Apple iPhone 15 Series infomation Leak: ਆਈਫੋਨ 14 ਸੀਰੀਜ਼ ਦੇ ਲਾਂਚ ਹੋਣ ਤੋਂ ਬਾਅਦ, ਐਪਲ ਦੀ ਆਉਣ ਵਾਲੀ ਆਈਫੋਨ 15 ਸੀਰੀਜ਼ ਨਾਲ ਸਬੰਧਿਤ ਜਾਣਕਾਰੀ ਲੀਕ ਹੋਣੀ ਸ਼ੁਰੂ ਹੋ ਗਈ ਹੈ। ਦੱਸ ਦੇਈਏ ਕਿ ਐਪਲ ਦੀ ਅਗਲੀ ਫਲੈਗਸ਼ਿਪ ਸੀਰੀਜ਼ ਦੇ ਕੈਮਰੇ ਅਤੇ ਡਿਜ਼ਾਈਨ ‘ਚ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਕੰਪਨੀ ਇਸ ਸਾਲ ਲਾਂਚ ਹੋਣ ਵਾਲੀ ਆਪਣੀ ਆਈਫੋਨ 15 ਸੀਰੀਜ਼ ‘ਚ ਥਰਡ ਪਾਰਟੀ ਚਾਰਜਰਾਂ ਰਾਹੀਂ ਫਾਸਟ ਵਾਇਰਲੈੱਸ ਚਾਰਜਿੰਗ ਸਪੋਰਟ ਦੇਵੇਗੀ।
ਇੰਨਾ ਹੀ ਨਹੀਂ ਯੂਜ਼ਰਸ ਨੂੰ ਆਈਫੋਨ 15 ਪ੍ਰੋ ਮਾਡਲਸ ਦੇ ਨਾਲ ਸਭ ਤੋਂ ਤੇਜ਼ ਵਾਇਰਡ ਚਾਰਜ ਸਪੋਰਟ ਵੀ ਦਿੱਤਾ ਜਾ ਸਕਦਾ ਹੈ। ਜਦੋਂ ਕਿ ਆਈਫੋਨ 15 ਮਾਡਲਾਂ ਨੂੰ 20W ਫਾਸਟ ਚਾਰਜ ਸਪੋਰਟ ਦੇ ਨਾਲ ਲਿਆਂਦਾ ਜਾਵੇਗਾ, iPhone 15 Pro ਵੇਰੀਐਂਟ ਨੂੰ 27W ਤੱਕ ਦੀ ਚਾਰਜਿੰਗ ਸਪੀਡ ਨਾਲ ਲਾਂਚ ਕੀਤਾ ਜਾਵੇਗਾ। ਇਹ ਜਾਣਕਾਰੀ TomsGuide ਦੀ ਰਿਪੋਰਟ ਰਾਹੀਂ ਸਾਹਮਣੇ ਆਈ ਹੈ।
ਦੇਖਿਆ ਜਾਵੇ ਤਾਂ ਐਂਡ੍ਰਾਇਡ ਫੋਨਾਂ ਦੇ ਮੁਕਾਬਲੇ ਇਹ ਚਾਰਜਿੰਗ ਸਪੀਡ ਵੀ ਬਹੁਤ ਘੱਟ ਹੈ ਪਰ ਇੱਕ ਗੱਲ ਚੰਗੀ ਹੈ ਕਿ ਪ੍ਰੋ ਮਾਡਲ ਘੱਟ ਤੋਂ ਘੱਟ ਥੋੜੀ ਫਾਸਟ ਚਾਰਜਿੰਗ ਸਪੀਡ ਦੇਣਗੇ। ਦੱਸ ਦੇਈਏ ਕਿ ਇਹ ਜਾਣਕਾਰੀ ਲੀਕ ‘ਤੇ ਆਧਾਰਿਤ ਹੈ, ਕੰਪਨੀ ਨੇ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ।
ਇੰਨੀ ਤੇਜ਼ ਚਾਰਜ ਸਪੀਡ ਪ੍ਰੀਮੀਅਮ ਐਂਡਰਾਇਡ ਫੋਨਾਂ ਵਿੱਚ ਉਪਲਬਧ
ਪ੍ਰੀਮੀਅਮ ਐਂਡਰਾਇਡ ਸਮਾਰਟਫੋਨ ਦੀ ਗੱਲ ਕਰੀਏ ਤਾਂ ਗਾਹਕਾਂ ਨੂੰ 65W, 80W ਤੇ ਇੱਥੋਂ ਤੱਕ ਕਿ 120W ਤੱਕ ਦੀ ਫਾਸਟ ਚਾਰਜਿੰਗ ਸਪੀਡ ਮਿਲਦੀ ਹੈ, ਜਿਸ ਨਾਲ ਫੋਨ ਤੇਜ਼ੀ ਨਾਲ ਚਾਰਜ ਹੋ ਜਾਂਦਾ ਹੈ। ਤੇਜ਼ ਫਾਸਟ ਚਾਰਜ ਸਪੀਡ ਦੀ ਮਦਦ ਨਾਲ ਫੋਨ ਬਹੁਤ ਜਲਦੀ ਚਾਰਜ ਹੋ ਜਾਂਦਾ ਹੈ, ਜਿਸ ਨਾਲ ਸਮੇਂ ਦੀ ਬਚਤ ਹੁੰਦੀ ਹੈ।
MacRumours ਦੀ ਰਿਪੋਰਟ ਦੱਸਦੀ ਹੈ ਕਿ 15W ਵਾਇਰਲੈੱਸ ਚਾਰਜਿੰਗ ਸਪੀਡ ਆਈਫੋਨ 15 ਦੇ ਨਾਲ ਥਰਡ ਪਾਰਟੀ ਚਾਰਜਰ (ਨਵੀਂ Qi2 ਵਾਇਰਲੈੱਸ ਚਾਰਜਿੰਗ) ਰਾਹੀਂ ਉਪਲਬਧ ਹੋਵੇਗੀ। ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੀ ਐਪਲ ਆਪਣੀ ਅਗਲੀ ਫਲੈਗਸ਼ਿਪ ਸੀਰੀਜ਼ ‘ਚ ਫਾਸਟ ਚਾਰਜ ਸਪੋਰਟ ਦਿੰਦਾ ਹੈ?
ਜੇਕਰ ਕੰਪਨੀ ਦੇ ਹੁਣ ਤੱਕ ਦੇ ਇਤਿਹਾਸ ‘ਤੇ ਨਜ਼ਰ ਮਾਰੀਏ ਤਾਂ ਕੰਪਨੀ ਹਰ ਸਾਲ ਸਤੰਬਰ ‘ਚ ਆਪਣੀ ਨਵੀਂ ਆਈਫੋਨ ਸੀਰੀਜ਼ ਲਾਂਚ ਕਰਦੀ ਹੈ, ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸਾਲ ਸਤੰਬਰ ‘ਚ ਵੀ ਆਈਫੋਨ 15 ਸੀਰੀਜ਼ ਨੂੰ ਭਾਰਤ ਤੇ ਹੋਰ ਬਾਜ਼ਾਰਾਂ ‘ਚ ਗਾਹਕਾਂ ਲਈ ਲਾਂਚ ਕੀਤਾ ਜਾ ਸਕਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h