Sunil Grover Funny Video: ਸਰਦੀਆਂ ਦਾ ਮੌਸਮ ਆ ਗਿਆ ਹੈ, ਅਜਿਹੇ ‘ਚ ਗਰਮਾ-ਗਰਮ ਮੂੰਗਫਲੀ ਤੋਂ ਜ਼ਿਆਦਾ ਮਜ਼ੇਦਾਰ ਕੀ ਹੋ ਸਕਦਾ ਹੈ। ਟਾਈਮ ਪਾਸ ਕਰਨ ਅਤੇ ਪੋਸ਼ਣ ਪ੍ਰਾਪਤ ਕਰਨ ਲਈ ਮੂੰਗਫਲੀ ਦਾ ਕੋਈ ਮੁਕਾਬਲਾ ਨਹੀਂ। ਉਂਝ ਵੀ ਇਸ ਸੀਜ਼ਨ ‘ਚ ਸੜਕਾਂ ਦੇ ਦੋਵੇਂ ਪਾਸੇ ਵੱਡੀ ਤਾਦਾਦ ‘ਚ ਲੋਕ ਗਰਮਾ-ਗਰਮ ਮੂੰਗਫਲੀ ਵੇਚਦੇ ਨਜ਼ਰ ਆਉਂਦੇ ਹਨ। ਪਰ ਤੁਸੀਂ ਕੀ ਕਹੋਗੇ ਜੇਕਰ ਇਹ ਮੂੰਗਫਲੀ ਵੇਚਣ ਵਾਲਾ ਕੋਈ ਮਸ਼ਹੂਰ ਵਿਅਕਤੀ ਹੋਵੇ।
ਅਜਿਹਾ ਹੀ ਤਾਜ਼ਾ ਵੀਡੀਓ ਵੇਖਣ ਨੂੰ ਮਿਲ ਰਿਹਾ ਹੈ, ਜਿਸ ‘ਚ ਮਸ਼ਹੂਰ ਕਾਮੇਡੀਅਨ ਸੜਕ ਕਿਨਾਰੇ ਗਰਮਾ-ਗਰਮ ਮੂੰਗਫਲੀ ਵੇਚ ਰਹੇ ਨੇ ਅਤੇ ਫੈਨਸ ਇਸ ‘ਤੇ ਕਾਫੀ ਕਮੈਂਟ ਕਰ ਰਹੇ ਹਨ। ਇਹ ਮਸ਼ਹੂਰ ਕਾਮੇਡੀਅਨ ਕੋਈ ਹੋਰ ਨਹੀਂ ਸਗੋਂ ਸਾਰਿਆਂ ਦਾ ਚਹੇਤਾ ਸੁਨੀਲ ਗਰੋਵਰ ਹੈ। ਸੁਨੀਲ ਗਰੋਵਰ ਨੂੰ ਅਕਸਰ ਅਜਿਹੇ ਮਜ਼ਾਕੀਆ ਵੀਡੀਓ ਸ਼ੇਅਰ ਕਰਦੇ ਦੇਖਿਆ ਗਿਆ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸੁਨੀਲ ਗਰੋਵਰ ਨੇ ਲਿਖਿਆ ਹੈ, ‘Khao khao khao।’
View this post on Instagram
ਵੇਖੋ ਵਾਇਰਲ ਵੀਡੀਓ
ਦੱਸ ਦਈਏ ਕਿ ਉਨ੍ਹਾਂ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਸੁਨੀਲ ਗਰੋਵਰ ਦੇ ਇਸ ਵੀਡੀਓ ‘ਤੇ ਫੈਨਸ ਕਾਫੀ ਮਜ਼ਾਕੀਆ ਕੁਮੈਂਟ ਕਰ ਰਹੇ ਹਨ। ਇੱਕ ਫੈਨ ਨੇ ਲਿਖਿਆ, ‘ਸਰ, ਮੈਨੂੰ ਪਤਾ ਦਿਓ, ਮੈਂ ਹੁਣੇ ਆਵਾਂਗਾ।’ ਇੱਕ ਹੋਰ ਫੈਨ ਨੇ ਲਿਖਿਆ, ‘ਕੀ ਦਿਨ ਆ ਗਏ। ਪਰ ਲਵ ਯੂ ਪਾਜੀ’। ਇੱਕ ਨੇ ਉਨ੍ਹਾਂ ਨੂੰ ਡਾਊਨ ਟੂ ਅਰਥ ਦੱਸਿਆ ਹੈ ਅਤੇ ਦੂਜੇ ਨੇ ਮੂੰਗਫਲੀ ਦਾ ਰੇਟ ਪੁੱਛਿਆ ਹੈ। ਇਸ ਤਰ੍ਹਾਂ ਇੱਕ ਵਾਰ ਫਿਰ ਸੁਨੀਲ ਗਰੋਵਰ ਫੈਨਸ ਦਾ ਦਿਲ ਜਿੱਤਣ ‘ਚ ਕਾਮਯਾਬ ਰਹੇ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h