Arshdeep Singh Press Conference: ਭਾਰਤੀ ਕ੍ਰਿਕਟ ਟੀਮ ਬੁੱਧਵਾਰ ਨੂੰ ਨਿਊਜ਼ੀਲੈਂਡ ਨਾਲ ਸੀਰੀਜ਼ ਬਰਾਬਰ ਕਰਨ ਦੇ ਇਰਾਦੇ ਨਾਲ ਉਤਰੇਗੀ। ਤੀਜਾ ਮੈਚ ਹੇਗਲੇ ਓਵਲ ‘ਚ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਅਰਸ਼ਦੀਪ ਸਿੰਘ ਪ੍ਰੈੱਸ ਕਾਨਫਰੰਸ ‘ਚ ਪਹੁੰਚੇ, ਜਿੱਥੇ ਉਨ੍ਹਾਂ ਨੇ ਆਲੋਚਨਾ ਕਰ ਰਹੇ ਫੈਨਸ ਬਾਰੇ ਦਿਲ-ਜਿੱਤਣ ਵਾਲਾ ਬਿਆਨ ਦਿੱਤਾ ਹੈ।
ਦੱਸ ਦਈਏ ਕਿ ਫਿਲਹਾਲ ਭਾਰਤ ਸੀਰੀਜ਼ ‘ਚ 0-1 ਨਾਲ ਪਿੱਛੇ ਹੈ। ਮੈਚ ਤੋਂ ਪਹਿਲਾਂ ਭਾਰਤ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਪ੍ਰੈੱਸ ਕਾਨਫਰੰਸ ‘ਚ ਪਹੁੰਚੇ ਜਿੱਥੇ ਉਨ੍ਹਾਂ ਨੇ ਆਪਣੀ ਗੇਂਦਬਾਜ਼ੀ ਰਣਨੀਤੀ, ਵਨਡੇ ਫਾਰਮੈਟ ਸਮੇਤ ਕਈ ਮੁੱਦਿਆਂ ‘ਤੇ ਖੁੱਲ੍ਹ ਕੇ ਜਵਾਬ ਦਿੱਤਾ। ਇਸ ਦੌਰਾਨ ਜਦੋਂ ਉਨ੍ਹਾਂ ਨੂੰ ਟ੍ਰੋਲ ਕਰਨ ਵਾਲਿਆਂ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਦਿਲ- ਜਿੱਤਣ ਵਾਲਾ ਜਵਾਬ ਦਿੱਤਾ।
ਦਰਅਸਲ ਏਸ਼ੀਆ ਕੱਪ ‘ਚ ਪਾਕਿਸਤਾਨ ਦੇ ਖਿਲਾਫ ਮੈਚ ‘ਚ ਅਰਸ਼ਦੀਪ ਸਿੰਘ ਤੋਂ ਅਹਿਮ ਮੋੜ ‘ਤੇ ਕੈਚ ਡ੍ਰਾਪ ਹੋ ਗਿਆ ਸੀ। ਭਾਰਤ ਉਹ ਮੈਚ ਹਾਰ ਗਿਆ, ਜਿਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਅਰਸ਼ਦੀਪ ਸਿੰਘ ਦੀ ਕਾਫੀ ਆਲੋਚਨਾ ਕੀਤੀ ਸੀ। ਇਸੇ ਦੌਰਾਨ ਅਰਸ਼ਦੀਪ ਸਿੰਘ ਨੂੰ ਬਹੁਤ ਬੁਰਾ ਕਿਹਾ ਗਿਆ।
ਪ੍ਰਸ਼ੰਸਕਾਂ ਨੂੰ ਆਲੋਚਨਾ ਕਰਨ ਦਾ ਹੱਕ ਹੈ – ਅਰਸ਼ਦੀਪ ਸਿੰਘ
ਅਰਸ਼ਦੀਪ ਸਿੰਘ ਨੇ ਕਿਹਾ- ਦੇਖੋ ਸਾਨੂੰ ਕ੍ਰਿਕਟ ਪਸੰਦ ਹੈ। ਪ੍ਰਸ਼ੰਸਕ ਵੀ ਇਸ ਖੇਡ ਨੂੰ ਪਸੰਦ ਕਰਦੇ ਹਨ ਤੇ ਜਦੋਂ ਕ੍ਰਿਕਟਰ ਚੰਗਾ ਪ੍ਰਦਰਸ਼ਨ ਨਹੀਂ ਕਰਦੇ ਤਾਂ ਪ੍ਰਸ਼ੰਸਕਾਂ ਨੂੰ ਵੀ ਬੁਰਾ ਲੱਗਦਾ ਹੈ ਜੋ ਉਹ ਪ੍ਰਗਟ ਕਰਦੇ ਹਨ। ਫੈਨਸ ਨੂੰ ਆਲੋਚਨਾ ਕਰਨ ਦਾ ਅਧਿਕਾਰ ਹੈ। ਫੈਨਸ ਖੁਸ਼ ਹਨ, ਤੁਹਾਨੂੰ ਪਿਆਰ ਕਰਦੇ ਹਨ ਅਤੇ ਤੁਹਾਡੇ ‘ਤੇ ਦੀਵਾਨੇ ਹਨ। ਸਾਨੂੰ ਦੋਵਾਂ ਨੂੰ ਸਵੀਕਾਰ ਕਰਨਾ ਪਵੇਗਾ।
ਵਨਡੇ ਫਾਰਮੈਟ ‘ਚ ਰਣਨੀਤੀ ‘ਤੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਕਿਹਾ, ਮੈਂ ਇਸ ਫਾਰਮੈਟ ‘ਚ ਵੀ ਉਹੀ ਕਰਨ ਬਾਰੇ ਸੋਚਦਾ ਹਾਂ ਜਿਵੇਂ ਟੀ-20 ‘ਚ ਕਰਦਾ ਹਾਂ। ਮੇਰਾ ਉਦੇਸ਼ ਟੀਮ ਨੂੰ ਸ਼ੁਰੂਆਤ ‘ਚ ਵਿਕਟਾਂ ਹਾਸਲ ਕਰਨਾ ਤੇ ਆਖਰੀ ਓਵਰ ‘ਚ ਦੌੜਾਂ ਦੀ ਰਫਤਾਰ ਨੂੰ ਰੋਕਣਾ ਹੈ। ਮੈਂ ਸ਼ੁਰੂਆਤ ‘ਚ ਹਮਲਾਵਰ ਅਤੇ ਆਖਰੀ ਓਵਰਾਂ ‘ਚ ਰੱਖਿਆਤਮਕ ਗੇਂਦਬਾਜ਼ੀ ਕਰਦਾ ਹਾਂ।
IND vs NZ 3rd ODI Live, Squad: ਭਾਰਤ ਅਤੇ ਨਿਊਜ਼ੀਲੈਂਡ ਦੀਆਂ ODI ਟੀਮਾਂ
ਭਾਰਤ – ਸ਼ਿਖਰ ਧਵਨ, ਸ਼੍ਰੇਅਸ ਅਈਅਰ, ਸ਼ੁਭਮਨ ਗਿੱਲ, ਸੂਰਿਆਕੁਮਾਰ ਯਾਦਵ, ਦੀਪਕ ਹੁੱਡਾ, ਸ਼ਾਹਬਾਜ਼ ਅਹਿਮਦ, ਵਾਸ਼ਿੰਗਟਨ ਸੁੰਦਰ, ਰਿਸ਼ਭ ਪੰਤ, ਸੰਜੂ ਸੈਮਸਨ, ਅਰਸ਼ਦੀਪ ਸਿੰਘ, ਦੀਪਕ ਚਾਹਰ, ਕੁਲਦੀਪ ਸੇਨ, ਕੁਲਦੀਪ ਯਾਦਵ, ਸ਼ਾਰਦੁਲ ਠਾਕੁਰ, ਉਮਰਾਨ ਚਹਿਲ ਮਲਿਕ, ਯੁਜਵੇਂਦਰ ਚਹਿਲ
ਨਿਊਜ਼ੀਲੈਂਡ – ਫਿਨ ਐਲਨ, ਗਲੇਨ ਫਿਲਿਪਸ, ਕੇਨ ਵਿਲੀਅਮਸਨ, ਡੇਰਿਲ ਮਿਸ਼ੇਲ, ਜੇਮਸ ਨੀਸ਼ਮ, ਮਾਈਕਲ ਬ੍ਰੇਸਵੈਲ, ਡੇਵੋਨ ਕੋਨਵੇ, ਟੌਮ ਲੈਥਮ, ਐਡਮ ਮਿਲਨੇ, ਲੌਕੀ ਫਰਗੂਸਨ, ਮੈਟ ਹੈਨਰੀ, ਟਿਮ ਸਾਊਦੀ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h