America winter storms- ਸਾਲ ਦੇ ਅੰਤ ਤੱਕ ਅਮਰੀਕਾ ‘ਚ ਠੰਡ ਇੰਨੀ ਵਧ ਗਈ ਹੈ ਕਿ ਲੋਕਾਂ ਲਈ ਘਰੋਂ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਅਮਰੀਕਾ ‘ਚ ਠੰਢ ਇੰਨੀ ਵੱਧ ਗਈ ਹੈ ਕਿ ਨਿਊਯਾਰਕ ‘ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਅਮਰੀਕਾ ‘ਚ ਕਰੀਬ 10 ਲੱਖ ਲੋਕ ਸ਼ੀਤ ਲਹਿਰ ਦੀ ਲਪੇਟ ‘ਚ ਹਨ। ਕੜਾਕੇ ਦੀ ਠੰਡ ਕਾਰਨ ਲੋਕ ਘਰਾਂ ‘ਚ ਲੁਕੇ ਹੋਏ ਹਨ ਤੇ ਬਿਜਲੀ ਵਿਵਸਥਾ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਅਮਰੀਕਾ ਦੇ ਇਤਿਹਾਸ ‘ਚ ਪਹਿਲੀ ਵਾਰ ਇੰਨੀ ਠੰਢ ਪਈ ਹੈ। ਇਸ ਦੌਰਾਨ ਬੰਬ ਦੇ ਚੱਕਰਵਿਊ ਦੀ ਚਰਚਾ ਜ਼ੋਰਾਂ-ਸ਼ੋਰਾਂ ਨਾਲ ਹੋ ਰਹੀ ਹੈ, ਲੋਕ ਇਸ ਬਾਰੇ ਜਾਣਨ ਲਈ ਉਤਾਵਲੇ ਹਨ।
ਅਮਰੀਕਾ ਦੇ ਪੱਛਮੀ ਸੂਬੇ ਮੋਂਟਾਨਾ ‘ਚ ਸ਼ੁੱਕਰਵਾਰ ਨੂੰ ਪਾਰਾ ਡਿੱਗ ਕੇ -45 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਚੱਕਰਵਾਤੀ ਤੂਫ਼ਾਨ ਕਾਰਨ ਕੇਂਦਰੀ ਰਾਜਾਂ ਦੇ ਤਾਪਮਾਨ ‘ਚ ਭਾਰੀ ਗਿਰਾਵਟ ਆਈ ਹੈ। ਰਿਪੋਰਟਾਂ ਮੁਤਾਬਕ ਆਇਓਵਾ, ਡੇਸ ਮੋਇਨੇਸ ਵਰਗੀਆਂ ਥਾਵਾਂ ‘ਤੇ ਤਾਪਮਾਨ -38 ਡਿਗਰੀ ਸੈਲਸੀਅਸ ਹੈ। ਸੰਯੁਕਤ ਰਾਜ ‘ਚ 181 ਮਿਲੀਅਨ ਤੋਂ ਵੱਧ ਲੋਕ ਠੰਡ ਦੀਆਂ ਚੇਤਾਵਨੀਆਂ ਤੇ 11 ਮਿਲੀਅਨ ਬਰਫੀਲੇ ਤੂਫਾਨ ਦੀਆਂ ਚੇਤਾਵਨੀਆਂ ਪ੍ਰਭਾਵਿਤ ਹਨ।
.@PennCoSheriff, @SDHighwayPatrol, @RCPCEmgMgmt are coordinating efforts to help stranded motorists between Rapid City &Wall. More than 100 vehicles are stuck. Stranded motorists should call 911 &stay in the vehicle. Warming stations are set up in Wall, Wicksville & NewUnderwood pic.twitter.com/ighao5Sho5
— Pennington County SO (@PennCoSheriff) December 22, 2022
ਸੰਯੁਕਤ ਰਾਜ ‘ਚ 1 ਮਿਲੀਅਨ ਤੋਂ ਵੱਧ ਨਿਵਾਸੀ ਬਲੈਕਆਊਟ ਤੇ ਬਿਜਲੀ ਬੰਦ ਹੋਣ ਕਾਰਨ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। 14 ਲੱਖ ਤੋਂ ਵੱਧ ਲੋਕਾਂ ਦੇ ਘਰਾਂ ਨੂੰ ਪਾਣੀ ਤੇ ਰੌਸ਼ਨੀ ਦੀ ਸਪਲਾਈ ‘ਚ ਕਮੀ ਹੋਈ ਹੈ। ਰਿਪੋਰਟਾਂ ਮੁਤਾਬਕ 3,000 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ।
ਅਮਰੀਕੀ ਰਾਸ਼ਟਰਪਤੀ ਬਿਡੇਨ ਨੇ ਲੋਕਾਂ ਨੂੰ ਤੂਫਾਨ ਬਾਰੇ ਚੇਤਾਵਨੀ ਦਿੱਤੀ ਹੈ। ਰਾਸ਼ਟਰਪਤੀ ਨੇ ਇੱਕ ਬ੍ਰੀਫਿੰਗ ਦੌਰਾਨ ਸੰਘੀ ਅਧਿਕਾਰੀਆਂ ਨੂੰ ਕਿਹਾ ਕਿ “ਇਹ ਦਿਨ ਉਨ੍ਹਾਂ ਦਿਨਾਂ ਵਰਗੇ ਨਹੀਂ, ਜਦੋਂ ਤੁਸੀਂ ਇੱਕ ਬੱਚੇ ਸੀ, ਇਹ ਬਹੁਤ ਗੰਭੀਰ ਮਾਮਲਾ ਹੈ। ਇਸ ਬਾਰੇ ਸਾਵਧਾਨ ਰਹੋ।”
ਬਮ ਸਾਈਕਲੋਨ ਇੱਕ ਤੂਫ਼ਾਨ ਹੈ, ਜਿਸ ‘ਚ ਤੂਫ਼ਾਨ ਦੇ ਕੇਂਦਰ ‘ਚ ਹਵਾ ਦਾ ਦਬਾਅ 24 ਘੰਟਿਆਂ ਵਿੱਚ ਘੱਟੋ ਘੱਟ 24 ਮਿਲੀਬਾਰ ਤੱਕ ਘਟ ਸਕਦਾ ਹੈ ਤੇ ਇਹ ਤੇਜ਼ੀ ਨਾਲ ਤੇਜ਼ ਹੋ ਜਾਂਦਾ ਹੈ। ਬਮ ਸਾਈਕਲੋਨ ਖੇਤਰ ‘ਚ ਭਾਰੀ ਬਰਫ਼ਬਾਰੀ ਤੇ ਤੇਜ਼ ਹਵਾਵਾਂ ਦਾ ਕਾਰਨ ਬਣਦਾ ਹੈ। ਇਹ ਤੂਫਾਨ ਆਮਤੌਰ ‘ਤੇ ਸਰਦੀਆਂ ਦੇ ਮੌਸਮ ‘ਚ ਆਉਂਦਾ ਹੈ।
ਸ਼ੁੱਕਰਵਾਰ ਨੂੰ ਚੱਕਰਵਾਤ ਕਾਰਨ ਮਰਨ ਵਾਲਿਆਂ ਦੀ ਗਿਣਤੀ 13 ਹੋ ਗਈ। ਇਸ ਤੋਂ ਪਹਿਲਾਂ ਮੌਸਮ ਨਾਲ ਸਬੰਧਤ ਘਟਨਾਵਾਂ ‘ਚ 9 ਲੋਕਾਂ ਦੀ ਮੌਤ ਹੋ ਚੁੱਕੀ ਹੈ। ਠੰਢ ਦੇ ਮੱਦੇਨਜ਼ਰ ਨਿਊਯਾਰਕ ਦੇ ਗਵਰਨਰ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਤੂਫਾਨ ਕਾਰਨ ਸੂਬੇ ਦੇ ਤਾਪਮਾਨ ‘ਚ ਕਾਫੀ ਗਿਰਾਵਟ ਆਈ ਹੈ। ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਕਿਹਾ, “ਅਸੀਂ ਹੜ੍ਹ ਤੇ ਬਰਫ਼, ਦੋਵਾਂ ਦਾ ਸਾਹਮਣਾ ਕਰ ਰਹੇ ਹਾਂ। ਇਹ ਸਥਿਤੀ ਬਹੁਤ ਡਰਾਉਣੀ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h