Fancy Number Auction In Chandigarh: ਸਿਟੀ ਬਿਊਟੀਫੁੱਲ ਚੰਡੀਗੜ੍ਹ ਨੂੰ ਕਾਰਾਂ ਦਾ ਸ਼ਹਿਰ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਸ਼ਹਿਰ ਦੇ ਲੋਕਾਂ ‘ਚ ਕਾਰ ਲਈ ਫੈਂਸੀ ਨੰਬਰ ਖਰੀਦਣ ਦਾ ਕਾਫੀ ਕ੍ਰੇਜ਼ ਹੈ। ਲੋਕ ਆਪਣੀ ਕਾਰ ਲਈ ਪਸੰਦੀਦਾ ਨੰਬਰ ਲੈਣ ਲਈ ਲੱਖਾਂ ਰੁਪਏ ਖਰਚ ਕਰਦੇ ਹਨ। ਜਿੱਥੇ ਸ਼ਹਿਰ ਦੇ ਲੋਕ ਮਹਿੰਗੇ ਵਾਹਨਾਂ ਦੇ ਸ਼ੌਕੀਨ ਹਨ, ਉੱਥੇ ਹੀ ਉਹ ਆਪਣੇ ਵਾਹਨਾਂ ਦੇ ਫੈਂਸੀ ਨੰਬਰ ਲੈਣ ਦੇ ਵੀ ਦੀਵਾਨੇ ਹਨ।
ਰਜਿਸਟ੍ਰੇਸ਼ਨ ਐਂਡ ਲਾਇਸੈਂਸਿੰਗ ਅਥਾਰਟੀ (RLA), ਚੰਡੀਗੜ੍ਹ ਵੱਲੋਂ ਕਰਵਾਈ ਗਈ ਸੀ.ਐੱਚ.-01-ਸੀਕਿਊ ਸੀਰੀਜ਼ ਦੇ ਵਾਹਨਾਂ ਦੇ ਫੈਂਸੀ ਨੰਬਰਾਂ ਦੀ ਈ-ਨਿਲਾਮੀ ਵਿੱਚ 0001 ਨੰਬਰ 21 ਲੱਖ 22 ਹਜ਼ਾਰ ਵਿੱਚ ਵਿਕਿਆ। ਇਸ ਦੇ ਨਾਲ ਹੀ 0009 ਨੰਬਰ 11 ਲੱਖ 10 ਹਜ਼ਾਰ ਰੁਪਏ ਵਿੱਚ ਵੇਚਿਆ ਗਿਆ।
ਈ-ਨਿਲਾਮੀ ਵਿੱਚ ਫੈਂਸੀ ਨੰਬਰ 0001 ਤੋਂ 9999 ਸਮੇਤ ਪੁਰਾਣੀ ਸੀਰੀਜ਼ ਦੇ ਬਾਕੀ ਬਚੇ ਨੰਬਰ ਵੀ ਸ਼ਾਮਲ ਕੀਤੇ ਗਏ ਸੀ। 24 ਤੋਂ 26 ਮਈ ਤੱਕ ਹੋਣ ਵਾਲੀ ਇਸ ਨਿਲਾਮੀ ਵਿੱਚ ਬੋਲੀਕਾਰਾਂ ਨੇ 462 ਫੈਂਸੀ ਨੰਬਰਾਂ ਲਈ ਬੋਲੀ ਲਗਾਈ। ਆਰਐਲਏ ਵਿਭਾਗ ਨੇ ਇਸ ਈ-ਨਿਲਾਮੀ ਤੋਂ ਕੁੱਲ 2,57,68,000 ਰੁਪਏ ਦਾ ਮਾਲੀਆ ਇਕੱਠਾ ਕੀਤਾ ਹੈ।
ਇਨ੍ਹਾਂ ਨੰਬਰਾਂ ਲਈ ਲੱਗੀ ਸਭ ਤੋਂ ਵੱਧ ਬੋਲੀ
CH-01-CQ-0001 ————— 21,22,000
CH-01-CQ-0009 ————— 11,10,000
CH-01-CQ-0008 ————— 9,01,000
CH-01-CQ-0007 ————— 8,56,000
CH-01-CQ-9999 ————— 8,33,000
CH-01-CQ-0002 ————— 7,52,000
CH-01-CQ-0005 ————— 7,19,000
CH-01-CQ-0003 ————— 7,03,000
CH-01-CQ-0004 ————— 6,00,000
CH-01-CQ-0006 ————— 4,67,000
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h