕਟ ਗਰਾਊਂਡ ਵਿੱਚ ਇੱਕ-ਇੱਕ ਮੈਚ ਖੇਡਿਆ ਹੈ, ਜਿੱਥੇ ਦੋਵਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤ ਨੇ ਪਾਕਿਸਤਾਨੀ ਟੀਮ ਨੂੰ ਚਾਰ ਵਿਕਟਾਂ ਨਾਲ ਹਰਾਇਆ।
ਇਸ ਦੇ ਨਾਲ ਹੀ ਆਇਰਲੈਂਡ ਨੇ ਇੰਗਲੈਂਡ ਨੂੰ 5 ਦੌੜਾਂ ਨਾਲ ਹਰਾਇਆ। MCG ਨੂੰ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਵਜੋਂ ਜਾਣਿਆ ਜਾਂਦਾ ਹੈ ਅਤੇ ਇਸ ਮੈਦਾਨ ਵਿੱਚ ਦਰਸ਼ਕਾਂ ਦੀ ਸਮਰੱਥਾ ਇੱਕ ਲੱਖ ਦੇ ਕਰੀਬ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h