ਬਾਰਿਸ਼ ਦਾ ਮੌਸਮ ਤਾਂ ਸਭ ਨੂੰ ਬਹੁਤ ਸੁਹਾਵਣਾ ਲੱਗਦਾ ਹੈ।ਇਸ ਸਾਨੂੰ ਭਿਆਨਕ ਗਰਮੀ ਤੋਂ ਰਾਹਤ ਦਿੰਦਾ ਹੈ।ਪਰ ਇਸੇ ਦੇ ਨਾਲ ਹੀ ਇਹ ਕਈ ਸਕਿਨ ਪ੍ਰਾਬਲਮ ਵੀ ਨਾਲ ਲਿਆਉਂਦਾ ਹੈ।ਦਰਅਸਲ ਬਾਰਿਸ਼ ਦੇ ਮੌਸਮ ‘ਚ ਵਾਤਾਵਰਨ ‘ਚ ਨਮੀ ਦੇ ਕਾਰਨ ਸਕਿਨ ‘ਚ ਚਿਪਚਿਪਾਹਟ, ਪਿੰਪਲਜ਼ ਅਤੇ ਰੈਸ਼ੇਜ਼ ਵਰਗੀਆਂ ਕਈ ਸਮੱਸਿਆਵਾਂ ਹੋਣ ਲੱਗਦੀਆਂ ਹਨ ਜਿਸ ਨਾਲ ਸਕਿਨ ਡੱਲ ਹੋ ਜਾਂਦੀ ਹੈ।
ਇਸ ਲਈ ਬਾਰਿਸ਼ ਦੇ ਮੌਸਮ ‘ਚ ਸਕਿਨ ਦਾ ਖਾਸ ਖਿਆਲ ਰੱਖਣਾ ਬੇਹੱਦ ਜ਼ਰੂਰੀ ਹੈ।ਬਾਰਿਸ਼ ਦੇ ਮੌਸਮ ‘ਚ ਸਕਿਨ ਸਬੰਧੀ ਸਮੱਸਿਆਵਾਂ ਨੂੰ ਘੱਟ ਕਰਨ ਲਈ ਮਾਹਿਰਾਂ ਨੇ ਕੁਝ ਟਿਪਸ ਦਿੱਤੇ ਹਨ ਜਿਨਾਂ ਨੂੰ ਅਪਣਾਕੇ ਤੁਸੀਂ ਆਪਣੇ ਚਿਹਰੇ ਦੀ ਚਮਕ ਬਰਕਰਾਰ ਰੱਖ ਸਕਦੇ ਹੋ।
ਕਲੀਜਿੰਗ ਜ਼ਰੂਰ ਕਰੋ: ਮਾਨਸੂਨ ਦੇ ਮੌਸਮ ‘ਚ ਨਮੀ ਦੇ ਕਾਰਨ ਚਿਹਰਾ ਚਿਪਚਿਪਾ ਹੋ ਜਾਂਦਾ ਹੈ।ਚਿਹਰੇ ‘ਚ ਅਧਿਕ ਤੇਲ ਅਤੇ ਗੰਦਗੀ ਹਟਾਉਣ ਦੇ ਲਈ ਦਿਨ ‘ਚ ਦੋ ਵਾਰ ਫੇਸਵਾਸ਼ ਕਰਨਾ ਨਾ ਭੁੱਲੋ।ਹੋ ਸਕੇ ਤਾਂ ਕੋਈ ਚੰਗੇ ਕਲੀਂਜਰ ਨਾਲ ਚਿਹਰੇ ਦੀ ਸਫਾਈ ਕਰੋ।ਰਾਤ ਨੂੰ ਸੌਣ ਤੋਂ ਪਹਿਲਾਂ ਫੇਸ ਵਾਸ਼ ਕਰਨਾ ਨਾ ਭੁੱਲੋ।
ਟੋਨਰ ਲਗਾਉਣਾ ਨਾ ਭੁੱਲੋ: ਬਾਰਿਸ਼ ਦੇ ਮੌਸਮ ‘ਚ ਐਕਨੇ ਤੇ ਪਿੰਪਲ ਤੋਂ ਬਚਣ ਲਈ ਟੋਨਰ ਦਾ ਉਪਯੋਗ ਕਰੋ।ਟੋਨਰ ਸਾਡੀ ਸਕਿਨ ਦਾ ਪੀਐਚ ਬੈਲੇਂਸ ਬਣਾਏ ਰੱਖਦਾ ਹੈ ਅਤੇ ਓਪਨ ਪੋਰਸ ਨੂੰ ਘੱਟ ਕਰਦਾ ਹੈ।
ਨਮੀ ਹੈ ਜ਼ਰੂਰੀ: ਬਰਸਾਤ ਦੇ ਮੌਸਮ ‘ਚ ਮਾਇਚੁਰਾਜ਼ਿਰ ਜ਼ਰੂਰ ਲਗਾਓ।ਇਸ ਮੌਸਮ ‘ਚ ਅਜਿਹਾ ਮਾਇਸਚੁਰਾਇਜ਼ਰ ਲਗਾਉਣਾ ਚਾਹੀਦਾ ਜੋ ਸਕਿਨ ਨੂੰ ਆਇਲੀ ਬਣਾਏ ਬਿਨ੍ਹਾਂ ਹਾਈਡ੍ਰੇਟ ਰੱਖੇ।ਇਸਦੇ ਲਈ ਜੈੱਲ ਬੇਸਡ ਮਾਇਸਚੁਰਾਇਜ਼ਰ ਚੁਣ ਸਕਦੇ ਹੋ।
ਸਨਸਕ੍ਰੀਨ ਲਗਾਉਣਾ ਨਾ ਭੁੱਲੋ: ਕੁਝ ਲੋਕਾਂ ਨੂੰ ਲੱਗਦਾ ਹੈ ਕਿ ਮਾਨਸੂਨ ‘ਚ ਸਨਸਕ੍ਰੀਨ ਲਗਾਉਣ ਦੀ ਕੀ ਲੋੜ ਹੈ।ਪਰ ਮੌਸਮ ਕੋਈ ਵੀ ਹੋਵੇ ਚਿਹਰੇ ‘ਤੇ ਸਨਸਕ੍ਰੀਨ ਲਗਾਉਣਾ ਬੇਹਦ ਜ਼ਰੂਰੀ ਹੈ।ਸਨਸਕ੍ਰੀਨ ਇੱਕ ਤਰ੍ਹਾਂ ਨਾਲ ਪ੍ਰੋਟੈਕਿਟਿਵ ਲੇਅਰ ਦੀ ਤਰ੍ਹਾਂ ਕੰਮ ਕਰਦਾ ਹੈ।ਇਸ ਮੌਸਮ ‘ਚ ਇਹ ਚਿਹਰੇ ਨੂੰ ਯੂਵੀ ਕਿਰਨਾਂ ਤੋਂ ਬਚਾਉਂਦਾ ਹੈ।