ਅਸਲ ‘ਚ ਇਹ ਭੂਚਾਲ ਮੈਟਾ ਕਾਰਨ ਲੋਕਾਂ ਦੀ ਜ਼ਿੰਦਗੀ ‘ਚ ਆਇਆ ਹੈ। ਹਰ ਕਿਸੇ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟ ਰਾਤ 9 ਵਜੇ ਤੋਂ ਲਗਾਤਾਰ ਲੌਗ ਆਊਟ ਹੋਣੇ ਸ਼ੁਰੂ ਹੋ ਗਏ। ਲੋਕਾਂ ਨੇ ਹਰ ਉਸ ਵਿਅਕਤੀ ਨੂੰ ਪੁੱਛਣਾ ਸ਼ੁਰੂ ਕਰ ਦਿੱਤਾ ਜਿਸ ਨੇ ਆਪਣਾ ਖਾਤਾ ਲੌਗ ਆਊਟ ਕੀਤਾ ਹੈ। ਪਰ ਥੋੜ੍ਹੇ ਸਮੇਂ ਵਿੱਚ, ਜਦੋਂ ਹਰ ਕਿਸੇ ਦੇ ਖਾਤੇ ਆਪਣੇ ਆਪ ਲੌਗ ਆਊਟ ਹੋ ਗਏ, ਤਾਂ ਇਹ ਸਪੱਸ਼ਟ ਹੋ ਗਿਆ ਕਿ ਫੇਸਬੁੱਕ ਨਾਲ ਕੁਝ ਨਾ ਕੁਝ ਹੋਇਆ ਹੈ।
ਦੁਨੀਆ ਭਰ ‘ਚ ਫੇਸਬੁੱਕ ਅਤੇ ਇੰਸਟਾਗ੍ਰਾਮ ਦੀਆਂ ਵੈੱਬਸਾਈਟਾਂ ਬੰਦ ਹੋ ਗਈਆਂ ਹਨ। ਮੋਬਾਈਲ ਐਪ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਹੈ।
ਫਿਰ ਅਸੀਂ X (ਪਹਿਲਾਂ ਟਵਿੱਟਰ) ਵੱਲ ਮੁੜੇ, ਜਿੱਥੇ ਅਸੀਂ ਦੇਖਿਆ ਕਿ ਲੋਕ #Facebookdown ਅਤੇ #Instagram ਹੈਸ਼ਟੈਗ ਦੀ ਵਰਤੋਂ ਕਰਕੇ ਆਪਣੇ ਵਿਚਾਰ ਪ੍ਰਗਟ ਕਰ ਰਹੇ ਸਨ। ਇਸ ਟਵੀਟ ਨੂੰ ਦੇਖੋ-
ਇਸ ‘ਚ ਲੋਕਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਨਾਲ ਇੰਸਟਾਗ੍ਰਾਮ ਡਾਊਨ ਹੈ।
ਇਸ ਟਵੀਟ ‘ਚ ਸਾਗਰ ਨਾਮ ਦੇ ਯੂਜ਼ਰ ਲਿਖਦੇ ਹਨ ਕਿ ਫੇਸਬੁੱਕ ਤੇ ਇੰਸਟਾਗ੍ਰਾਮ ਡਾਊਨ ਹੋਣ ਦੀ ਵਜ੍ਹਾ ਨਾਲ ਲੋਕ ਟਵਿੱਟਰ ਵੱਲ ਵੱਧ ਰਹੇ ਹਨ।ਮੀਮ ਲਗਾ ਕੇ ਟਵਿਟਰ ਦਾ ਹਾਲ ਵੀ ਦੱਸਿਆ ਹੈ।
ਲੋਕ ਟਵਿੱਟਰ ‘ਤੇ ਮੇਟਾ ਦੇ ਫਾਉਂਡਰ ਮਾਰਕ ਜੁਕਰਬਰਗ ‘ਤੇ ਅਲੱਗ ਅਲੱਗ ਮੀਮ ਸ਼ੇਅਰ ਕਰਦੇ ਹੋਏ ਦਿਸੇ।
ਮਜੇ ਲੈਣ ‘ਚ ਟੈਸਲ ਮੋਟਰਸ ਦੇ ਸੀਈਓ ਤੇ ਐਕਸ ਦੇ ਮਾਲਕ ਐਲਨ ਮਸਕ ਵੀ ਪਿੱਛੇ ਨਹੀਂ ਰਹੇ।ਮਸਕ ਨੇ ਇਕ ਪੋਸਟ ‘ਚ ਲਿਖਿਆ ‘ਤੁਸੀਂ ਇਸ ਪੋਸਟ ਨੂੰ ਪੜ੍ਹ ਪਾ ਰਹੇ ਹੋ, ਉਹ ਇਸ ਲਈ ਕਿਉਂਕਿ ਸਾਡੇ ਸਰਵਰ ਕੰਮ ਕਰ ਰਹੇ ਹਨ।