Tomato Crop Damage: ਬੀਤੇ ਦੋ ਦਿਨ ਤੋਂ ਪੰਜਾਬ ਦੇ ਨਾਲ ਗੁਆਂਢੀ ਸੂਬਿਆਂ ‘ਚ ਲਗਾਤਾਰ ਹੋ ਰਹੀ ਬੇਮੌਸਮੀ ਬਾਰਿਸ਼ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ। ਇਸ ਦੇ ਨਾਲ ਹੀ ਇਹ ਬਾਰਿਸ਼ ਕਿਸਾਨਾਂ ‘ਤੇ ਆਫ਼ਤ ਬਣ ਕੇ ਵਰੀ ਹੈ।
ਦੱਸ ਦਈਏ ਕਿ ਪੰਜਾਬ-ਹਰਿਆਣਾ ‘ਚ ਕਿਸਾਨਾਂ ਦੀ ਕਣਕ ਦੇ ਫਸਲ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਸੰਗਰੂਰ ਦੇ ਕਿਸਾਨਾਂ ਦੀ ਟਮਾਟਰ ਦੀ ਫਸਲ ਨੂੰ ਤਬਾਹ ਕਰ ਦਿੱਤਾ ਹੈ। ਜ਼ਿਲ੍ਹੇ ਦੇ ਪਿੰਡ ਕਿਲਾ ਭੜੀਆ ਦੇ ਕਿਸਾਨ ਜਗਤਾਰ ਸਿੰਘ ਨੇ 3 ਮਹੀਨੇ ਪਹਿਲਾਂ 7 ਏਕੜ ਜ਼ਮੀਨ ਵਿੱਚ ਟਮਾਟਰ ਬੀਜੇ ਸੀ, ਮੀਂਹ ਨੇ ਉਸ ਦੀ ਸਾਰੀ ਫਸਲ ਨੂੰ ਬਰਬਾਦ ਕਰ ਦਿੱਤਾ।ਜਿਸ ਮਗਰੋਂ ਕਿਸਾਨ ਨੇ ਖੁਦ ਟਰੈਕਟਰ ਚਲਾ ਕੇ ਆਪਣੇ ਹੱਥਾਂ ਨਾਲ ਬੀਜੀ ਫਸਲ ਨੂੰ ਵਾਹ ਦਿੱਤਾ। ਹੁਣ ਪ੍ਰੇਸ਼ਾਨ ਕਿਸਾਨ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ।
ਤਸਵੀਰਾਂ ‘ਚ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਜਗਤਾਰ ਸਿੰਘ ਆਪਣੀ ਹੀ 3 ਮਹੀਨੇ ਪੁਰਾਣੀ ਟਮਾਟਰ ਦੀ ਫਸਲ ਨੂੰ ਆਪਣੇ ਹੱਥਾਂ ਨਾਲ ਟਰੈਕਟਰ ਨਾਲ ਚਲਾ ਕੇ ਤਬਾਹ ਕਰ ਰਿਹਾ ਹੈ। ਲਗਾਤਾਰ ਬੇਮੌਸਮੀ ਬਰਸਾਤ ਕਾਰਨ ਜਗਤਾਰ ਸਿੰਘ ਦੀ 7 ਏਕੜ ‘ਚ ਬੀਜੀ ਹੋਈ ਟਮਾਟਰ ਦੀ ਬਿਜਾਈ ਇੰਨੀ ਭਿਆਨਕ ਸੀ ਕਿ ਉਹ ਪਾਣੀ ਨਾਲ ਪੂਰੀ ਤਰ੍ਹਾਂ ਤਬਾਹ ਹੋ ਗਈ ਤੇ ਜਗਤਾਰ ਸਿੰਘ ਨੇ ਆਪਣੇ ਹੱਥਾਂ ਨਾਲ ਬੀਜੀ ਟਮਾਟਰ ਦੀ ਫਸਲ ਨੂੰ ਨਸ਼ਟ ਕਰਨ ਲਈ ਮਜ਼ਬੂਰ ਕੀਤਾ।
ਗੱਲਬਾਤ ਕਰਦਿਆਂ ਜਗਤਾਰ ਸਿੰਘ ਨੇ ਦੱਸਿਆ ਕਿ ਉਸ ਨੇ 3 ਮਹੀਨੇ ਪਹਿਲਾਂ 7 ਏਕੜ ਜ਼ਮੀਨ ‘ਚ ਟਮਾਟਰ ਦੀ ਫਸਲ ਬੀਜੀ ਸੀ। ਜਿਸ ‘ਤੇ ਉਸ ਨੇ ਇੱਕ ਏਕੜ ‘ਤੇ 50,000 ਰੁਪਏ ਖਰਚ ਕੀਤੇ ਤੇ ਹੁਣ ਤੱਕ 7 ਏਕੜ ਜ਼ਮੀਨ ‘ਤੇ 3,50,000 ਰੁਪਏ ਦੇ ਕਰੀਬ ਖਰਚਾ ਹੋ ਚੁੱਕਿਆ ਹੈ। ਪਿਛਲੇ ਦਿਨੀਂ ਹੋਈ ਬਾਰਿਸ਼ ਕਾਰਨ ਉਸਦੀ ਟਮਾਟਰ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ।
ਉਸਨੇ ਕਿਹਾ ਕਿ ਮੈਂ ਬਰਸਾਤ ਦੇ ਪਾਣੀ ਦੀ ਨਿਕਾਸੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਉਸਦੀ ਫਸਲ ਬਰਬਾਦ ਹੋ ਗਈ ਤੇ ਹੁਣ ਉਹ ਖੁਦ ਹੀ ਅਜਿਹਾ ਕਰਨ ਲਈ ਮਜ਼ਬੂਰ ਹੈ। ਉਸ ਨੇ ਕਿਹਾ ਕਿ ਮੈਂ ਆਪਣੀ ਇਸ ਟਮਾਟਰ ਦੀ ਫਸਲ ਤੋਂ 1 ਏਕੜ 1,00,000 ਰੁਪਏ ਕਮਾਏ ਸੀ। ਇਸ ਕਰਕੇ ਮੈਨੂੰ ਹੁਣ 7 ਏਕੜ ਟਮਾਟਰ ਦੀ ਫਸਲ ਤੋਂ 7,00,000 ਰੁਪਏ ਦੀ ਕਮਾਈ ਦਾ ਅੰਦਾਜ਼ਾ ਸੀ। ਪਰ ਮੈਂ ਖੁਦ ਇਸ ਫਸਲ ਨੂੰ ਤਬਾਹ ਕਰ ਰਿਹਾ ਹਾਂ, ਜਿਸ ਨਾਲ ਮੇਰਾ ਬਹੁਤ ਵੱਡਾ ਨੁਕਸਾਨ ਹੋਇਆ ਹੈ।
ਕਿਸਾਨ ਨੇ ਅੱਗੇ ਕਿਹਾ ਕਿ ਹੁਣ ਮੇਰੇ ਕੋਲ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਕੁਝ ਨਹੀਂ ਹੈ, ਹੁਣ ਮੈਂ ਜ਼ਮੀਨ ਵਿੱਚ ਮੱਕੀ ਦੀ ਫਸਲ ਬਿਜਾਂਗਾ ਤੇ ਉਸ ‘ਤੇ ਖਰਚਾ ਹੋਵੇਗਾ। ਇਸ ਦੇ ਨਾਲ ਹੀ ਕਿਸਾਨ ਜਗਤਾਰ ਨੇ ਕਿਹਾ ਕਿ ਮੇਰੀ ਅਪੀਲ ਹੈ ਕਿ ਮੇਰੇ ਨੁਕਸਾਨ ਦਾ ਸਰਕਾਰ ਮੈਨੂੰ ਮੁਆਵਜ਼ਾ ਦਵੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h