ਪੰਜਾਬ ਦੇ ਫਾਜ਼ਿਲਕਾ ‘ਚ ਪਿਤਾ ਅਤੇ ਬੇਟੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।ਮਰਨ ਵਾਲੇ ਅਤੇ ਹਮਲਾਵਰ ਦੋਵਾਂ ਇਕ ਹੀ ਪਿੰਦ ਦੇ ਰਹਿਣ ਵਾਲੇ ਹਨ।ਠੇਕੇ ‘ਤੇ ਲਈ ਜ਼ਮੀਨ ਨੂੰ ਲੈ ਕੇ ਇਸ ਡਬਲ ਹੱਤਿਆਕਾਂਡ ਨੂੰ ਅੰਜ਼ਾਮ ਦਿੱਤਾ ਗਿਆ।
ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।ਫਿਲਹਾਲ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਮ੍ਰਿਤਕਾਂ ਦੀ ਪਛਾਣ ਅਵਤਾਰ ਸਿੰਘ ਅਤੇ ਉਸਦੇ ਬੇਟੇ ਹਰਮੀਤ ਸਿੰਘ ਨਿਵਾਸੀ ਪਿੰਡ ਪਾਕਾ ਦੇ ਰੂਪ ‘ਚ ਹੋਈ ਹੈ।
ਮ੍ਰਿਤਕ ਦੇ ਭਰਾ ਕਾਰਜ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ ਨੇ ਖੇਤੀ ਦੇ ਲਈ ਪਿੰਡ ‘ਚ ਹੀ ਕਰੀਬ ਸਾਢੇ 9 ਏਕੜ ਜ਼ਮੀਨ ਠੇਕੇ ‘ਤੇ ਲਈ ਸੀ।ਇਸੇ ਜ਼ਮੀਨ ਨੂੰ ਪਹਿਲਾਂ ਪਿੰਡ ਦੇ ਹੀ 3 ਭਰਾ ਠੇਕੇ ‘ਤੇ ਲੈ ਕੇ ਖੇਤੀ ਕਰਦੇ ਸੀ।ਪਿਛਲੇ 2 ਸਾਲਾਂ ਤੋਂ ਉਸਦਾ ਭਰਾ ਅਵਤਾਰ ਸਿੰਘ ਖੇਤੀ ਕਰਦਾ ਆ ਰਿਹਾ ਸੀ।
ਠੇਕੇ ‘ਤੇ ਲਈ ਖੇਤ ‘ਚ ਪਾਣੀ ਦੇ ਰਹੇ ਸੀ ਦੋਵੇਂ: ਕਾਰਜ ਸਿੰਘ ਨੇ ਕਿਹਾ ਕਿ ਅਵਤਾਰ ਸਿੰਘ ਤੇ ਭਤੀਜਾ ਹਰਮੀਤ ਸਿੰਘ ਵੀਰਵਾਰ ਨੂੰ ਠੇਕੇ ‘ਤੇ ਲਈ ਪੈਲੀ ‘ਚ ਪਾਣੀ ਦੀ ਵਾਰੀ ਲਗਾ ਰਿਹਾ ਸੀ।ਇੰਨੇ ‘ਚ ਦੋਸ਼ੀ ਰਘੁਬੀਰ ਸਿੰਘ ਉਰਫ ਗੋਮਾ, ਪਲਵਿੰਦਰ ਸਿੰਘ ਉਰਫ ਪਿੰਦਾ, ਬਲਵੀਰ ਸਿੰਘ ਉਰਫ ਬੀਰਾ ਅਤੇ ਉਸਦਾ ਬੇਟਾ ਅਨਮੋਲ ਸਿੰਘ ਉਰਫ ਮੌਲਾ ਉਥੇ ਪਹੁੰਚ ਗਏ।
ਇੱਥੇ ਉਨ੍ਹਾਂ ਨੇ ਪਹਿਲਾਂ ਭਤੀਜੇ ਹਰਮੀਤ ਸਿੰਘ ਨੂੰ ਲਾਇਸੈਂਸੀ ਰਿਵਾਲਰ ਨਾਲ ਗੋਲੀ ਮਾਰੀ।ਉਸਦੇ ਬਾਅਦ ਅਵਤਾਰ ਸਿੰਘ ਨੂੰ ਵੀ ਗੋਲੀਆਂ ਮਾਰ ਦਿੱਤੀਆਂ।
ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲਿਆ
ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ਾਂ ਨੂੰ ਕਬਜ਼ੇ ‘ਚ ਲਿਆ।ਡੀਐਸਪੀ ਏਆਰ ਸ਼ਰਮਾ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ।