INDvsAFG : ਭਾਰਤ ਤੇ ਅਫਗਾਨਿਸਤਾਨ ਦੇ ਵਿਚਾਲੇ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ‘ਚ ਕ੍ਰਿਕੇਟ ਵਰਲਡ ਕੱਪ ਦਾ ਮੈਚ ਨੰਬਰ 9 ਖੇਡਿਆ ਗਿਆ।ਇਸ ਮੈਚ ‘ਚ ਭਾਰਤ ਨੇ ਅਫਗਾਨਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ।ਪਲੇਅਰ ਆਫ ਦ ਮੈਚ ਰੋਹਿਤ ਸ਼ਰਮਾ (131) ਰਹੇ।
ਅਫਗਾਨਿਸਤਾਨ ਨੇ ਪਹਿਲਾਂ ਖੇਡਦੇ ਹੋਏ 272/8 ਦਾ ਸਕੋਰ ਖੜਾ ਕੀਤਾ ਸੀ।ਦੂਜੇ ਪਾਸੇ ਭਾਰਤ ਨੇ 90 ਗੇਂਦਾਂ ਬਾਕੀ ਰਹਿੰਦੇ ਟਾਰਗਟ ਹਾਸਿਲ ਕੀਤਾ।ਮੈਚ ‘ਚ ਈਸ਼ਾਨ ਕਿਸ਼ਨ (47), ਸ਼੍ਰੇਅਸ ਅਈਅਰ (25 ਨਾਟ ਆਊਟ) ਦੇ ਇਲਾਵਾ ਵਰਾਟ ਨੇ ਵੀ 55 ਦੌੜਾਂ ਦੀ ਸੰਭਲੀ ਹੋਈ ਪਾਰੀ ਖੇਡੀ।
ਇਸ ਦੌਰਾਨ ਕ੍ਰਿਕੇਟ ਫੈਨਜ਼ ਵਿਰਾਟ ਕੋਹਲੀ ਤੇ ਨਵੀਨ-ਉਲ ਹਕ ਦੇ ਵਿਚਾਲੇ ਤਨਾਤਨੀ ਦੀ ਉਮੀਦ ਕਰ ਰਹੇ ਸੀ।ਨਵੀਨ ਦੀ ਖੂਬ ਹੂਟਿੰਗ ਵੀ ਹੋਈ।
ਜਦੋਂ ਨਵੀਨ ਬੱਲੇਬਾਜੀ ਕਰਨ ਆਏ ਤਾਂ ਉਨ੍ਹਾਂ ਦੇ ਆਉਂਦੇ ਹੀ ਸਟੇਡੀਅਮ ‘ਚ ਕੋਹਲੀ-ਕੋਹਲੀ ਦੇ ਨਾਅਰੇ ਲੱਗਣ ਲੱਗੇ।ਅਜਿਹਾ ਹੀ ਹਾਲ ਉਨ੍ਹਾਂ ਦੀ ਗੇਂਦਬਾਜ਼ੀ ਦੇ ਦੌਰਾਨ ਵੀ ਰਿਹਾ।
Virat Kohli asking the Delhi crowd to stop mocking Naveen Ul Haq.#INDvAFG #INDvsPAK #RohitSharma𓃵 #rohit #viralvideo #Virat #Bumrah #amici22 #AmitabhBachchanBirthday #GazaUnderAttack #FreeGaza pic.twitter.com/osDDm3ivLc
— Md Husnain (@mdrj007) October 11, 2023
ਮੈਚ ‘ਚ ਉਹ ਪਲ ਵੀ ਆਇਆ ਜਦੋਂ ਵਿਰਾਟ ਨੂੰ ਨਵੀਨ ਨੇ ਗੇਂਦਬਾਜ਼ੀ ਕੀਤੀ, ਇਸ ਦੌਰਾਨ ਵੀ ਸਟੇਡੀਅਮ ‘ਚ ਫੈਨਜ਼ ਲਗਾਤਾਰ ਅਫਗਾਨੀ ਗੇਂਦਬਾਜ਼ ਨੂੰ ਚਿੜਾ ਰਹੇ ਸੀ।
ਫਿਰ ਵਿਰਾਟ ਕੋਹਲੀ ਨੇ ਆਪਣੇ ਹੋਮ ਗ੍ਰਾਊਂਡ ‘ਤੇ ਫੈਨਜ਼ ਨੂੰ ਅਪੀਲ ਕੀਤੀ ਕਿ ਉਹ ਅਜਿਹਾ ਨਾ ਕਰੇ।ਵਿਰਾਟ ਦਾ ਇਹ ਰਿਐਕਸ਼ਨ ਵਾਇਰਲ ਹੋ ਗਿਆ।
ਮੈਚ ਦੇ ਵਿਚਾਲੇ ‘ਚ ਤੇ ਬਾਅਦ ‘ਚ ਵੀ ਵਿਰਾਟ ਨੇ ਨਵੀਨ ਨੂੰ ਗਲੇ ਲਗਾਇਆ।ਦੋਵਾਂ ਦਾ ਇਹ ਅੰਦਾਜ਼ ਵੀ ਦਿੱਲੀ ਵਾਲਿਆਂ ਨੂੰ ਪਸੰਦ ਆਇਆ।
ਦੂਜੇ ਪਾਸੇ ਨਵੀਨ ਨੇ ਮੈਚ ਦੇ ਬਾਅਦ ਕਿਹਾ ਕਿ ਉਨ੍ਹਾਂ ਦੇ ਤੇ ਵਿਰਾਟ ਕੋਹਲੀ ਦੇ ਵਿਚਾਲੇ ਮੈਦਾਨ ਦੇ ਬਾਹਰ ਕੋਈ ਵਿਵਾਦ ਨਹੀਂ ਸੀ।
ਭਾਰਤ ਤੇ ਅਫਗਾਨਿਸਤਾਨ ਦੇ ਵਿਚਾਲੇ ਵਿਸ਼ਵ ਕੱਪ ਦੇ ਦੌਰਾਨ ਬੁੱਧਵਾਰ ਨੂੰ ਕੋਹਲੀ ਜਦੋਂ ਬੱਲੇਬਾਜ਼ੀ ਕਰ ਰਹੇ ਸੀ ਉਦੋਂ ਉਨ੍ਹਾਂ ਨੇ ਨਵੀਨ ਨੂੰ ਗਲੇ ਲਗਾ ਕੇ ਗਿਲੇ ਸ਼ਿਕਵਿਆਂ ਨੂੰ ਦੂਰ ਕਰ ਦਿੱਤਾ।
Virat Kohli 🤝 Naveen Ul Haq.
This is why cricket is more than a game.#INDvAFG#viralvideo #icccricketworldcup2023 #ICCMensCricketWorldCup2023 pic.twitter.com/WzHlCxVFgr
— #CWC23 #CricketWorldCup #AsiaCup #AUSvPAK (@PAKSport_Tv) October 11, 2023