ਕੋਰੋਨਾ ਦੇ ਦੌਰ ‘ਚ 2 ਸਾਲ ਬਿਤਾਉਣ ਤੋਂ ਬਾਅਦ ਇਸ ਵਾਰ ਚੰਡੀਗੜ੍ਹ ‘ਚ ਦੁਸਹਿਰਾ ਧੂਮਧਾਮ ਨਾਲ ਮਨਾਇਆ ਜਾਵੇਗਾ। ਸ਼ਹਿਰ ‘ਚ ਕਈ ਥਾਵਾਂ ‘ਤੇ ਰਾਵਣ ਦੇ ਪੁਤਲੇ ਫੂਕੇ ਜਾਣਗੇ ਸੈਕਟਰ-17 ਪਰੇਡ ਗਰਾਊਂਡ ‘ਚ 65 ਫੁੱਟ ਦੇ ਰਾਵਣ ਦੇ ਪੁਤਲੇ ਫੂਕੇ ਜਾਣਗੇ।
ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ 60-60 ਫੁੱਟ ਦੇ ਹੋਣਗੇ। ਦੱਸ ਦੇਈਏ ਕਿ ਦੁਸਹਿਰੇ ਤੋਂ ਪਹਿਲਾਂ ਹੀ ਸ਼ਰਾਰਤੀ ਅਨਸਰਾਂ ਵਲੋਂ ਮੇਘਨਾਥ ਦਾ ਪੁਤਲਾ ਫੂਕ ਦਿੱਤਾ।ਦੱਸਣਯੋਗ ਹੈ ਕਿ ਇਹ ਘਟਨਾ ਚੰਡੀਗੜ੍ਹ ਦੇ ਸੈਕਟਰ-47 ‘ਚ ਵਾਪਰੀ।ਜਿੱਥੇ ਰਾਤ ਫਾਰਚੂਨਰ ਕਾਰ ‘ਚ ਆਏ ਨੌਜਵਾਨ ਅੱਗ ਲਗਾ ਕੇ ਫਰਾਰ ਹੋ ਗਏ।
ਦੱਸ ਦੇਈਏ ਕਿ ਸ਼ਹਿਰ ਦਾ ਸਭ ਤੋਂ ਉੱਚਾ ਰਾਵਣ ਦਾ ਪੁਤਲਾ ਸੈਕਟਰ-46 ਵਿੱਚ ਬਣਾਇਆ ਗਿਆ ਹੈ। ਇਸ ਦੀ ਉਚਾਈ 91 ਫੁੱਟ ਹੈ। ਸਨਾਤਮ ਧਰਮ ਦੁਸਹਿਰਾ ਕਮੇਟੀ ਸੈਕਟਰ-46 ਵੱਲੋਂ ਇਸ ਵਾਰ ਰਾਵਣ ਦੇ ਪੁਤਲੇ ਵਿੱਚ ਕਈ ਤਰ੍ਹਾਂ ਦੇ ਇਲੈਕਟ੍ਰਾਨਿਕ ਯੰਤਰ ਫਿੱਟ ਕੀਤੇ ਗਏ। ਇਸ ਰਾਹੀਂ ਰਾਵਣ ਦਾ ਕਰੂਰ ਰੂਪ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇੱਥੇ ਕੁੰਭਕਰਨ ਅਤੇ ਮੇਘਨਾਥ ਦੇ 80 ਫੁੱਟ ਉੱਚੇ ਪੁਤਲੇ ਵੀ ਹਨ।