Farmer Protest: ਕੈਬਨਿਟ ਮੀਟੰਗ ਤੋਂ ਬਾਅਦ ਸੀਐੱਮ ਮਾਨ ਨੇ ਕਾਨਫਰੰਸ ਕੀਤੀ।ਜਿਸ ਵਿੱਚ ਉਨ੍ਹਾਂ ਨੇ ਕਈ ਵੱਡੇ ਐਲਾਨ ਕੀਤੇ ਤੇ ਗੰਨਾ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ।ਇਸ ਤੋਂ ਬਾਅਦ ਸੀਐੱਮ ਮਾਨ ਕਿਸਾਨ ਜਥੇਬੰਦੀਆਂ ‘ਤੇ ਨਿਸ਼ਾਨੇ ਸਾਧੇ।ਜਿਸ ਤੋਂ ਬਾਅਦ ਕਿਸਾਨਾ ਨੇ ਹਾਈਵੇ ਤੇ ਟੋਲ ਪਲਾਜ਼ਾ ਕਿਸਾਨਾਂ ਨੇ ਜਾਮ ਕਰ ਦਿੱਤਾ।ਸੀਐੱਮ ਨੇ ਕਿਹਾ ਗੱਲ ਗੱਲ ‘ਤੇ ਧਰਨਾ ਲਾਉਣ ਦਾ ਰਿਵਾਜ਼ ਚੱਲ ਪਿਆ ਹੈ।
CM ਭਗਵੰਤ ਮਾਨ ਨੇ ਇਸ ਦੌਰਾਨ ਕਿਸਾਨ ਜਥੇਬੰਦੀਆਂ ਨੂੰ ਧਰਨੇ ਨਾ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਗੱਲ-ਗੱਲ ‘ਤੇ ਧਰਨੇ ਦੇਣ ਦਾ ਰਿਵਾਜ ਬਣ ਗਿਆ ਹੈ। ਧਰਨਿਆਂ ਕਾਰਨ ਆਮ ਲੋਕਾਂ ਨੂੰ ਸਮੱਸਿਆਵਾਂ ਦਰਪੇਸ਼ ਆਉਂਦੀਆਂ ਹਨ, ਇਸ ਲਈ ਅਜਿਹਾ ਨਾ ਕੀਤਾ ਜਾਵੇ।
ਮਾਨ ਨੇ ਗੰਨੇ ਦੇ 380 ਰੁਪਏ ਪ੍ਰਤੀ ਕੁਇੰਟਲ ਐੱਮਐੱਸਪੀ ਦਾ ਨੋਟੀਫਿਕੇਸ਼ਨ ਜਾਰੀ ਕਰਨ ਨੂੰ ਮਨਜ਼ੂਰੀ ਦਿੱਤੀ ਹੈ। 305 ਰੁਪਏ ਰੁਪਏ ਸੈਂਟਰ ਸਰਕਾਰ ਦੇਵੇਗੀ ਤੇ 50 ਰੁਪਏ ਪੰਜਾਬਸਰਕਾਰ ਤੇ 25 ਰੁਪਏ ਸ਼ੂਗਰ ਮਿਲ। 20 ਨਵੰਬਰ ਤੋਂਗੰਨਾ ਮਿੱਲਾਂ ਸ਼ੁਰੂ ਹੋ ਜਾਣਗੀਆਂ। ਤਿੰਨ ਮਿੱਲਾਂ ਨਾਲ ਸਰਕਾਰ ਦੀ ਗੱਲ ਹੋ ਗਈ ਹੈ ਤੇ ਕਿਸਾਨਾਂ ਨੂੰ 14 ਦਿਨਾਂ ਦੇ ਅੰਦਰ ਅਦਾਇਗੀ ਕਰਨ ਦੇ ਹੁਕਮ ਦਿੱਤੇ ਗਏ ਹਨ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h