ਠੰਡ ਅਤੇ ਭਾਰੀ ਧੁੰਦ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਵਿੱਚ ਸਰਕਾਰੀ, ਪ੍ਰਾਈਵੇਟ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਦੱਸ ਦੇਈਏ ਕਿ ਯੂਟੀ ਚੰਡੀਗੜ੍ਹ ਵਿੱਚ ਹੁਣ ਸਕੂਲਾਂ ਦਾ ਸਮਾਂ 25 ਜਨਵਰੀ 2025 ਤੱਕ ਬਦਲਿਆ ਹੈ।
ਨਰਸਰੀ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਲਈ ਔਨਲਾਈਨ ਕਲਾਸਾਂ ਲਗਾਈਆਂ ਜਾਣਗੀਆਂ ਅਤੇ ਅਧਿਆਪਕ ਸਵੇਰੇ 9ਵਜੇ ਸਕੂਲ ਵਿੱਚ ਹਾਜਿਰ ਹੋਣਗੇ।
ਇਸ ਦੇ ਨਾਲ ਹੀ ਨੌਵੀਂ ਤੋਂ ਬਾਰਵੀ ਤੱਕ ਦੇ ਵਿਦਿਆਰਥੀਆਂ ਲਈ ਸਕੂਲਾਂ ਦਾ ਸਮਾਂ ਸਵੇਰੇ 9.30 ਤੋਂ 3.30 ਵਜੇ ਤੱਕ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਇਹ ਸਮਾਂ 11 ਜਨਵਰੀ 2025 ਤੱਕ ਰਹੇਗਾ। ਪਰੀਬੋਰਡ ਇਮਤਿਹਾਨਾਂ ਨੂੰ ਮੱਦੇ ਨਜਰ ਰੱਖਦੇ ਹੋਏ ਸਕੂਲ 9ਵਜੇ ਵੀ ਖੁੱਲ ਸਕਦੇ ਹਨ। ਅਧਿਆਪਕਾਂ ਲਈ ਵੀ ਸਕੂਲਾਂ ਦਾ ਸਮਾਂ ਲੋੜ ਅਨੁਸਾਰ ਬਦਲਿਆ ਜਾਏਗਾ।