ਪੰਜਾਬ ਸਣੇ ਦੇਸ਼ ਭਰ ਵਿੱਚ ਲੋਕ ਸਭਾ ਚੋਣਾਂ 2024 ਦੇ ਆਖਰੀ ਪੜਾਅ ਲਈ ਵੋਟਿੰਗ ਮੁਕੰਮਲ ਹੋ ਗਈ ਹੈ। ਸੱਤਵੇਂ ਅਤੇ ਆਖਰੀ ਪੜਾਅ ਦੌਰਾਨ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਸ਼ਨੀਵਾਰ ਸ਼ਾਮ 5 ਵਜੇ ਤੱਕ 51 ਫੀਸਦੀ ਵੋਟਿੰਗ ਹੋਈ। ਲੋਕ ਸਭਾ ਚੋਣਾਂ 2024 ਦੇ ਨਤੀਜੇ 4 ਜੂਨ ਨੂੰ ਸਾਹਮਣੇ ਆਉਣਗੇ। ਹਾਲਾਂਕਿ ਇਸ ਤੋਂ ਪਹਿਲਾਂ ਹੁਣ ਹਰ ਕਿਸੇ ਦੀਆਂ ਨਜ਼ਰਾਂ ਅੱਜ ਵੱਖ-ਵੱਖ ਟੈਲੀਵਿਜ਼ਨ ਚੈਨਲਾਂ ‘ਤੇ ਆਉਣ ਵਾਲੇ ਐਗਜ਼ਿਟ ਪੋਲ ‘ਤੇ ਟਿਕੀਆਂ ਹੋਈਆਂ ਹਨ।
ਅਜਿਹੇ ‘ਚ ਅੱਜ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਲਈ ਸੈਂਪਲ ਸਰਵੇ ਦੇ ਆਧਾਰ ‘ਤੇ ਜਿੱਤ-ਹਾਰ ਦਾ ਅੰਦਾਜ਼ਾ ਲਗਾਇਆ ਜਾਵੇਗਾ। ਚੋਣਾਂ ਖਤਮ ਹੁੰਦੇ ਹੀ ਸ਼ਾਮ 6:30 ਵਜੇ ਵੱਖ-ਵੱਖ ਐਗਜ਼ਿਟ ਪੋਲ ਆਉਣੇ ਸ਼ੁਰੂ ਹੋ ਗਏ।
Mega Exit Poll ‘ਚ ਪੰਜਾਬ ਦੀਆਂ ਕੁੱਲ 13 ਸੀਟਾਂ ਵਿਚੋਂ AAP ਨੂੰ 0-1, ਕਾਂਗਰਸ ਨੂੰ 8-10, BJP ਨੂੰ 2-4,ਕਰਨਾਟਕ ਵਿਚ NDA ਨੂੰ 23-26 ਸੀਟਾਂ, INDIA ਗਠਜੋੜ ਨੂੰ 3-7 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ। ਆਂਧਰਾ ਪ੍ਰਦੇਸ਼ ਵਿਚ ਭਾਜਪਾ ਨੂੰ 4 ਤੋਂ 6, ਐਨਡੀਏ ਨੂੰ 19-22 ਅਤੇ ਹੋਰਾਂ ਨੂੰ 5 ਤੋਂ 8 ਸੀਟਾਂ ਮਿਲ ਸਕਦੀਆਂ ਹਨ। ਕੇਰਲ ਵਿਚ ਭਾਜਪਾ ਨੂੰ 1 ਤੋਂ 3 ਅਤੇ ਇੰਡੀਆ ਨੂੰ 15 ਤੋਂ 18 ਸੀਟਾਂ ਮਿਲ ਰਹੀਆਂ ਹਨ। ਜਿਸ ਵਿਚ ਇਕੱਲੀ ਕਾਂਗਰਸ ਨੂੰ ਹੀ 12 ਤੋਂ 15 ਸੀਟਾਂ ਮਿਲ ਸਕਦੀਆਂ ਹਨ।