ਪੰਜਾਬ ਪੁਲਿਸ ਦੇ ਹੱਤਿਆ ਦੀ ਐਫਆਈਆਰ ਦਰਜ ਕਰਨ ਤੋਂ ਬਾਅਦ ਵੀਰਵਾਰ ਨੂੰ ਬਠਿੰਡਾ ‘ਚ ਖਨੌਰੀ ਬਾਰਡਰ ‘ਤੇ 21 ਫਰਵਰੀ ਨੂੰ ਮਰੇ ਕਿਸਾਨ ਸ਼ੁਭਕਰਨ ਦਾ ਬੀਤੀ ਰਾਤ ਅੰਤਿਮ ਸਸਕਾਰ ਕਰ ਦਿੱਤਾ ਗਿਆ।ਇਸ ਦੌਰਾਨ ਵੱਡੀ ਗਿਣਤੀ ‘ਚ ਕਿਸਾਨ, ਲੋਕ ਮੌਜੂਦ ਰਹੇ।ਪਿਤਾ ਚਰਨਜੀਤ ਸਿੰਘ ਨੇ ਬੇਟੇ ਨੂੰ ਮੁਖ ਅਗਨੀ ਭੇਂਟ ਕੀਤੀ।ਦੋਵਾਂ ਭੈਣਾਂ ਦੇ ਵੀਰ ਦੇ ਜਾਂਦੀ ਵਾਰੀ ਸਿਹਰਾ ਸਜਾਇਆ।ਉਥੇ ਮੌਜੂਦ ਹਰ ਸਖਸ਼ ਦੀ ਅੱਖ ਨਮਨ ਸੀ।