Madhya Pradesh: ਮੱਧ ਪ੍ਰਦੇਸ਼ ‘ਚ ਕਿਸਾਨ ਟਮਾਟਰ ਦੀ ਫ਼ਸਲ ਨਦੀ ‘ਚ ਵਹਾਉਣ ਲਈ ਮਜਬੂਰ ਹਨ, ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦਾ ਸਹੀ ਮੁੱਲ ਨਹੀਂ ਮਿਲ ਰਿਹਾ। ਮੁਨਾਫ਼ਾ ਤਾਂ ਦੂਰ, ਕਿਸਾਨ ਲਾਗਤ ਖਰਚੇ ਕੱਢਣ ‘ਚ ਪ੍ਰੇਸ਼ਾਨ ਹਨ। ਦਰਅਸਲ, ਮੱਧ ਪ੍ਰਦੇਸ਼ ਸਭ ਤੋਂ ਵੱਧ ਟਮਾਟਰ ਉਤਪਾਦਕ ਸੂਬਿਆਂ ਵਿੱਚੋਂ ਇੱਕ ਹੈ ਤੇ ਇਸ ਵਾਰ ਇੱਥੇ ਝਾੜ ਬਹੁਤ ਵਧੀਆ ਰਿਹਾ ਹੈ। ਇਸ ਕਾਰਨ ਮੰਡੀ ‘ਚ ਟਮਾਟਰਾਂ ਦੀ ਰੇਟ ਅਚਾਨਕ ਘੱਟ ਗਿਆ, ਜਦੋਂਕਿ ਖਰੀਦਦਾਰ ਜ਼ਿਆਦਾ ਨਹੀਂ ਹੈ। ਕਿਸਾਨਾਂ ਨੂੰ ਇੱਕ ਕੈਰੇਟ ਟਮਾਟਰ ਲਈ 20-30 ਰੁਪਏ ਮਿਲ ਰਹੇ ਹਨ। ਇਸ ਦਾ ਮਤਲਬ ਹੈ ਕਿ ਹਰ ਕਿਲੋ ਟਮਾਟਰ ਲਈ ਕਿਸਾਨ ਨੂੰ ਮਹਿਜ਼ 1 ਰੁਪਏ ਜਾਂ ਇਸ ਤੋਂ ਵੀ ਘੱਟ ਮਿਲ ਰਿਹਾ ਹੈ।
ਅਜਿਹੀ ਸਥਿਤੀ ‘ਚ ਕਿਸਾਨਾਂ ਲਈ ਮੁਨਾਫਾ ਕਮਾਉਣਾ ਲਗਪਗ ਅਸੰਭਵ ਹੈ। ਕਈ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਇਸ ਤੋਂ ਵਾਢੀ ਦਾ ਖਰਚਾ ਵੀ ਨਹੀਂ ਵਸੂਲ ਕਰ ਰਹੇ। ਮੱਧ ਪ੍ਰਦੇਸ਼ ਦੇ ਮੋਹਖੇੜ ‘ਚ ਇੱਕ ਕਿਸਾਨ ਨੇ ਆਪਣੀ ਫਸਲ ਨਦੀ ‘ਚ ਸੁੱਟ ਦਿੱਤੀ। ਖਬਰਾਂ ਮੁਤਾਬਕ ਕਮਲੇਸ਼ ਨਾਂ ਦੇ ਇਸ ਕਿਸਾਨ ਦਾ ਕਹਿਣਾ ਹੈ ਕਿ ਉਸ ਨੂੰ ਫਸਲ ਤਿਆਰ ਕਰਨ ‘ਚ ਇਕ ਲੱਖ ਰੁਪਏ ਲੱਗੇ, ਪਰ ਹੁਣ ਉਹ ਇਸ ‘ਚੋਂ ਸਿਰਫ 30 ਹਜ਼ਾਰ ਰੁਪਏ ਹੀ ਕੱਢ ਸਕਿਆ। ਉਸ ਦਾ ਕਹਿਣਾ ਹੈ ਕਿ ਉਹ ਇਸ ਨੂੰ ਖੇਤ ਤੋਂ ਮੰਡੀ ਤੱਕ ਲਿਜਾਣ ਦਾ ਖਰਚਾ ਵੀ ਨਹੀਂ ਝੱਲ ਸਕਦਾ ਤੇ ਇਸੇ ਲਈ ਉਹ ਫ਼ਸਲ ਵਹਾ ਰਿਹਾ ਹੈ।
ਵਪਾਰੀਆਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਫ਼ਸਲ ਦਾ ਸਹੀ ਭਾਅ ਨਹੀਂ ਮਿਲ ਰਿਹਾ, ਜਿਸ ਕਾਰਨ ਉਹ ਮੰਡੀ ‘ਚ ਹੀ ਫ਼ਸਲ ਛੱਡ ਰਹੇ ਹਨ। ਪਰਚੂਨ ਬਾਜ਼ਾਰ ‘ਚ ਟਮਾਟਰ ਅਜੇ ਵੀ 10 ਰੁਪਏ ਕਿਲੋ ਵਿਕ ਰਿਹਾ ਹੈ। ਜਦਕਿ ਕੁਝ ਕਿਸਾਨਾਂ ਨੂੰ ਪ੍ਰਤੀ ਕਿਲੋ ਦੇ ਹਿਸਾਬ ਨਾਲ ਸਿਰਫ਼ 90 ਪੈਸੇ ਮਿਲੇ। ਦੂਜੇ ਪਾਸੇ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਐਮ.ਐਲ. ਉਈਕੇ ਦਾ ਕਹਿਣਾ ਹੈ ਕਿ ਦਸੰਬਰ ਤੇ ਜਨਵਰੀ ‘ਚ ਟਮਾਟਰ ਦੀ ਰੇਟ ਘੱਟ ਜਾਂਦਾ ਹੈ, ਇਸ ਲਈ ਇਸ ਦੇ ਭਾਅ ਵੀ ਡਿੱਗ ਜਾਂਦੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਟਮਾਟਰ ਦੀ ਚਟਣੀ, ਕੈਚੱਪ ਜਾਂ ਅਚਾਰ ਨੂੰ ਸੁਕਾ ਕੇ ਹੀ ਤਿਆਰ ਕਰਨ ਤੇ ਇਸ ਨੂੰ ਮੰਡੀ ‘ਚ ਵੇਚ ਕੇ ਮੁਨਾਫ਼ਾ ਕਮਾਉਣ। ਹਾਲਾਂਕਿ, ਇਨ੍ਹਾਂ ਨੂੰ ਬਣਾਉਣ ਲਈ ਵੀ ਪੈਸਾ ਖਰਚ ਹੋਵੇਗਾ। ਇਸ ਤੋਂ ਬਾਅਦ, ਇਸ ਗੱਲ ਦੀ ਕੋਈ ਗਾਰੰਟੀ ਨਹੀਂ, ਕਿ ਉਨ੍ਹਾਂ ਵਲੋਂ ਬਣਾਇਆ ਗਿਆ ਕੈਚੱਪ ਜਾਂ ਚਟਣੀ ਬਾਜ਼ਾਰ ‘ਚ ਖਰੀਦਿਆ ਜਾਵੇਗਾ। ਅਜਿਹੇ ‘ਚ ਕਿਸਾਨਾਂ ‘ਤੇ ਦੋਹਰਾ ਨੁਕਸਾਨ ਹੋਣ ਦਾ ਵੀ ਖਤਰਾ ਬਣਿਆ ਹੋਇਆ ਹੈ।
ਪਿਛਲੇ ਸਾਲ ਦਸੰਬਰ ‘ਚ ਟਮਾਟਰ ਦੀ ਕੀਮਤ 40-50 ਰੁਪਏ ਪ੍ਰਤੀ ਕਿਲੋ ਹੋਈ। ਕਰੀਬ ਪੂਰਾ ਸਾਲ ਟਮਾਟਰ ਦੀ ਕੀਮਤ ‘ਚ ਕੋਈ ਗਿਰਾਵਟ ਨਹੀਂ ਆਈ। ਪਿਛਲੇ ਸਾਲ ਬੇਮੌਸਮੀ ਬਰਸਾਤ ਨੇ ਇੱਕ ਸੀਜ਼ਨ ਦੇ ਟਮਾਟਰ ਖ਼ਰਾਬ ਕਰ ਦਿੱਤੇ। ਹਾਲਾਂਕਿ ਇਸ ਵਾਰ ਮੌਸਮ ਠੀਕ ਰਿਹਾ ਤੇ ਫਸਲ ਚੰਗੀ ਰਹੀ। ਆਲਮ ਇਹ ਹੋਇਆ ਕਿ ਟਮਾਟਰ ਦੀ ਪੈਦਾਵਾਰ ਬਹੁਤ ਜ਼ਿਆਦਾ ਹੋ ਗਈ ਹੈ ਤੇ ਮੰਗ ਵੀ ਪਹਿਲਾਂ ਵਾਂਗ ਹੀ ਹੈ। ਅਜਿਹੇ ‘ਚ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h