vigilance bureau punjab: ਪੰਜਾਬ ਵਿਜੀਲੈਂਸ ਬਿਊਰੋ (vigilance bureau punjab) ਨੇ ਸਾਬਕਾ ਮੰਤਰੀ ਅਤੇ ਕਾਂਗਰਸ ਆਗੂ ਭਾਰਤ ਭੂਸ਼ਣ ਆਸ਼ੂ (bharat bhushan ashu) ਦੁਆਲੇ ਕਾਨੂੰਨੀ ਸ਼ਿਕੰਜਾ ਹੋਰ ਕੱਸ ਲਿਆ ਹੈ।ਕਾਂਗਰਸ ਸਰਕਾਰ ਸਮੇਂ ਹੋਏ ਕਥਿਤ ਖੁਰਾਕ ਘੁਟਾਲੇ ਦੇ ਮਾਮਲੇ ‘ਚ ਆਸ਼ੂ iਖ਼ਲਾਫ਼ ਹੁਣ ਤੱਕ ਲੁਧਿਆਣਾ,ਹੁਣ ਤਕ ਲੁਧਿਆਣਾ, ਫਰੀਦਕੋਟ ਤੇ ਨਵਾਂਸ਼ਹਿਰ ਸਮੇਤ ਚਾਰ ਥਾਵਾਂ ‘ਤੇ ਕੇਸ ਦਰਜ ਹੋ ਚੁੱਕੇ ਹਨ।ਵਿਜੀਲੈਂਸ ਵਲੋਂ ਖੁਰਾਕ ਘੁਟਾਲੇ ਤੇ ਟੈਂਡਰਾਂ ਦੀ ਅਲਾਟਮੈਂਟ ਦੇ ਮਾਮਲੇ ਦੀ ਦਸ ਦੇ ਕਰੀਬ ਹੋਰ ਥਾਵਾਂ ‘ਤੇ ਪੜਤਾਲ ਚੱਲ ਰਹੀ ਹੈ।
ਇਹ ਵੀ ਪੜ੍ਹੋ : Ram Rahim: ਪੈਰੋਲ ‘ਤੇ ਆਇਆ ਰਾਮ ਰਹੀਮ ਕਿਵੇਂ ਕਰ ਸਕਦਾ ਗਾਣਾ ਰਿਲੀਜ਼ ਤੇ ਸਤਿਸੰਗ ? ਸਵਾਲ ‘ਤੇ ਘਿਰੇ ਭਾਜਪਾ ਮੰਤਰੀ …
ਵਿਜੀਲੈਂਸ ਸੂਤਰਾਂ ਮੁਤਾਬਕ ਇਸ ਮਾਮਲੇ ‘ਚ ਇਕ ਦਰਜਨ ਦੇ ਕਰੀਬ ਕੇਸ ਦਰਜ ਹੋਣ ਦੀ ਸੰਭਾਵਨਾ ਹੈ।ਪੰਜਾਬ ਹਰਿਆਣਾ ਹਾਈਕੋਰਟ ਸਾਬਕਾ ਮੰਤਰੀ ਦੀ ਇਕ ਮਾਮਲੇ ‘ਚ ਜ਼ਮਾਨਤ ਰੱਦ ਕਰ ਚੁੱਕਾ ਹੈ।ਜੇਕਰ ਵਿਜੀਲੈਂਸ ਵਲੋਂ ਇੱਕ ਤੋਂ ਵੱਧ ਮਾਮਲਿਆਂ ‘ਚ ਆਸ਼ੂ ਨੂੰ ਨਾਮਜ਼ਦ ਕੀਤਾ ਜਾਂਦਾ ਹੈ ਤਾਂ ਉਸ ਨੂੰ ਲੰਬਾ ਸਮਾਂ ਜੇਲ੍ਹ ‘ਚ ਰਹਿਣਾ ਪੈ ਸਕਦਾ ਹੈ।
ਵਿਜੀਲੈਂਸ ਵਲੋਂ ਆਸ਼ੂ ਨੂੰ ਹੁਣ ਤਕ ਲੁਧਿਆਣਾ ਤੇ ਨਵਾਂਸ਼ਹਿਰ ‘ਚ ਦਰਜ ਮਾਮਲਿਆਂ ‘ਚ ਨਾਮਜ਼ਦ ਕੀਤਾ ਜਾ ਚੁੱਕਾ ਹੈ ਜਦਕਿ ਹੋਰ ਮਾਮਲਿਆਂ ‘ਚ ਸਾਬਕਾ ਮੰਤਰੀ ਦੀ ਭੂਮਿਕਾ ਬਾਰੇ ਪੜਤਾਲ ਤੋਂ ਬਾਅਦ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ : ਮੋਦੀ ਸਰਕਾਰ ਨੇ ਰੱਦੀ ਵੇਚ ਕਮਾਏ 254 ਕਰੋੜ ਰੁਪਏ, ਸੈਂਟਰਲ ਵਿਸਟਾ ਜਿੰਨੀ ਖਾਲੀ ਹੋਈ ਥਾਂ ‘ਤੇ ਬਣਾਈ ਕੰਟੀਨ
TV, FACEBOOK, YOUTUBE ਤੋਂ ਪਹਿਲਾਂ ਦੇਖੋ ਹਰ ਖ਼ਬਰ PRO PUNJAB TV APP ‘ਤੇ
Link ‘ਤੇ Click ਕਰਕੇ ਹੁਣੇ Download ਕਰੋ:
Android: https://bit.ly/3VMis0h