ਹਿਮਾਚਲ ‘ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਝੀਲ ਦੇ ਪਾਣੀ ਦਾ ਪੱਧਰ ਵੱਧ ਰਿਹਾ ਹੈ, ਜਿਸ ਦੇ ਮੱਦੇਨਜ਼ਰ ਅੱਜ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ,
ਜਿਸ ‘ਚ ਸਮੂਹ ਡਿਪਟੀ ਕਮਿਸ਼ਨਰ, ਐੱਸ.ਡੀ.ਐੱਮ. ਅਤੇ ਪੰਜਾਬ ਦੇ ਸਿੰਚਾਈ ਵਿਭਾਗ ਦੇ ਐੱਸ. ਨੂੰ ਇਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਹਿਮਾਚਲ ’ਚ ਕੁਦਰਤ ਦਾ ਕਹਿਰ,ਦਰਿਆਵਾਂ ਨਾਲ ਲੱਗਦੇ ਖੇਤਰਾਂ ਵਿੱਚ ਲੋਕ ਨਾ ਜਾਣ- ਭਾਖੜਾ ਬਿਆਸ ਪ੍ਰਬੰਧਕ…
ਮਹਾਰਾਜਾ ਝੀਲ ਦੀ ਸਮਰੱਥਾ 1410 ਫੁੱਟ ਹੈ, ਜਦੋਂਕਿ ਇਹ ਪਹਿਲਾਂ ਹੀ 1390 ਤੋਂ 1395 ਫੁੱਟ ਪਾਣੀ ਨਾਲ ਭਰੀ ਹੋਈ ਹੈ। ਬੋਰਡ ਮੁਤਾਬਕ ਜੇਕਰ ਬਾਰਿਸ਼ ਜਾਰੀ ਰਹੀ ਤਾਂ ਬੰਨ੍ਹ ਦਾ ਪੱਧਰ ਹੋਰ ਵੱਧ ਜਾਵੇਗਾ, ਇਸ ਲਈ ਬਿਆਸ ਨਾਲ ਲੱਗਦੇ ਪਿੰਡਾਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ।