ਜੇਕਰ ਅਸੀਂ ਮਿਹਨਤ ਕਰਦੇ ਹਾਂ ਤਾਂ ਮਿਹਨਤ ਦਾ ਫਲ ਵੀ ਜ਼ਰੂਰ ਮਿਲਦਾ ਹੈ ਇਸੇ ਗੱਲ ਨੂੰ ਸਾਬਤ ਕੀਤਾ ਹੈ ਮਾਨਸਾ ਦੇ ਨੌਜਵਾਨ ਮਨਦੀਪ ਸਿੰਘ ਨੇ।ਜਿਸ ਨੂੰ ਛੇਵੀਂ ਨੌਕਰੀ ਨਾਇਬ ਤਹਿਸੀਲਦਾਰ ਦੀ ਪ੍ਰਾਪਤ ਕੀਤੀ ਹੈ।
ਇਸ ਤੋਂ ਪਹਿਲਾਂ ਉਹ ਪਟਵਾਰੀ, ਟੈਕਨੀਕਲ ਅਸਿਸਟੇਂਟ (ਵੇਅਰ ਹਾਊਸ), ਬੈਂਕ ਮੈਨੇਜਰ (ਕੋਆਪਰੇਟਿਵ ਬੈਂਕ), ਅਸਿਸਟੈਂਟ ਕਮਾਂਡਰ (ਸੀਏਸੀਐਫ), ਐਕਸਾਈਜ਼ ਇੰਸਪੈਕਟਰ (ਜਲੰਧਰ) ਦੀ ਨੌਕਰੀ ਪ੍ਰਾਪਤ ਕਰ ਚੁੱਕੇ ਹਨ।ਮਨਦੀਪ ਸਿੰਘ ਨੇ ਦਸਵੀਂ ਸੇਂਟ ਜੇਵੀਅਰ ਸਕੂਲ ਮਾਨਸਾ ਤੋਂ ਕੀਤੀ।









