ਗਾਜ਼ੀਆਬਾਦ ‘ਚ ਦਿਹਾੜੀ ਦਾ ਪੂਰਾ ਪੈਸਾ ਨਾ ਮਿਲਣ ‘ਤੇ ਮਜ਼ਦੂਰਾਂ ਨੇ ਇੱਕ ਮਿਸਤਰੀ ਠੇਕੇਦਾਰ ਹੱਤਿਆ ਕਰ ਦਿੱਤੀ।ਹੱਤਿਆ ਤੋਂ ਬਾਅਦ ਠੇਕੇਦਾਰ ਦੀ ਬਾਈਕ ਨੂੰ ਵੀ ਹਿੰਡਨ ‘ਚ ਵਹਿ ਗਿਆ।ਦੱਸਿਆ ਜਾ ਰਿਹਾ ਹੈ ਕਿ ਮਜ਼ਦੂਰ ਦਿਹਾੜੀ ਦਾ ਪੂਰਾ ਪੈਸਾ ਨਹੀਂ ਮਿਲਣ ਤੋਂ ਨਰਾਜ ਸਨ।
ਪੁਲਿਸ ਨੇ ਤਿੰਨ ਮਜ਼ਦੂਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ।ਨਦੀ ‘ਚੋਂ ਲਾਸ਼ ਦੀ ਤਲਾਸ਼ ਕੀਤੀ ਜਾ ਰਹੀ ਹੈ।
ਦਰਅਸਲ, ਟੀਲਾ ਮੋੜ ਥਾਣਾ ਖੇਤਰ ‘ਚ ਰਹਿਣ ਵਾਲਾ ਵਿਜੈ ਨਾਮ ਦਾ ਸਖਸ਼ ਮਜ਼ਦੂਰਾਂ ਨੂੰ ਠੇਕੇਦਾਰੀ ‘ਤੇ ਕੰਮ ਦਿਵਾਉਂਦਾ ਸੀ।ਵਿਜੇ ਬੀਤੀ 10 ਸਤੰਬਰ ਨੂੰ ਕੰਮ ‘ਤੇ ਗਿਆ, ਪਰ ਵਾਪਸ ਨਹੀਂ ਆਇਆ।11 ਸਤੰਬਰ ਨੂੰ ਵਿਜੈ ਦੀ ਪਤਨੀ ਗਾਜ਼ੀਆਬਾਦ ਦੇ ਟੀਲਾ ਮੋੜ ਥਾਣੇ ਪਹੁੰਚੀ ਤੇ ਆਪਣੇ ਪਤੀ ਦੀ ਗੁੰਮਸ਼ੁਦਗੀ ਦੇ ਨਾਲ ਉਸਦੇ ਨਾਲ ਕੰਮ ਕਰਨ ਵਾਲੇ ਸ਼ਾਹਰੁਖ, ਸਲਮਾਨ ਤੇ ਸ਼ਹਿਜਾਦ ‘ਤੇ ਹੱਤਿਆ ਦਾ ਸ਼ੱਕ ਜਤਾਉਂਦੇ ਹੋਏ ਕੇਸ ਦਰਜ ਕਰਾਇਆ।
ਇਸ ਤੋਂ ਬਾਅਦ ਪੁਲਿਸ ਨੇ ਜਾਂਚ ਦੇ ਬਾਅਦ ਹਿੰਡਨ ਨਦੀ ‘ਚ ਗੋਤਾਖੋਰਾਂ ਅਤੇ ਐਨਡੀਆਰਐੱਫ ਦੀ ਮਦਦ ਨਾਲ ਤਲਾਸ਼ ਸ਼ੁਰੂ ਕੀਤੀ, ਪਰ ਅਜੇ ਤੱਕ ਲਾਸ਼ ਬਰਾਮਦ ਨਹੀਂ ਹੋ ਸਕੀ ਹੈ, ਜਦੋਂ ਕਿ ਨਦੀ ਕੋਲੋਂ ਬਾਈਕ ਬਰਾਮਦ ਹੋੋ ਗਈ ਹੈ।
ਦੋਸ਼ੀਆਂ ਨੇ ਸ਼ੁਰੂਆਤ ‘ਚ ਪੁਲਿਸ ਨੂੰ ਦੱਸਿਆ ਕਿ ਮ੍ਰਿਤਕ ਉਨਾਂ੍ਹ ਦੇ ਨਾਲ ਲੰਚ ਟਾਈਮ ਦੌਰਾਨ ਨਹਾਉਣ ਲਈ ਆਇਆ ਸੀ।ਜਿੱਥੇ ਉਹ ਨਦੀ ‘ਚ ਡੁੱਬ ਗਿਆ।ਉਨ੍ਹਾਂ ਨੇ ਪੁਲਿਸ ਦੇ ਡਰ ਤੋਂ ਘਟਨਾ ਦੀ ਜਾਣਕਾਰੀ ਕਿਸੇ ਨੂੰ ਨਹੀਂ ਦਿੱਤੀ ਸੀ, ਪਰ ਜਦੋਂ ਪੁਲਿਸ ਨੇ ਸਖਤੀ ਨਾਲ ਪੁਛiੱਗਛ ਕੀਤੀ ਤੇ ਨਾਲ ਹੀ ਮ੍ਰਿਤਕ ਦੀ ਬਾਈਕ ਦੇ ਬਾਰੇ ‘ਚ ਜਾਣਕਾਰੀ ਜੁਟਾਈ ਤਾਂ ਦੋਸ਼ੀਆਂ ਨੇ ਘਟਨਾ ਕਬੂਲ ਕਰ ਲਈ।
ਪੁਲਿਸ ਮੁਤਾਬਕ, ਵਿਜੈ ਦੀ ਉਸ ਦੇ ਨਾਲ ਕੰਮ ਕਰਨ ਵਾਲੇ ਤਿੰਨ ਮਜ਼ਦੂਰਾਂ ਨੇ ਹੱਤਿਆ ਕਰ ਦਿੱਤੀ ਸੀ।ਮ੍ਰਿਤਕ ਵਿਜੇ ਦੋਸ਼ੀ ਮਜ਼ਦੂਰਾਂ ਦਾ ਠੇਕੇਦਾਰ ਸੀ।ਦੱਸਿਆ ਜਾ ਰਿਹਾ ਹੈ ਕਿ ਉਹ ਦੋਸ਼ੀਆਂ ਦੀ ਦਿਹਾੜੀ ਦੇ ਪੈਸੇ ‘ਚੋਂ ਘੱਟ ਹਿੱਸਾ ਦਿੰਦਾ ਸੀ ਤੇ ਦਬੰਗਗਿਰੀ ਦਿਖਾਉਂਦੇ ਹੋਏ ਭੱਦੀ ਸ਼ਬਦਾਵਲੀ ਵਰਤਦਾ ਸੀ।ਇਸ ਗੱਲ ਤੋਂ ਨਾਰਾਜ਼ ਦੋਸ਼ੀਆਂ ਨੇ ਪਹਿਲਾਂ ਵਿਜੈ ਦੇ ਨਾਲ ਬੈਠ ਕੇ ਸ਼ਰਾਬ ਪੀਤੀ।ਇਸ ਤੋਂ ਬਾਅਦ ਉਸਨੂੰ ਹਿੰਡਨ ਨਦੀ ‘ਚ ਡੁਬੋਕੇ ਮਾਰ ਦਿੱਤਾ।
ਸੁਤੰਤਰਤ ਸਿੰਘ ਨੇ ਕਿਹਾ ਕਿ ਪੁਲਿਸ ਨੇ ਤਿੰਨ ਦੋਸ਼ੀਆਂ ਸ਼ਾਹਰੁਖ, ਸਲਮਾਨ ਤੇ ਸ਼ਹਿਜਾਦ ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਹੈ।ਦੋਸ਼ੀਆਂ ਦੀ ਨਿਸ਼ਾਨਦੇਹੀ ‘ਤੇ ਹਿੰਡਨ ਨਦੀ ਤੋਂ ਬਾਈਕ ਬਰਾਮਦ ਕਰ ਲਈ ਹੈ।ਹਾਲਾਂਕਿ ਲਾਸ਼ ਅਜੇ ਪੁਲਿਸ ਨੂੰ ਨਹੀਂ ਮਿਲਿਆ ਹੈ।ਪੁਲਿਸ ਗੋਤਾਖੋਰਾਂ ਤੇ ਐਨਡੀਆਰਐਫ ਦੀ ਟੀਮ ਦੀ ਮਦਦ ਨਾਲ ਲਾਸ਼ ਦੀ ਭਾਲ ਕਰ ਰਹੀ ਹੈ।